ਪੰਜਾਬ ''ਚ ਖਾਲੀ ਪਲਾਟਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ
Thursday, Jul 10, 2025 - 01:21 PM (IST)

ਅੰਮ੍ਰਿਤਸਰ(ਰਮਨ)- ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾ ’ਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਨਗਰ ਨਿਗਮ ਅੰਮ੍ਰਿਤਸਰ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਕਮਿਸ਼ਨਰ ਨੇ ਸੈਨੇਟਰੀ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਖਾਲੀ ਪਏ ਪਲਾਟਾਂ, ਜਿਨ੍ਹਾਂ ਵਿਚ ਕੂੜਾ ਕਰਕਟ ਅਤੇ ਗੰਦਗੀ ਦੇ ਢੇਰ ਪਏ ਹਨ ਅਤੇ ਜਿਥੇ ਗੰਦਾ ਪਾਣੀ ਇਕੱਠਾ ਹੁੰਦਾ ਹੈ, ਉਨ੍ਹਾਂ ਪਲਾਟ ਮਾਲਕਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਦੀ ਸਮੀਖਿਆ ਕੀਤੀ ਅਤੇ ਵਿਭਾਗ ਵਲੋਂ ਇਨ੍ਹਾਂ ਪਲਾਟਾਂ ਵਿਰੁੱਧ ਚਲਾਨ ਕੱਟੇ ਗਏ ਤੇ ਜੁਰਮਾਨੇ ਬਾਰੇ ਰਿਪੋਰਟ ਮੰਗੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਸਾਬਕਾ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ
ਮੀਟਿੰਗ ਵਿਚ ਸਿਹਤ ਅਫਸਰ ਡਾ. ਯੋਗੇਸ਼ ਅਰੋੜਾ ਏ. ਐੱਮ. ਓ. ਐੱਚ. ਡਾ. ਰਮਾ, ਚੀਫ ਸੈਨੇਟਰੀ ਅਫਸਰ ਮਲਕੀਤ ਸਿੰਘ, ਰਣਜੀਤ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ, ਵਿਜੈ ਗਿਲ ਅਤੇ ਸਾਰੇ ਸੈਨੇਟਰੀ ਇੰਸਪੈਕਟਰ ਹਾਜ਼ਰ ਸਨ। ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਜਗ੍ਹਾ-ਜਗ੍ਹਾ ’ਤੇ ਵੱਖ-ਵੱਖ ਵਿਅਕਤੀਆਂ ਦੀ ਮਾਲਕੀ/ਕਬਜ਼ੇ ਅਧੀਨ ਖਾਲੀ ਪਏ ਪਲਾਟਾਂ ਵਿਚ ਕੂੜਾ ਕਰਕਟ, ਗੰਦਗੀ ਅਤੇ ਗੰਦਾ ਪਾਣੀ ਇੱਕਠਾ ਹੁੰਦਾ ਰਹਿੰਦਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਦਾਇਕ ਜੀਵ ਜੰਤੂ ਪੈਦਾ ਹੁੰਦੇ ਹਨ ਜੋਕਿ ਵੱਖ-ਵੱਖ ਪ੍ਰਕਾਰ ਦੀਆਂ ਬੀਮਾਰੀਆਂ ਫੈਲਾਉਂਦੇ ਹਨ, ਇਸ ਤਰ੍ਹਾਂ ਇਹ ਬੀਮਾਰੀਆਂ ਸ਼ਹਿਰ ਵਾਸੀਆਂ ਦੀ ਸਿਹਤ ਲਈ ਇਕ ਗੰਭੀਰ ਅਤੇ ਜਾਨਲੇਵਾ ਖਤਰਾ ਹੈ। ਅਜਿਹੀ ਸਥਿਤੀ ਵਿਚ ਇਨ੍ਹਾਂ ਬੀਮਾਰੀਆਂ ਨੂੰ ਫੈਲਣ ਤੋ ਰੋਕਣ ਲਈ ਇਨ੍ਹਾਂ ਖਾਲੀ ਪਏ ਪਲਾਟਾ ਦੀ ਸਾਫ-ਸਫਾਈ ਹੋਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਉਨ੍ਹਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਵੀ ਨਾਗਰਿਕ ਸੁਰਖਿਆਂ ਸਹਿੰਤਾ, 2023 ਦੀ ਧਾਰਾ 163 ਅਧੀਨ ਜ਼ਿਲਾ ਅੰਮ੍ਰਿਤਸਰ ਦੀ ਹਦੂਦ ਵਿਚ ਨਿੱਜੀ ਕਬਜ਼ੇ /ਮਾਲਕੀ ਵਾਲੇ ਖਾਲੀ ਪਏ ਪਲਾਟਾਂ ਵਿਚ ਕੂੜੇ ਕਰਕਟ, ਗੰਦਗੀ ਅਤੇ ਗੰਦੇ ਪਾਣੀ ਦੇ ਇਕੱਠੇ ਹੋਣ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੇ ਬਚਾਅ ਲਈ ਨਗਰ ਨਿਗਮ ਨੂੰ ਅੰਮ੍ਰਿਤਸਰ ਨੂੰ ਢੁਕਵੇ ਉਪਰਾਲੇ ਕਰਨ ਲਈ ਕਿਹਾ ਗਿਆ ਹੈ, ਜਿਸ ਕਰਕੇ ਨਗਰ ਨਿਗਮ ਦੇ ਸਿਹਤ ਵਿਭਾਗ ਦੇ ਅਧਿਕਾਰਿਆਂ ਨੂੰ ਇਨ੍ਹਾਂ ਖਾਲੀ ਪਲਾਟਾਂ ਦੇ ਮਾਲਕਾਂ ਦੇ ਚਲਾਨ ਕਟਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਪਲਾਟ ਮਾਲਕਾਂ ਵਿਰੁੱਧ ਜਨਤਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਸਿਟੇ ਵਜੋਂ ਨਿਯਮਾ ਤਹਿਤ ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲੇ ਦਰਜ ਕੀਤੇ ਜਾਣ ਅਤੇ ਜੇਕਰ ਇਨ੍ਹਾਂ ਪਲਾਟਾ ਦੀ ਸਾਫ-ਸਫਾਈ ਨਗਰ ਨਿਗਮ ਵਲੋਂ ਕੀਤੀ ਜਾਂਦੀ ਹੈ ਤਾਂ ਸਾਫ-ਸਫਾਈ ਤੇ ਹੋਣ ਵਾਲੇ ਖਰਚੇ ਦੀ ਰਿਕਵਰੀ ਪਲਾਟ ਦੇ ਕਾਬਜ਼/ਮਾਲਕ ਪਾਸੋਂ ਕੀਤੀ ਜਾਵੇ।
ਵਧੀਕ ਕਮਿਸ਼ਨਰ ਨੂੰ ਅਪੀਲ ਕੀਤੀ ਕੀ ਜਿਨ੍ਹਾਂ ਸ਼ਹਿਰ ਵਾਸੀਆ ਦੇ ਸ਼ਹਿਰ ਵਿਚ ਖਾਲੀ ਪਲਾਟ ਪਏ ਹਨ। ਉਨ੍ਹਾਂ ਪਲਾਟਾ ਵਿਚ ਪਏ ਕੂੜੇ ਕਰਕਟ ਦੇ ਢੇਰ/ਗੰਦਗੀ ਅਤੇ ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਾਫ ਸਫਾਈ ਆਪਣੇ ਪੱਧਰ ’ਤੇ ਕਰਵਾਉਣ ਅਤੇ ਖਾਲੀ ਪਏ ਪਲਾਟ ਦੇ ਆਲੇ-ਦੁਆਲੇ ਪੱਕੀ ਚਾਰ ਦੀਵਾਰੀ ਜਾਂ ਕੰਢਿਆਲੀ ਤਾਰ ਲਗਾਉਣ ਤਾਂ ਜੋ ਇਨ੍ਹਾਂ ਵਿਚ ਕੂੜਾ ਕਰਕਟ ਹੋਣ ਤੋਂ ਰੋਕਿਆ ਜਾਵੇ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ
