ਸਿਹਤ ਵਿਭਾਗ ਦੀ ਟੀਮ ਵੱਲੋਂ ਸਲੱਮ ਬਸਤੀਆਂ ’ਚ ਚੈਕਿੰਗ

05/23/2018 7:56:22 AM

ਮੋਗਾ (ਸੰਦੀਪ) - ਸਿਹਤ ਵਿਭਾਗ ਦੀ ਟੀਮ ਵੱਲੋਂ  ਮਲੇਰੀਆ ਬ੍ਰਾਂਚ ਦੇ ਸੈਨੇਟਰੀ ਇੰਸਪੈਕਟਰ ਮਹਿੰਦਰਪਾਲ ਲੂੰਬਾ ਦੀ ਅਗਵਾਈ ’ਚ ਸਥਾਨਕ ਵੱਖ-ਵੱਖ ਸਲੱਮ ਬਸਤੀਆਂ ਮਟਾਂ ਵਾਲਾ ਵਿਹਡ਼ਾ, ਸਾਧਾਂ ਵਾਲੀ ਬਸਤੀ, ਪ੍ਰੀਤ ਨਗਰ  ਆਦਿ ’ਤੇ ਚੈਕਿੰਗ  ਕੀਤੀ ਗਈ,  ਜਿਸ  ਦੌਰਾਨ  6 ਥਾਵਾਂ ਤੋਂ ਡੇਂਗੂ  ਦਾ ਲਾਰਵਾ ਮਿਲਿਆ। ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਟੀਮ ਵੱਲੋਂ ਜਿੱਥੇ ਇਸ ਲਾਰਵੇ ਨੂੰ ਮੌਕੇ ’ਤੇ ਨਸ਼ਟ ਕਰਵਾਇਆ  ਗਿਆ, ਉਥੇ ਹੀ ਉਨ੍ਹਾਂ ਲੋਕਾਂ ਨੂੰ ਅਾਪਣੇ ਆਲੇ-ਦੁਆਲੇ ਸਾਫ-ਸਫਾਈ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਹਨ ।

  1 ਜੂਨ ਤੋਂ ਲਾਰਵੇ ਦੇ ਜ਼ਿੰਮੇਵਾਰ ਤੋਂ ਲਿਆ ਜਾਵੇਗਾ ਜੁਰਮਾਨਾ : ਲੂੰਬਾ

 ਸੈਨੇਟਰੀ ਇੰਸਪੈਕਟਰ ਲੂੰਬਾ ਅਨੁਸਾਰ ਜੇਕਰ 1 ਜੂਨ ਤੋਂ ਕਿਸੇ ਵੀ ਘਰ ਜਾਂ ਦੁਕਾਨ ਅਤੇ ਹੋਰ ਵਪਾਰਕ ਥਾਂ ਤੋਂ ਡੇਂਗੂ ਦਾ ਲਾਰਵਾ ਮਿਲੇਗਾ ਤਾਂ ਇਸ ਘਰ ਜਾਂ ਦੁਕਾਨ ਮਾਲਕ  ਤੋਂ ਮੌਕੇ ’ਤੇ ਹੀ ਜੁਰਮਾਨਾ ਵਸੂਲਿਆ ਜਾਵੇਗਾ।। 1 ਜੂਨ ਤੋਂ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਜੁਰਮਾਨਾ 500 ਰੁਪਏ ਤੋਂ ਸ਼ੁਰੂ ਹੋ ਕੇ 11 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਵੀ ਕੀਤਾ ਜਾ ਸਕਦਾ ਹੈ।


Related News