ਜੇਲ ''ਚ ਬੰਦ ਪਤੀ ਨੂੰ ਮਿਲਣ ਆਈ ਪਤਨੀ ਕੋਲੋਂ ਸਮੈਕ ਬਰਾਮਦ, ਗ੍ਰਿਫਤਾਰ

05/08/2018 12:43:57 PM

ਗੁਰਦਾਸਪੁਰ  (ਵਿਨੋਦ)—ਕੇਂਦਰੀ ਜੇਲ 'ਚ ਬੰਦ ਆਪਣੇ ਪਤੀ ਨੂੰ ਸਮੈਕ ਦੇਣ ਦੇ ਲਈ ਆਈ ਪਤਨੀ ਨੂੰ ਜੇਲ ਅਧਿਕਾਰੀਆਂ ਨੇ ਫੜ ਕੇ ਸਿਟੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਸਿਟੀ ਪੁਲਸ ਗੁਰਦਾਸਪੁਰ ਨੇ ਇਸ ਸੰਬੰਧੀ ਜੇਲ ਅਧਿਕਾਰੀਆਂ ਦੇ ਸ਼ਿਕਾਇਤ ਪੱਤਰ ਦੇ ਆਧਾਰ ਤੇ ਦੋਸ਼ੀ ਪਤਨੀ ਦੇ ਵਿਰੁੱਧ ਐੱਨ.ਡੀ.ਪੀ.ਐੱਸ ਐਕਟ ਅਤੇ 52ਏ ਜੇਲ ਐਕਟ ਅਧੀਨ ਕੇਸ ਦਰਜ਼ ਕਰਕੇ ਪੁੱਛਗਿਛ ਸ਼ੁਰੂ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਸਟੇਸਨ ਇੰਚਾਰਜ਼ ਸ਼ਾਮ ਲਾਲ ਨੇ ਦੱਸਿਆ ਕਿ ਕੇਂਦਰੀ ਜੇਲ ਗੁਰਦਾਸਪੁਰ ਦੇ ਸਹਾਇਕ ਸੁਪਰੀਡੈਂਟ ਦੇ ਮਿਲੇ ਪੱਤਰ 'ਚ ਦੋਸ਼ ਲਗਾਇਆ ਸੀ ਕਿ ਜੇਲ ਵਿਚ ਇਕ ਹਵਾਲਾਤੀ ਜਤਿੰਦਰ ਸਿੰਘ ਨਿਵਾਸੀ ਘਣੀਏ-ਕੇ ਬਾਂਗਰ ਬੰਦ ਹੈ। ਉਸ ਦੀ ਪਤਨੀ ਕੋਮਲ ਉਸ ਨਾਲ ਗੱਲਬਾਤ ਕਰਨ ਦੇ ਲਈ ਆਈ ਅਤੇ ਆਪਣੇ ਪਤੀ ਨੂੰ ਜ਼ਰੂਰਤ ਦਾ ਸਾਮਾਨ ਦੇ ਕੇ ਜਾਣ ਲੱਗੀ, ਪਰ ਇਸ ਦੌਰਾਨ ਹਵਾਲਾਤੀ ਜਤਿੰਦਰ ਸਿੰਘ ਨੂੰ ਉਸ ਦੀ ਪਤਨੀ ਕੋਮਲ ਵਲੋਂ ਦਿੱਤੇ ਸਮਾਨ ਦੀ ਜਾਂਚ ਜੇਲ ਕਰਮਚਾਰੀਆਂ ਨੇ ਕੀਤੀ ਤਾਂ ਪਤਨੀ ਵਲੋਂ ਦਿੱਤੀ ਕ੍ਰੀਮ ਦੀ ਡਿੱਬੀ ਵਿਚ ਲੁਕਾ ਕੇ ਰੱਖੀ 4 ਗ੍ਰਾਂਮ 800 ਮਿ.ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਜਿਸ ਤੇ ਹਵਾਲਾਤੀ ਜਤਿੰਦਰ ਸਿੰਘ ਦੀ ਪਤਨੀ ਨੂੰ ਜੇਲ ਕਰਮਚਾਰੀਆਂ ਨੇ ਫੜ ਕੇ ਪੁਲਸ ਦੇ ਹਵਾਲੇ ਕੀਤਾ। ਪੁਲਸ ਅਧਿਕਾਰੀ ਦੇ ਅਨੁਸਾਰ ਦੋਸ਼ੀ ਮਹਿਲਾ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।  


Related News