ਹਵਾਈ ਫੌਜ ਨੂੰ ਜੁਲਾਈ ’ਚ ਮਿਲੇਗਾ ਪਹਿਲਾ ਤੇਜਸ-ਐੱਮ. ਕੇ.-1 ਏ ਫਾਈਟਰ ਜੈੱਟ

Sunday, Jun 30, 2024 - 10:06 PM (IST)

ਨਵੀਂ ਦਿੱਲੀ- ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਭਾਰਤੀ ਹਵਾਈ ਫੌਜ ਨੂੰ ਉਸ ਦਾ ਪਹਿਲਾ ਲਾਈਟ ਕਾਂਬੈਟ ਏਅਰਕ੍ਰਾਫਟ ਤੇਜਸ ਐੱਮ. ਕੇ-1 ਏ ਜੁਲਾਈ ’ਚ ਦੇਵੇਗਾ। ਇਸ ਦੀ ਪਹਿਲੀ ਉਡਾਣ ਮਾਰਚ ’ਚ ਹੋ ਚੁੱਕੀ ਹੈ। ਉਦੋਂ ਤੋਂ ਲੈ ਕੇ ਇਸ ’ਚ ਇੰਟੀਗ੍ਰੇਸ਼ਨ ਟ੍ਰਾਇਲਜ਼ ਚੱਲ ਰਹੇ ਹਨ। ਭਾਵ ਵੱਖ-ਵੱਖ ਯੰਤਰਾਂ ਅਤੇ ਹਥਿਆਰਾਂ ਨੂੰ ਲਾ ਕੇ ਉਸ ਦੀ ਪਰਖ ਕੀਤੀ ਜਾ ਰਹੀ ਹੈ।

ਉਮੀਦ ਹੈ ਕਿ ਜੁਲਾਈ ਤੱਕ ਸਾਰੇ ਟ੍ਰਾਇਲਜ਼ ਪੂਰੇ ਹੋ ਜਾਣਗੇ। ਭਾਰਤੀ ਹਵਾਈ ਫੌਜ ਨੇ ਹਾਲ ਨੂੰ 83 ਤੇਜਸ ਐੱਮ. ਕੇ-1 ਏ ਦਾ ਆਰਡਰ ਦਿੱਤਾ ਸੀ। ਇਸ ਲਈ 48 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਈ ਹੈ। ਹਵਾਈ ਫੌਜ ਹੁਣ 97 ਹੋਰ ਤੇਜਸ ਦਾ ਆਰਡਰ ਕਰਨ ਦੀ ਯੋਜਨਾ ਬਣਾ ਰਹੀ ਹੈ। ਰੱਖਿਆ ਮੰਤਰਾਲੇ ਨੇ ਪਹਿਲਾਂ ਹੀ ਟੈਂਡਰ ਜਾਰੀ ਕਰ ਦਿੱਤਾ ਹੈ।

ਐੱਚ. ਏ. ਐੱਲ. ਨੂੰ ਤਿੰਨ ਮਹੀਨਿਆਂ ਦੇ ਅੰਦਰ ਰੱਖਿਆ ਮੰਤਰਾਲੇ ਦੇ ਟੈਂਡਰ ਦਾ ਜਵਾਬ ਦੇਣਾ ਹੋਵੇਗਾ। ਤੇਜਸ ਦੇ ਆਉਣ ਨਾਲ ਹਵਾਈ ਫੌਜ ਦੇ ਪੁਰਾਣੇ ਮਿੱਗ ਸੀਰੀਜ਼ ਦੇ ਜਹਾਜ਼ ਨੂੰ ਹਟਾ ਦਿੱਤਾ ਜਾਵੇਗਾ। ਤੇਜਸ ਐੱਮ. ਕੇ-1 ਏ ਦੀ ਤਾਇਨਾਤੀ ਨਾਲ ਦੁਸ਼ਮਣ ਦੇਸ਼ਾਂ ਦੀ ਹਾਲਤ ਹੋਰ ਵਿਗੜ ਜਾਵੇਗੀ। ਨਵੇਂ ਤੇਜਸ ਨਾਲ ਰਾਜਸਥਾਨ ਦੇ ਜੋਧਪੁਰ ’ਚ ਤੀਜਾ ਸਕਵਾਡਰਨ ਬਣਾਇਆ ਜਾਵੇਗਾ।


Rakesh

Content Editor

Related News