ਥੇਂਦਾ ਦੇ ਨੌਜਵਾਨ ਦੀ ਦੁਬਈ ''ਚ ਮੌਤ

Sunday, May 13, 2018 - 05:15 PM (IST)

ਥੇਂਦਾ ਦੇ ਨੌਜਵਾਨ ਦੀ ਦੁਬਈ ''ਚ ਮੌਤ

ਗੜ੍ਹਦੀਵਾਲਾ (ਜਤਿੰਦਰ)— ਨਜ਼ਦੀਕੀ ਪਿੰਡ ਥੇਂਦਾ ਦੇ ਦੁਬਈ ਗਏ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।  ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ (27) ਪੁੱਤਰ ਸਤਨਾਮ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਕੁਝ ਸਾਲ ਪਹਿਲਾਂ ਦੁਬਈ ਗਿਆ ਹੋਇਆ ਸੀ ਅਤੇ ਉਥੇ ਉਹ ਇਕ ਕੰਪਨੀ ਵਿਚ ਡਰਾਈਵਰ ਸੀ। ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰੇ ਉਨ੍ਹਾਂ ਨੂੰ ਦੁਬਈ ਤੋਂ ਫੋਨ ਆਇਆ ਕਿ ਹਰਵਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲਗਭਗ 10 ਮਹੀਨੇ ਪਹਿਲਾਂ ਛੁੱਟੀ ਕੱਟ ਕੇ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸ ਦਾ ਰਿਸ਼ਤਾ ਤੈਅ ਹੋਇਆ ਸੀ ਅਤੇ 11 ਅਕਤੂਬਰ ਨੂੰ ਉਸ ਦਾ ਵਿਆਹ ਰੱਖਿਆ ਹੋਇਆ ਸੀ।


Related News