ਸ਼ਹਿਰ ਵਾਸੀ ਆਪਣੇ ਮੁੱਢਲੇ ਫਰਜ਼ਾਂ ਨੂੰ ਸਮਝਦਿਆਂ ਪੁਲਸ ਨੂੰ ਸਹਿਯੋਗ ਕਰਨ : ਥਾਣਾ ਮੁਖੀ
Friday, Jun 01, 2018 - 12:25 AM (IST)

ਮਾਨਸਾ,(ਮਿੱਤਲ)—ਜਿਲ੍ਹਾ ਪੁਲਸ ਮੁਖੀ ਪਰਮਵੀਰ ਸਿੰਘ ਪਰਮਾਰ ਦੀਆਂ ਹਦਾਇਤਾਂ 'ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਵੱਡੀ ਪੱਧਰ 'ਤੇ ਪੁਲਸ ਵਲੋ ਮੁਹਿੰਮ ਆਰੰਭ ਕੀਤੀ ਗਈ ਹੈ, ਜਿਲ੍ਹੇ ਭਰ 'ਚ ਥਾਂ-ਥਾਂ ਨਾਕੇ ਲਾ ਕੇ ਵਹੀਕਲਾਂ ਦਾ ਨਿਰੀਖਣ ਕਰਕੇ ਅਤੇ ਵਹੀਕਲਾਂ ਨਾਲ ਸੰਬੰਧਿਤ ਕਾਗਜ਼ਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ । ਇਸ ਸੰਬੰਧੀ ਥਾਣਾ ਸਿਟੀ ਮਾਨਸਾ ਦੇ ਮੁਖੀ ਪਰਮਜੀਤ ਸਿੰਘ ਸੰਧੂ ਨੇ ਲਾਏ ਜਵਾਹਰਕੇ ਨਾਕੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਲ੍ਹਾ ਪੁਲਸ ਮੁਖੀ ਦੀਆਂ ਹਦਾਇਤਾਂ 'ਤੇ ਪੁਲਸ ਵਲੋਂ ਆਪਣੀਆਂ ਸਰਗਰਮੀਆਂ ਆਰੰਭੀਆਂ ਹੋਈਆਂ ਹਨ ਤਾਂ ਕਿ ਮਾੜੇ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾ ਸਕੇ । ਉਨ੍ਹਾਂ ਦੱਸਿਆ ਕਿ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਦਾ ਮੁੱਖ ਕਾਰਨ ਜਿੱਥੇ ਟ੍ਰੈਫਿਕ ਸਮੱਸਿਆ ਨੂੰ ਠੱਲ ਪਾਉਣਾ ਹੈ, ਉੱਥੇ ਹੀ ਬੀਮਾ ਅਤੇ ਪ੍ਰਦੂਸ਼ਣ ਦੇ ਸਰਟੀਫੀਕੇਟ ਬਣਾਉਣੇ ਵੀ ਲੋਕਾਂ ਲਈ ਜ਼ਰੂਰੀ ਹਨ ਤਾਂ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਵੀ ਠੱਲ ਪੈ ਸਕੇ । ਸੰਧੂ ਨੇ ਸਖਤ ਸ਼ਬਦਾਂ 'ਚ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਨੂੰ ਪੁਲਸ ਸਿਰ ਨਹੀਂ ਚੁੱਕਣ ਦੇਵੇਗੀ ਭਾਵੇਂ ਉਹ ਕੋਈ ਵੀ ਹੋਵੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਮੁੱਢਲੇ ਫਰਜ਼ਾਂ ਨੂੰ ਸਮਝਦਿਆਂ ਪੁਲਸ ਨੂੰ ਬਣਦਾ ਸਹਿਯੋਗ ਕਰਨ ਅਤੇ ਨਿਯਮਾਂ ਤਹਿਤ ਆਪਣੇ ਵਹੀਕਲਾਂ ਦੇ ਕਾਗਜ਼ ਪੂਰੀ ਤਰ੍ਹਾਂ ਤਿਆਰ ਕਰਕੇ ਨਾਲ ਰੱਖਣ ਤਾਂ ਕਿ ਲੋੜ ਪੈਣ 'ਤੇ ਚੈਕਿੰਗ ਦੌਰਾਨ ਟ੍ਰੈਫਿਕ ਪੁਲਸ ਨੂੰ ਦਿਖਾਏ ਜਾ ਸਕਣ।