ਖਰੀਦ ਅਤੇ ਸੰਪਤੀ ਦੇ ਰਖ-ਰਖਾਵ ਦੇ ਕੰਮਾਂ ਦੀ ਡਾਟਾ ਐਂਟਰੀ ਸਬੰਧੀ ਮੀਟਿੰਗ
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਹੁਕਮਾਂ ਅਨੁਸਾਰ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਅਸੈਟ ਮੈਨੇਜਮੈਂਟ ਐਪਲੀਕੇਸ਼ਨ ਵਿਚ ਨਗਰ ਨਿਗਮ ਅੰਮ੍ਰਿਤਸਰ ਵਲੋਂ ਖਰੀਦ ਅਤੇ ਸੰਪਤੀ ਦੇ ਰੱਖ-ਰਖਾਵ ਕੰਮਾਂ ਦੀ ਡਾਟਾ ਐਂਟਰੀ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਵਲੋਂ ਇਸ ਸਬੰਧੀ ਕੀਤੀ ਗਈ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ ਅਤੇ ਹਦਾਇਤਾਂ ਕੀਤੀਆਂ ਕਿ ਮੀਟਿੰਗ ਦੀ ਕਾਰਵਾਈ ਮਿਥੇ ਗਏ ਸਮੇਂ ਵਿਚ ਕਰਨੀ ਯਕੀਨੀ ਬਣਾਈ ਜਾਵੇ ।
ਇਹ ਵੀ ਪੜ੍ਹੋ- ਕਲਯੁੱਗੀ ਮਾਪਿਆਂ ਦਾ ਸ਼ਰਮਨਾਕ ਕਾਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ...
ਵਧੀਕ ਕਮਿਸ਼ਨਰ ਨੇ ਦੱਸਿਆ ਕਿ ਨਿਗਮ ਦੀਆਂ ਕਈ ਸ਼ਾਖਾਵਾਂ ਵਲੋਂ ਆਪਣੇ ਖਰੀਦ ਅਤੇ ਰੱਖ-ਰਖਾਵ ਦੇ ਕੰਮਾਂ ਦਾ ਡਾਟਾ ਐੱਸ. ਏ. ਪੀ. ਸਿਸਟਮ ਵਿੱਚ ਅਜੇ ਤਕ ਦਰਜ ਨਹੀਂ ਕੀਤਾ ਹੈ। ਇਸ ਦੇ ਬਾਵਜੂਦ ਲੇਖਾ-ਸ਼ਾਖਾ ਵਲੋਂ ਭੁਗਤਾਨ ਪ੍ਰਕਿਰਿਆ ਚਲ ਰਹੀ ਹੈ ਜੋ ਕਿ ਦੋਸ਼ ਕਲਪ ਸਨਦ ਨੰ.53 ਮਿਤੀ 16 ਮਈ 2025 ਦੀ ਉਲੰਘਣਾ ਵਜੋਂ ਦੇਖਿਆ ਜਾ ਰਿਹਾ ਹੈ ਜਿਸ ਵਿੱਚ ਸਾਫ ਲਿਖਿਆ ਹੈ ਕਿ ਜਦ ਤਕ ਸਬੰਧਤ ਡਾਟਾ ਐਸ.ਏ.ਪੀ. ਸਿਸਟਮ ਵਿੱਚ ਦਰਜ ਨਹੀਂ ਕੀਤਾ ਜਾਂਦਾ ਤਦ ਤਕ ਕਿਸੇ ਵੀ ਖਰੀਦ ਜਾ ਰੱਖ-ਰਖਾਵ ਦੇ ਭੁਗਤਾਣ ਦੀ ਕਿਰਿਆ ਲੇਖਾ ਕਾਰ ਵਲੋਂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰਮਚਾਰੀਆ ਨੂੰ ਹਦਾਇਤ ਕੀਤੀ ਗਈ ਹੈ ਕਿ ਸਾਰਾ ਡਾਟਾ ਜਲਦ ਤੋਂ ਜਲਦ ਦਰਜ ਕਰਕੇ ਰਿਪਰੋਟ ਕੀਤੀ ਜਾਵੇ ਅਤੇ ਇਸ ਸੰਬਧੀ ਉਹਨਾਂ ਵਲੋਂ ਮੁੜ ਮੀਟਿੰਗ ਜਲਦੀ ਕੀਤੀ ਜਾਵੇਗੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8