ਜੰਮੂ ਕਸ਼ਮੀਰ ਕਾਂਗਰਸ ਉਪ ਪ੍ਰਧਾਨ ਨੇ ਦਿੱਤਾ ਅਸਤੀਫਾ

05/22/2018 4:48:30 PM

ਸ਼੍ਰੀਨਗਰ— ਸੀਨੀਅਰ ਕਾਂਗਰਸ ਨੇਤਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਸ਼ਾਮ ਲਾਲ ਸ਼ਰਮਾ ਨੇ ਸੋਮਵਾਰ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਲ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ 'ਤੇ ਸ਼ਰਧਾਂਜਲੀ ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼ਰਮਾ ਨੇ ਕਿਹਾ, ਮੈਂ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਸਤੀਫਾ ਦੀ ਕੋਈ ਵਿਸ਼ੇਸ਼ ਵਜ੍ਹਾ ਨਹੀਂ ਦੱਸੀ ਹੈ। ਬੱਸ ਉਨ੍ਹਾਂ ਦੇ ਇਸ ਅਚਾਨਕ ਫੈਸਲੇ ਨੇ ਪਾਰਟੀ 'ਚ ਹਲਚਲ ਪੈਂਦਾ ਕਰ ਦਿੱਤੀ ਹੈ।


Related News