ਗਵਾਟੇਮਾਲਾ ''ਚ ਲੱਗੇ ਭੂਚਾਲ ਦੇ ਝਟਕੇ
Tuesday, Jun 05, 2018 - 01:49 AM (IST)

ਗਵਾਟੇਮਾਲਾ ਸਿਟੀ— ਗਵਾਟੇਮਾਲਾ 'ਚ ਭਿਆਨਕ ਜਵਾਸਾਮੁਖੀ ਧਮਾਕੇ ਦੇ ਇਕ ਦਿਨ ਬਾਅਦ ਸੋਮਵਾਰ ਨੂੰ ਇਸ ਮੱਧ ਅਮਰੀਕੀ ਦੇਸ਼ ਦੇ ਤਟ ਤੇ ਭੂਚਾਲ ਦੇ ਦਰਮਿਆਨੀ ਝਟਕੇ ਮਹਿਸੂਸ ਕੀਤੇ ਗਏ। ਪ੍ਰਸ਼ਾਂਤ ਮਹਾਸਾਗਰ 'ਚ ਆਏ ਭੂਚਾਲ ਦੀ ਤੀਬਰਤਾ ਰੀਕਟਰ ਪੈਮਾਨੇ 'ਤੇ 5.2 ਮਾਪੀ ਗਈ। ਇਸ ਦੀ ਡੂੰਘਾਈ ਸਮੁੰਦਰ 'ਚ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕੇ ਹਾਲਾਂਕਿ ਰਾਜਧਾਨੀ 'ਚ ਮਹਿਸੂਸ ਨਹੀਂ ਕੀਤੇ ਗਏ ਤੇ ਇਸ ਦੇ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਹੁਣ ਤਕ ਕੋਈ ਸੂਚਨਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਗਵਾਟੇਮਾਲਾ 'ਚ ਫਯੂਗੋ ਜਵਾਲਾਮੁਖੀ 'ਚ ਐਤਵਾਰ ਨੂੰ ਹੋਏ ਧਮਾਕੇ 'ਚ ਕਰੀਬ 38 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 300 ਲੋਕ ਜ਼ਖਮੀ ਹੋਏ ਹਨ। ਸੋਮਵਾਰ ਤੜਕੇ ਵੀ ਇਸ ਜਵਾਲਾਮੁਖੀ 'ਚ ਧਮਾਕਾ ਹੋਇਆ।