ਕਮਰ ''ਤੇ ਕਸ ਕੇ ਬੈਲਟ ਲਗਾਉਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਨੁਕਸਾਨ

05/25/2018 1:38:29 PM

ਨਵੀਂ ਦਿੱਲੀ— ਕੁਝ ਲੋਕ ਕਮਰ 'ਤੇ ਪੈਂਟ ਨੂੰ ਕਸਣ ਲਈ ਬੈਲਟ ਦੀ ਵਰਤੋਂ ਕਰਦੇ ਹਨ ਜਿਸ ਨਾਲ ਤੁਹਾਡੀ ਪਰਸਨੈਲਿਟੀ ਨੂੰ ਤਾਂ ਵੱਖਰਾ ਲੁੱਕ ਮਿਲਦਾ ਹੀ ਹੈ ਨਾਲ ਹੀ ਪੇਟ ਸਬੰਧੀ ਕਈ ਬੀਮਾਰੀਆਂ ਵੀ ਘੇਰ ਲੈਂਦੀਆਂ ਹਨ। ਦਿਨਭਰ ਬੈਲਟ ਕਸਣ ਨਾਲ ਪੇਟ ਦੀਆਂ ਨਸਾਂ ਅਤੇ ਪੇਲਵਿਕ ਏਰੀਆ 'ਤੇ ਦਬਾਅ ਪੈਂਦਾ ਹੈ। ਕੁਝ ਲੋਕ ਇਨ੍ਹਾਂ ਬੀਮਾਰੀਆਂ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਉਸ ਦੇ ਹੋਣ ਦੀ ਵਜ੍ਹਾ ਤੋਂ ਅਨਜਾਣ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਬੀਮਾਰੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਸ ਕੇ ਬੈਲਟ ਲਗਾਉਣ ਕਾਰਨ ਹੁੰਦੀਆਂ ਹਨ। ਇਸ ਨੂੰ ਜਾਣ ਕੇ ਤੁਸੀਂ ਬੈਲਟ ਬਣਨ ਦੀ ਆਦਤ ਛੱਡ ਦਿਓਗੇ।
1. ਇਸ ਨਾਲ ਪਾਚਨ ਸ਼ਕਤੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਭੋਜਨ ਕਰਨ ਦੇ ਬਾਅਦ ਡਾਈਜੇਸ਼ਨ ਸਹੀ ਢੰਗ ਨਾਲ ਨਹੀਂ ਹੋ ਪਾਉਂਦਾ।
2. ਕਸ ਕੇ ਬੈਲਟ ਬਣਨ ਨਾਲ ਅੰਤੜੀਆਂ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ ਅਤੇ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ।
3. ਪੇਟ 'ਤੇ ਅਕਸਰ ਐਸੀਡਿਟੀ ਦੀ ਸਮੱਸਿਆ ਰਹਿਣਾ ਵੀ ਬੈਲਟ ਕਸਣਾ ਹੋ ਸਕਦਾ ਹੈ।
4. ਬੈਲਟ ਕਸਣ ਨਾਲ ਪੈਰਾਂ ਦੀਆਂ ਹੱਡੀਆਂ 'ਤੇ ਅਸਰ ਪੈਂਦਾ ਹੈ। ਇਸ ਨਾਲ ਹੱਡੀਆਂ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ।
5. ਇਸ ਨਾਲ ਪੈਰਾਂ 'ਚ ਸੋਜ ਆ ਸਕਦੀ ਹੈ ਅਤੇ ਕਮਰ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ।
6. ਕਮਰ 'ਤੇ ਬੈਲਟ ਕਸਣ ਨਾਲ ਰੀਢ ਦੀ ਹੱਡੀ 'ਤੇ ਵੀ ਦਬਾਅ ਪੈਂਦਾ ਹੈ।
7. ਇਸ ਤੋਂ ਇਲਾਵਾ ਬੈਲਟ ਕਸਣ ਨਾਲ ਬਲੱਡ ਸਰਕੁਲੇਸ਼ਨ 'ਚ ਵੀ ਪ੍ਰੇਸ਼ਾਨੀ ਆਉਂਦੀ ਹੈ। ਬਲੱਡ ਸਰਕੁਲੇਸ਼ਨ ਰੁੱਕਣ ਦੀ ਸਮੱਸਿਆ ਦੇ ਚਲਦੇ ਉਸ ਥਾਂ 'ਤੇ ਇਕ ਖਾਲੀ ਥਾਂ ਬਣ ਜਾਂਦੀ ਹੈ ਅਤੇ ਉੱਥੇ ਖਰਾਬ ਖੂਨ ਬਣਨ ਲੱਗਦਾ ਹੈ।

 


Related News