ਚੋਰਾਂ ਨੇ ਕੱਪੜੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

06/04/2018 4:00:48 PM

ਖਡੂਰ ਸਾਹਿਬ (ਗਿੱਲ, ਖਹਿਰਾ) : ਲੁੱਟਾਂ ਖੋਹਾਂ ਅਤੇ ਚੋਰੀਆਂ 'ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਕਸਬਾ ਖਡੂਰ ਦੇ ਬੱਸ ਅੱਡੇ 'ਚ ਇਕ ਕੱਪੜਿਆਂ ਦੀ ਦੁਕਾਨ ਨੂੰ ਚੋਰਾਂ ਵਲੋਂ ਬੀਤੀ ਰਾਤ ਨਿਸ਼ਾਨਾਂ ਬਣਾ ਕੇ ਲੱਖਾ ਰੁਪਏ ਦਾ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧੀ ਦੁਕਾਨ ਦੇ ਮਾਲਕ ਪ੍ਰਿਤਪਾਲ ਸਿੰਘ ਵਾਸੀ ਨਾਗੋਕੇ ਨੇ ਦੱਸਿਆ ਕੇ ਉਹ 3 ਜੂਨ ਦੀ ਰਾਤ ਨੂੰ ਦੁਕਾਨ ਬੰਦ ਕਰਕੇ ਰੋਜ਼ਨਾ ਦੀ ਤਰ੍ਹਾ ਆਪਣੇ ਘਰ ਪਿੰਡ ਨਾਗੋਕੇ ਵਿਖੇ ਚਲਾ ਗਿਆ। ਸਵੇਰੇ ਕਿਸੇ ਦੁਕਾਨਦਾਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਾਂ ਹੋਇਆ ਹੈ ਅਤੇ ਦੁਕਾਨ ਦੇ ਅੰਦਰ ਲੱਗਾ ਸ਼ੀਸ਼ਾ ਵੀ ਟੁੱਟਾ ਹੈ, ਜਦੋਂ ਉਸ ਨੇ ਆ ਕੇ ਦੇਖਿਆ ਤਾਂ ਚੋਰਾਂ ਵਲੋ 100 ਪੀਸ ਪੈਂਟ , 200 ਪੀਸ ਸ਼ਰਟ, 5300 ਰੁਪਏ ਨਕਦ, ਇਕ ਇੰਨਵੈਟਰ ਅਤੇ ਬੈਟਰਾਂ ਦੁਕਾਨ 'ਚੋਂ ਚੋਰੀ ਹੋ ਚੁੱਕਾ ਸੀ। ਇਸਦੇ ਸਬੰਧ 'ਚ ਉਨ੍ਹਾਂ ਨੇ ਪੁਲਸ ਚੌਂਕੀ ਖਡੂਰ ਸਾਹਿਬ ਵਿਖੇ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਚੌਂਕੀ ਇਚਾਰਜ਼ ਏ.ਐੱਸ.ਆਈ ਬਲਬੀਰ ਸਿੰਘ ਨੇ ਦੱਸਿਆ ਕੇ ਪੁਲਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਚੋਰ ਪੁਲਸ ਦਾ ਗ੍ਰਿਫਤ 'ਚ ਹੋਣਗੇ । 
 


Related News