ਬਰੁੰਡੀ ''ਚ ਅਣਪਛਾਤਿਆਂ ਦੇ ਹਮਲੇ ''ਚ 26 ਲੋਕਾਂ ਦੀ ਮੌਤ

Saturday, May 12, 2018 - 08:42 PM (IST)

ਨੌਰੋਬੀ— ਪੂਰਬੀ ਅਫਰੀਕੀ ਦੇਸ਼ ਬਰੁੰਡੀ 'ਚ ਇਕ ਹਫਤੇ ਬਾਅਦ ਹੋਣ ਵਾਲੇ ਸੰਵਿਧਾਨਕ ਜਨਮਤ ਤੋਂ ਪਹਿਲਾਂ ਉੱਤਰ ਪੱਛਮੀ ਸੂਬੇ ਸਿਬਿਟੋਕ 'ਚ ਹੋਏ ਹਮਲੇ 'ਚ ਘੱਟ ਤੋਂ ਘੱਟ 26 ਲੋਕ ਮਾਰੇ ਗਏ ਜਦਦਿ 7 ਹੋਰ ਲੋਕ ਜ਼ਖਮੀ ਹੋ ਗਏ। ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਹਮਲਾ ਬੀਤੀ ਦੇਰ ਰਾਤ ਹੋਇਆ ਸੀ।
ਬੁਗਾਂਡਾ ਜ਼ਿਲੇ ਦੇ ਮੁਖੀ ਇਮੈਨੁਅਲ ਬਿਗਿਰਿਮਾਨਾ ਨੇ ਦੱਸਿਆ ਕਿ ਘਟਨਾ ਬੀਤੀ ਦੇਰ ਰਾਤ ਦੀ 10 ਵਜੇ ਰੁਹਾਗਾਰਿਕਾ ਪਿੰਡ 'ਚ ਵਾਪਰੀ। ਉਨ੍ਹਾਂ ਨੇ ਕਿਹਾ ਕਿ 20 ਹਮਲਾਵਰ ਫੌਜੀਆਂ ਦੀ ਵਰਦੀ 'ਚ ਹਥਿਆਰਾਂ ਦੇ ਨਾਲ ਆਏ ਤੇ ਪਿੰਡ 'ਚ ਦਾਖਲ ਹੁੰਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਹਮਲੇ 'ਚ ਕੁਝ ਲੋਕਾਂ ਨੇ ਘਟਨਾ ਵਾਲੀ ਥਾਂ 'ਤੇ ਹੀ ਦੰਮ ਤੋੜ ਦਿੱਤਾ। ਘਟਨਾ ਤੋਂ ਬਾਅਦ ਕਈ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 
ਬਰੁੰਡੀ 'ਚ ਰਾਸ਼ਟਰਪਤੀ ਦੇ ਕਾਰਜਕਾਲ ਨੂੰ ਪੰਜ ਸਾਲ ਤੋਂ ਵਧਾ ਕੇ 7 ਸਾਲ ਕੀਤੇ ਜਾਣ ਨੂੰ ਲੈ ਕੇ 17 ਮਈ ਨੂੰ ਜਨਮਤ ਸੰਗ੍ਰਹਿ ਹੋਣਾ ਹੈ। ਮਨੁੱਖੀ ਅਧਿਕਾਰ ਸਮੂਹਾਂ ਨੇ ਕਿਹਾ ਕਿ ਹਿੰਸਾ ਤੇ ਕਿਡਨੈਪਿੰਗ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਨਹੀਂ ਲੱਗ ਰਿਹਾ ਕਿ ਮੱਤਦਾਨ ਦੇ ਲਈ ਸੁਤੰਤਰ ਤੇ ਨਿਰਪੱਖ ਮਾਹੌਲ 'ਚ ਪੂਰਾ ਹੋ ਸਕੇਗਾ। ਬਰੁੰਡੀ ਦੇ ਰਾਸ਼ਟਰਪਤੀ ਪੀਰੇ ਕੁਰੂਨਕੀਕਾ ਵਲੋਂ ਆਪਣੇ ਤੀਜੇ ਕਾਰਜਕਾਲ ਦੀ ਗੱਲ ਕਹਿਣ ਤੋਂ ਬਾਅਦ ਸਾਲ 2015 'ਚ ਦੇਸ਼ 'ਚ ਸੰਭੀਰ ਸੰਕਟ ਸ਼ੁਰੂ ਹੋ ਗਿਆ। ਵਿਰੋਧੀ ਧਿਰ ਨੇ ਇਸ ਨੂੰ ਅਸੰਵਿਧਾਨਿਕ ਦੱਸਦੇ ਹੋਏ ਕਿਹਾ ਕਿ ਇਹ ਸਾਲ 2005 'ਚ ਖਤਮ ਹੋਏ ਗ੍ਰਹਿ ਯੁੱਧ ਤੋਂ ਬਾਅਦ ਸ਼ਾਂਤੀ ਸਮਝੌਤੇ ਦਾ ਵੀ ਉਲੰਘਣ ਹੈ। ਕੁਰੂਨਕੀਕਾ ਦੇ ਦੁਬਾਰਾ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦੇ ਕੁਝ ਵਿਰੋਧੀਆਂ ਨੇ ਹਥਿਆਰ ਚੁੱਕ ਲਏ ਸਨ।


Related News