UP ਦੇ ਗੈਂਗਸਟਰ ਨੇ ਜਲੰਧਰ ''ਚ ਲੁੱਟੇ 25 ਲੱਖ ਰੁਪਏ ਦੇ ਗਹਿਣੇ, ਹੋਏ ਵੱਡੇ ਖ਼ੁਲਾਸੇ
Monday, Jul 21, 2025 - 01:49 PM (IST)

ਜਲੰਧਰ (ਮਹੇਸ਼)-ਦੋਸ਼ੀ ਵਿਸ਼ਾਲ ਮਿਸ਼ਰਾ ਪੁੱਤਰ ਕਾਂਸ਼ੀ ਨਾਥ, ਵਾਸੀ ਪਿੰਡ ਡੋਗਲਪੁਰ, ਥਾਣਾ ਜਲਾਲਪੁਰੀ, ਜ਼ਿਲ੍ਹਾ ਜੌਨਪੁਰ ਯੂ. ਪੀ., ਜੋਕਿ ਮੌਜੂਦਾ ਸਮੇਂ ਸ਼ਾਦੀਪੁਰ ਕਾਲੋਨੀ ਦਿੱਲੀ ਦਾ ਰਹਿਣ ਵਾਲਾ ਹੈ, ਨੂੰ ਬੱਸ ਅੱਡਾ ਚੌਕੀ ਦੀ ਪੁਲਸ ਨੇ 25 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ 3 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ ਜਾਨ
ਬੱਸ ਅੱਡਾ ਪੁਲਸ ਸਟੇਸ਼ਨ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਸ਼ਾਲ ਮਿਸ਼ਰਾ ਅਤੇ ਉਸ ਦੇ ਫਰਾਰ ਸਾਥੀ ਸਚਿਨ ਸੋਨੀ ਨੇ 8 ਜੁਲਾਈ ਨੂੰ ਬੱਸ ਸਟੈਂਡ ਨੇੜੇ ਸਥਿਤ ਹੋਟਲ ਰੈਜ਼ੀਡੈਂਸੀ ਤੋਂ ਸ਼ਿਕਾਇਤਕਰਤਾ ਮਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮਕਾਨ ਨੰਬਰ 60 ਗਾਰਡਨ ਅਸਟੇਟ ਵੇਰਕਾ ਪਲਾਂਟ ਬਾਈਪਾਸ ਅੰਮ੍ਰਿਤਸਰ ਦੇ 25 ਲੱਖ ਰੁਪਏ ਦੇ 320 ਗ੍ਰਾਮ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ, ਜਿਸ ਤੋਂ ਬਾਅਦ ਪੁਲਸ ਨੇ ਵਿਸ਼ਾਲ ਮਿਸ਼ਰਾ ਅਤੇ ਉਸਦੇ ਸਾਥੀ ਸਚਿਨ ਸੋਨੀ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 6 ਵਿੱਚ ਧਾਰਾ 316(2), 318(4), 61(2), 305 ਬੀ. ਐੱਨ. ਐੱਸ. ਤਹਿਤ ਐੱਫ਼. ਆਈ. ਆਰ. ਨੰਬਰ 130 ਦਰਜ ਕੀਤੀ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ ਨੂੰ ਰਸਤੇ 'ਚ ਘੇਰ ਕਰ 'ਤਾ ਵੱਡਾ ਕਾਂਡ
ਬੱਸ ਅੱਡਾ ਪੁਲਸ ਸਟੇਸ਼ਨ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਵਿਸ਼ਾਲ ਮਿਸ਼ਰਾ ਤੋਂ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਉਹ ਯੂ. ਪੀ. ਦਾ ਇਕ ਖ਼ਤਰਨਾਕ ਗੈਂਗਸਟਰ ਹੈ ਅਤੇ ਉਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ 16 ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਜੌਨਪੁਰ ਦੇ ਸੀਕਾਰਾ ਅਤੇ ਮਡਿਆਹੂ ਥਾਣਿਆਂ ਵਿਚ ਕਤਲ ਅਤੇ ਹੋਰ ਖ਼ਤਰਨਾਕ ਅਪਰਾਧਾਂ ਦੇ 8 ਮਾਮਲੇ, ਜੌਨਪੁਰ ਜ਼ਿਲ੍ਹੇ ਦੇ ਕੇਰਕਤ ਥਾਣੇ ਵਿਚ ਡਕੈਤੀ ਦਾ 1 ਮਾਮਲਾ, ਜੌਨਪੁਰ ਜ਼ਿਲ੍ਹੇ ਦੇ ਚਾਂਦਬੱਕ ਥਾਣੇ ਵਿਚ ਕਤਲ ਦੀ ਕੋਸ਼ਿਸ਼ ਦਾ 1 ਮਾਮਲਾ, ਜੌਨਪੁਰ ਜ਼ਿਲ੍ਹੇ ਦੇ ਜਲਾਲਪੁਰ ਥਾਣੇ ਵਿੱਚ ਅਸਲਾ ਐਕਟ ਅਤੇ ਡਕੈਤੀ ਦੇ 6 ਮਾਮਲੇ ਸ਼ਾਮਲ ਹਨ। ਉਹ ਕਈ ਵਾਰ ਜੇਲ੍ਹ ਜਾ ਚੁੱਕਾ ਹੈ ਅਤੇ ਕਈ ਮਾਮਲਿਆਂ ਵਿਚ ਜੌਨਪੁਰ ਜ਼ਿਲੇ ਦੇ ਥਾਣਿਆਂ ਦੀ ਪੁਲਸ ਨੂੰ ਲੋੜੀਂਦਾ ਹੈ। ਬੱਸ ਅੱਡਾ ਚੌਕੀ ਦੇ ਮੁਖੀ ਮਹਿੰਦਰ ਸਿੰਘ ਦੇ ਅਨੁਸਾਰ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਗਹਿਣਿਆਂ ਨੂੰ ਲੈ ਕੇ ਫਰਾਰ ਹੋਏ ਸਚਿਨ ਸੋਨੀ ਪੁੱਤਰ ਪ੍ਰਮੋਦ ਸੋਨੀ ਵਾਸੀ ਪਿੰਡ ਸਾਹਸੋ ਜ਼ਿਲਾ ਪ੍ਰਯਾਗਰਾਜ, ਯੂ. ਪੀ. ਦਾ ਅਸਲੀ ਨਾਮ ਹਿਮਾਂਸ਼ੂ ਪੁੱਤਰ ਸ਼ਿਵ ਆਸਰੇ ਸਿੰਘ, ਪਿੰਡ ਮਾਨਸਾਪੁਰ ਜ਼ਿਲ੍ਹਾ ਜੌਨਪੁਰ, ਯੂ ਪੀ ਹੈ, ਜਿਸ ਦੀ ਪੁਸ਼ਟੀ ਟੈਕਨੀਕਲ ਜਾਂਚ ਤੇ ਉਸ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਲਈ ਉਸ ਦੇ ਖ਼ਿਲਾਫ਼ ਦਰਜ ਮਾਮਲੇ ਵਿਚ ਧਾਰਾ 319(2) ਬੀ. ਐੱਨ. ਐੱਸ. ਵੀ ਜੋੜ ਦਿੱਤੀ ਗਈ ਹੈ। ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਵਿਸ਼ਾਲ ਮਿਸ਼ਰਾ ਦਾ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਹਾਦਸਾ! ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e