ਪਿਓ ਹੁੰਦਾ ਏ ਪਿਓ

05/24/2018 3:57:50 PM

ਪਿਓ ਹੁੰਦਾ ਏ ਪਿਓ, ਦੋਸਤੋ, ਪਿਓ ਹੁੰਦਾ ਹੈ ਪਿਓ,
ਬੱਚਿਆਂ ਦੇ ਨਾਲ ਰਹਿੰਦੇ, ਯਾਰੋ ਬਣਕੇ ਖਿਚੜੀ ਘਿਓ।
ਪਿਓ ਹੁੰਦਾ ਏ ਪਿਓ, ਦੋਸਤੋ ਪਿਓ ਹੁੰਦਾ ਹੈ ਪਿਓ।

ਮਾਂ ਦੇ ਗੁਣ ਜ਼ਮਾਨਾ ਭਾਵੇਂ, ਫਿਰਦਾ ਏਥੇ ਗਾਉਂਦਾ,
ਫ਼ੁਕਰਾ ਨੇਤਾ ਮਾਂ ਦੇ ਦੁੱਧ ਨੂੰ, ਲਾਜ਼ ਹਮੇਸ਼ਾਂ ਲਾਉਂਦਾ,
ਐਸੇ ਨੀਚ-ਕਮੀਨੇ ਦੇ ਤਾਂ, ਖ਼ੂਨ ਵਿਚ ਹੁੰਦੀ ਬੋਅ..।
ਪਿਓ ਹੁੰਦਾ ਏ ਪਿਓ, ਦੋਸਤੋ ਪਿਓ ਹੁੰਦਾ ਹੈ ਪਿਓ।

ਰੋਜ਼ੀ-ਰੋਟੀ ਖਾਤਿਰ ਜਿਹੜਾ, ਕਰਨ ਦਿਹਾੜੀ ਜਾਂਦਾ,
ਮਿਹਨਤ ਤੇ ਮਜ਼ਦੂਰੀ ਕਰਕੇ, ਘਰ ਦਾ ਖਰਚ ਚਲਾਉਂਦਾ,
ਦਰਦ ਆਪਣੇ ਸ਼ੀਨੇ ਦੇ ਵਿਚ, ਲੈਂਦਾ ਸਦਾ ਲਕੋ..।
ਪਿਓ ਹੁੰਦਾ ਏ ਪਿਓ, ਦੋਸਤੋ ਪਿਓ ਹੁੰਦਾ ਹੈ ਪਿਓ।

ਸਿੱਖਿਆ ਖ਼ਾਤਿਰ ਪਿਓ ਬੱਚੇ ਨੂੰ, ਪੜਨ ਸਕੂਲੇ ਲਾਉਂਦਾ,
ਮਾਂ ਬੱਚੇ ਨੂੰ ਤਿਆਰ ਕਰੇ, ਪਿਓ ਛੱਡ ਸਕੂਲੇ ਆਉਂਦੇ,
ਹੋਰ ਕੋਈ ਨਾ ਕਰੇ ਬੱਚੇ ਲਈ, ਪਿਓ ਕਰਦਾ ਹੈ ਜੋ..।
ਪਿਓ ਹੁੰਦਾ ਏ ਪਿਓ, ਦੋਸਤੋ, ਪਿਓ ਹੁੰਦਾ ਏ ਪਿਓ।

ਪਰਸ਼ੋਤਮ ਆਖੇ ਪਿਓ ਦੇ ਘਰ ਦਾ, ਪੁੱਤਰ ਵਾਰਸ ਹੋਵੇ,
ਬਾਪ ਦਾ ਛਾਇਆ ਸਿਰ 'ਤੇ, ਤਾਂ ਟੈਨਸ਼ਨ ਵੀ ਦੂਰ ਖਲੋਵੇ,
ਬਾਪ ਦਾ ਆਪਣੇ ਬੱਚਿਆਂ ਨਾਲ, ਤਾਂ ਹੁੰਦਾ ਬਹੁਤਾ ਮੋਹ..।
ਪਿਓ ਹੁੰਦਾ ਏ ਪਿਓ, ਦੋਸਤੋ ਪਿਓ ਹੁੰਦਾ ਹੈ ਪਿਓ।

ਪਰਸ਼ੋਤਮ ਲਾਲ ਸਰੋਏ, ਮੋਬਾ: 91-92175-44348
 


Related News