BMW ਦੀ ਇਹ ਬਾਈਕ ਲਾਂਚ ਤੋਂ ਪਹਿਲਾਂ ਭਾਰਤ ''ਚ ਹੋਈ ਸਪਾਟ

05/14/2018 2:59:28 PM

ਜਲੰਧਰ-ਬੀ. ਐੱਮ. ਡਬਲਿਊ. ਜਲਦ ਹੀ ਭਾਰਤ 'ਚ ਆਪਣੀ G310 GS ਬਾਈਕ ਨੂੰ ਲਾਂਚ ਕਰੇਗੀ। ਕੰਪਨੀ ਦੀ ਇਹ ਮੋਸਟ ਅਵੇਟਿਡ ਬਾਈਕ ਹੈ। ਭਾਰਤ 'ਚ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਭਾਰਤ 'ਚ ਇਸ ਨੂੰ ਪਹਿਲੀ ਵਾਰ ਦੇਖਿਆ ਗਿਆ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਭਾਰਤੀ ਬਾਜ਼ਾਰ 'ਚ ਪੇਸ਼ ਕਰ ਦਿੱਤਾ ਜਾਵੇਗਾ।

 

ਬੀ. ਐੱਮ. ਡਬਲਿਊ. G310R ਅਤੇ G310 GS ਨੂੰ ਹਾਲ ਹੀ 'ਚ ਖਤਮ ਹੋਏ ਆਟੋ ਐਕਸਪੋ 2018 'ਚ ਸ਼ੋਕੇਸ਼ ਕੀਤੀਆਂ ਗਈਆ ਸੀ ਅਤੇ ਹੁਣ ਐਕਸ. ਬੀ. ਐੱਚ. ਪੀ. (XBHP) ਨੇ ਇਸ ਨੂੰ ਸਪਾਟ ਕੀਤਾ ਹੈ। ਇਸ ਨੂੰ ਚੇੱਨਈ-ਬੰਗਲੂਰ ਹਾਈਵੇਅ 'ਤੇ ਉਸ ਸਮੇਂ ਦੇਖਿਆ ਗਿਆ ਜਦੋਂ ਇਸ ਨੂੰ ਟਰਾਂਸਪੋਰਟ ਦੇ ਲਈ ਲੈ ਕੇ ਜਾ ਰਹੇ ਸੀ। ਟਰਾਂਸਪੋਰਟੇਸ਼ਨ ਦਾ ਮਤਲਬ ਕੰਪਨੀ ਜਲਦ ਹੀ ਇਸ ਬਾਈਕ ਨੂੰ ਲਾਂਚ ਕਰਨ ਵਾਲੀ ਹੈ ਪਰ ਬੀ. ਐੱਮ. ਡਬਲਿਊ. ਨੇ ਹੁਣ ਤੱਕ ਇਸ ਦੇ ਲਾਂਚਿੰਗ ਬਾਰੇ ਅਧਿਕਾਰਿਕ ਤੌਰ 'ਤੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।

 

ਬੀ. ਐੱਮ. ਡਬਲਿਊ. ਨੇ ਆਪਣੀਆਂ ਇਨ੍ਹਾਂ ਦੋਵਾਂ ਬਾਈਕ G310 R ਅਤੇ G310 GS ਭਾਰਤ 'ਚ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਦੋਵਾਂ ਬਾਈਕਸ ਨੂੰ ਟੀ. ਵੀ. ਐੱਸ. (TVs) ਮੋਟਰ ਦੇ ਪ੍ਰੋਡਕਸ਼ਨ ਪਲਾਟ 'ਚ ਬਣਾਇਆ ਗਿਆ ਹੈ।ਬੀ. ਐੱਮ. ਡਬਲਿਊ. G310 R ਇਕ ਨੇਕੇਡ ਸਟ੍ਰੀਟ ਫਾਈਟਰ ਮੋਟਰਸਾਈਕਲ ਹੈ ਅਤੇ ਦੂਜੇ ਪਾਸੇ G310 GS ਐਡਵੈਂਚਰਸ ਮੋਟਰਸਾਈਕਲ ਹੈ। 

 

ਇੰਜਣ ਸਪੈਸੀਫਿਕੇਸ਼ਨ-
ਬੀ. ਐੱਮ. ਡਬਲਿਊ. G310 GS 'ਚ 313 ਸੀ. ਸੀ. ਦਾ ਸਿੰਗਲ ਸਿਲੰਡਰ , ਲਿਕੂਵਿਡ ਕੂਲਡ ਇੰਜਣ ਲੱਗਾ ਹੈ, ਜੋ ਕਿ 33.5 ਬੀ. ਐੱਚ. ਪੀ. ਦੀ ਪਾਵਰ ਅਤੇ 28 ਨਿਊਟਰਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ 'ਚ ਕੰਪਨੀ ਨੇ 6 ਸਪੀਡ ਗਿਅਰਬਾਕਸ ਟਰਾਂਸਮਿਸ਼ਨ ਦਿੱਤਾ ਹੈ। ਇਸ ਤੋਂ ਇਲਾਵਾ ਇਸ ਇੰਜਣ 'ਚ ਕਈ ਮੈਕਨੀਕਲ ਕੰਪੋਨੈਂਟਸ ਵੀ ਦਿੱਤੇ ਗਏ ਹਨ। ਸਸਪੈਂਸ਼ਨ ਲਈ ਇਸ ਬਾਈਕ ਦੇ ਫਰੰਟ 'ਚ ਅਪਸਾਈਡ ਡਾਊਨ ਫਾਕਰਸ ਅਤੇ ਰਿਅਰ 'ਚ ਮੋਨੋਸ਼ਾਕ ਸਸਪੈਂਸ਼ਨ ਸੈੱਟਅਪ ਦਿੱਤਾ ਗਿਆ ਹੈ। ਬਾਈਕ ਦੇ ਦੋਵਾਂ ਪਹੀਆ 'ਚ ਡਿਸਕ ਬ੍ਰੇਕ ਲਗਾਇਆ ਗਿਆ ਹੈ।

 

ਉਮੀਦ ਹੈ ਕਿ ਇਹ ਐਡਵੈਂਚਰ ਬਾਈਕ 'ਚ ਲਾਂਗ ਟ੍ਰੈਵਲ ਸਸਪੈਂਸ਼ਨ ਨਾਲ ਵਧੀਆ ਸੈੱਟਅਪ ਦਿੱਤਾ ਗਿਆ ਹੈ, ਜੋ ਕਿ ਇਸ ਦੀ ਆਫ ਰੋਡਿੰਗ ਦੇ ਸਮੱਰਥ ਹੋਵੇਗੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ 'ਚ ਇਸ ਨੂੰ 3 ਤੋਂ 3.5 ਲੱਖ ਰੁਪਏ ਐਕਸ ਸ਼ੋਰੂਮ ਦੀ ਕੀਮਤ ਨਾਲ ਪੇਸ਼ ਕੀਤਾ ਜਾ ਸਕਦਾ ਹੈ।


Related News