ਜਾਅਲੀ ਵੀਜ਼ਾ ਲਾਉਣ ਅਤੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਕਰਨ ਦੇ ਦੋਸ਼

05/25/2018 7:50:26 AM

 ਫਿਰੋਜ਼ਪੁਰ (ਕੁਮਾਰ) - ਥਾਣਾ ਸਿਟੀ ਜੀਰਾ ਦੀ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ 4 ਵਿਅਕਤੀਅਾਂ  ਖਿਲਾਫ ਜਾਅਲੀ ਵੀਜਾ ਲਗਾਉਣ ਅਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ। ਏ.ਐੱਸ.ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਰਜਿੰਦਰ ਸਿੰਘ ਪੁੰਤਰ ਅਜੀਤ ਸਿੰਘ ਵਾਸੀ ਠੱਠਾ ਕਿਸ਼ਨ ਸਿੰਘ ਵਾਲਾ ਨੇ ਦੋਸ਼ ਲਗਾਇਆ ਕਿ ਉਸਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਵਾਸੀ ਲਾਵਾ, ਜ਼ਿਲਾ ਕਪੂਰਥਾਲਾ ਦਾ ਆਸਟ੍ਰੇਲੀਆ ਦਾ ਜਾਅਲੀ ਵੀਜਾ ਤਿਆਰ ਕਰਕੇ 10 ਲੱਖ ਰੁਪਏ ਮੁਦੱਈ ਕੋਲੋਂ ਲਏ ਸਨ ਤੇ ਬਾਅਦ ਵਿਚ 5 ਲੱਖ ਰੁਪਏ ਵਾਪਸ ਕਰ ਦਿੱਤ ਤੇ 5 ਲੱਖ ਰੁਪਏ ਦੀ ਠਗੀ ਮਾਰੀ ਹੈ। ਦੂਸਰੇ ਪਾਸੇ ਏ.ਐੱਸ.ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ ਵਿਚ ਗੁਰਵੰਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਵਾਰਡ ਨੰ. 6, ਜੀਰਾ ਨੇ ਦੋਸ਼ ਲਗਾਇਆ ਕਿ ਖਰੈਤੀ ਲਾਲ, ਸ਼ਾਮ ਦੁਲਾਰੀ ਅਤੇ ਮੋਨਿਕਾ ਨੇ ਹਮਸ਼ਵਰਾ ਹੋ ਕੇ ਉਸਨੂੰ ਵਿਦੇਸ਼ ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 6 ਲੱਖ ਰੁਪਏ ਲਏ ਸਨ, ਪਰ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ ਹਨ ਤੇ 6 ਲੱਖ ਦੀ ਠੱਗੀ ਮਾਰੀ ਹੈ।  ®ਉਨਾ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। 


Related News