ਡੁਪਲੈਕਸ ਕਾਲ ਰਿਕਾਰਡ ਦੀ ਜਾਣਕਾਰੀ ਦੇਵੇਗਾ ਗੂਗਲ ਅਸਿਸਟੈਂਟ

05/21/2018 12:23:29 PM

ਜਲੰਧਰ-ਗੂਗਲ ਨੇ ਹਾਲ ਹੀ 'ਚ ਹੋਏ ਆਪਣੇ ਸਾਲਾਨਾਂ ਡਿਵੈਲਪਰ ਕਾਂਨਫਰੰਸ 'ਚ ਗੂਗਲ ਅਸਿਸਟੈਂਟ 'ਤੇ ਖਾਸ ਫੋਕਸ ਕੀਤਾ ਸੀ। ਕੰਪਨੀ ਮੁਤਾਬਕ ਹੁਣ ਗੂਗਲ ਅਸਿਸਟੈਂਟ ਪਹਿਲਾਂ ਤੋਂ ਜਿਆਦਾ ਫੈਮਲੀਅਰ ਹੋਵੇਗਾ। ਇਸੇ ਦੌਰਾਨ ਕੰਪਨੀ ਨੇ ਗੂਗਲ ਅਸਿਸਟੈਂਟ ਦੇ ਕਈ ਫੀਚਰਸ ਦਾ ਖੁਲਾਸਾ ਕੀਤਾ ਸੀ ਅਤੇ ਕਿਹਾ ਸੀ ਕਿ ਹੁਣ ਪਹਿਲਾਂ ਤੋਂ ਜਿਆਦਾ ਪ੍ਰਭਾਵੀ ਸਾਬਿਤ ਹੋਣਗੇ। ਇਨ੍ਹਾਂ 'ਚ ਇਕ ਫੀਚਰ ਸੀ ਗੂਗਲ ਅਸਿਸਟੈਂਟ 'ਚ ਹਿਊਮਨ ਸਾਊਂਡਿੰਗ ਏ. ਆਈ. (Human-Sounding AI) ਟੈਕਨਾਲੌਜੀ ਦੀ ਵਰਤੋਂ ਕਰੇਗਾ। ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਮੁਤਾਬਕ ਤੁਸੀਂ ਇਸ ਨਾਲ ਕਾਫੀ ਕੰਮ ਨੂੰ ਆਸਨ ਬਣਾ ਸਕਦੇ ਹੋ, ਜਿਵੇ ਕਿ ਤੁਹਾਡੇ ਵੱਲੋਂ ਰੈਸਟੋਰੈਂਟ 'ਚ ਕਾਲ ਕਰਨਾ ਜਾਂ ਤੁਹਾਡੇ ਲਈ ਐਮਯੂਜਮੈਂਟ ਪਾਰਕ ਦੀ ਟਿਕਟ ਬੁੱਕ ਕਰਨਾ ਹੈ।

 

ਇਸ ਟੈਕਨਾਲੌਜੀ ਦੀ ਕਾਫੀ ਲੋਕਾਂ ਨੇ ਸਲਾਘਾ ਵੀ ਕੀਤੀ ਹੈ ਅਤੇ ਪਾਰਦਿਸ਼ਤਾ ਨੂੰ ਲੈ ਕੇ ਕਾਫੀ ਲੋਕਾਂ ਨੇ ਇਸ 'ਤੇ ਸਵਾਲ ਵੀ ਕੀਤੇ ਸੀ। ਲੋਕਾਂ ਮੁਤਾਬਕ ਰੋਬੋਟਿਕ ਵਾਇਸ (Robotic Voice) ਦੇ ਕਰ ਕੇ ਰੀਸੀਵਰ ਨੂੰ ਸਮੱਸਿਆ ਵੀ ਹੋਵੇਗੀ ਪਰ ਇਸ ਬਾਰੇ ਸੁੰਦਰ ਪਿਚਾਈ ਨੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ ਗੂਗਲ ਅਸਿਸਟੈਂਟ ਕਾਲ ਤੋਂ ਪਹਿਲਾਂ ਆਪਣੇ ਆਪ ਬਾਰੇ ਜਾਣਕਾਰੀ ਦੇਵੇਗਾ।

 

ਇਸ ਤੋਂ ਇਲਾਵਾ ਫਿਰ ਸਵਾਲ ਕਾਲ ਦੀ ਰਿਕਾਰਡਿੰਗ ਨੂੰ ਲੈ ਕੇ ਆਉਂਦਾ ਹੈ ਤਾਂ ਜਿਸ ਨੂੰ ਲੈ ਕੇ ਸੁੰਦਰ ਪਿਚਾਈ ਨੇ ਜਾਣਕਾਰੀ ਦਿੱਤੀ ਹੈ ਕਿ ਗੂਗਲ ਅਸਿਸਟੈਂਟ ਦੂਜੇ ਵਿਅਕਤੀ ਨਾਲ ਗੱਲ ਕਰਨ ਵਾਲੇ ਨੂੰ ਦੱਸੇਗਾ ਕਿ ਇਹ ਕਾਲ ਰਿਕਾਰਡ ਕੀਤੀ ਜਾ ਰਹੀਂ ਹੈ ਪਰ ਤੁਸੀਂ ਜਦੋਂ ਵੀ ਕਿਸੇ ਕਸਟਮਰ ਕੇਅਰ ਨੂੰ ਕਾਲ ਕਰਦੇ ਹੋ ਤਾਂ ਤੁਹਾਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਡੀ ਕਾਲ ਰਿਕਾਰਡ ਕੀਤੀ ਜਾ ਰਹੀਂ ਹੈ। ਉਮੀਦ ਕੀਤੀ ਜਾ ਰਹੀਂ ਹੈ ਕਿ ਕੁਝ ਅਜਿਹਾ ਹੀ ਇਨ੍ਹਾਂ ਕਾਲਾਂ ਦੇ ਦੌਰਾਨ ਸੁਣਨ ਨੂੰ ਮਿਲੇਗਾ।


Related News