ਭੂਚਾਲ ਦੇ ਝਟਕਿਆਂ ਨਾਲ ਕੰਬ ਗਈ ਧਰਤੀ, ਘਰਾਂ 'ਚੋਂ ਬਾਹਰ ਭੱਜੇ ਲੋਕ
Friday, Jul 11, 2025 - 08:44 PM (IST)

ਨਵੀਂ ਦਿੱਲੀ : ਅੱਜ ਦੇਰ ਸ਼ਾਮ ਨਵੀਂ ਦਿੱਲੀ, ਹਰਿਆਣਾ ਤੇ ਨੇੜੇ ਦੇ ਸੂਬਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੀ ਤੀਬਰਾ ਬੇਸ਼ੱਕ 3.7 ਰਹੀ ਪਰ ਝਟਕੇ ਲੱਗਣ ਸਾਰ ਲੋਕ ਘਰਾਂ ਵਿਚੋਂ ਬਾਹਰ ਭੱਜ ਤੁਰੇ। ਭੂਚਾਲ ਦਾ ਕੇਂਦਰ ਹਰਿਆਣਾ ਦਾ ਝੱਜਰ ਜ਼ਿਲ੍ਹਾ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਭੂਚਾਲ ਹਰਿਆਣਾ ਨਾਲ ਲੱਗਦੇ ਪੰਜਾਬ ਦੇ ਕੁਝ ਇਲਾਕਿਆਂ ਵਿਚ ਵੀ ਮਹਿਸੂਸ ਹੋਇਆ ਹੈ ਪਰ ਤੀਬਰਤਾ ਘੱਟ ਹੋਣ ਕਾਰਨ ਬਹੁਤੀ ਥਾਈਂ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e