ਮੇਕੁਨੂ ਤੂਫਾਨ ''ਚ 3 ਭਾਰਤੀਆਂ ਸਮੇਤ 11 ਦੀ ਮੌਤ

Sunday, May 27, 2018 - 09:44 PM (IST)

ਦੁਬਈ — ਦੱਖਣੀ ਓਮਾਨ ਅਤੇ ਸੋਕੇਤ੍ਰਾ ਦੇ ਯਮਨੀ ਦੀਪ 'ਚ ਆਏ ਮੇਕੁਨੂ ਤੂਫਾਨ 'ਚ 3 ਭਾਰਤੀਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਤੇ ਖਬਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਓਮਾਨ ਦੇ ਧੋਫਰ ਅਤੇ ਅਲ-ਵੁਸਤਾ ਜ਼ਿਲ੍ਹਿਆਂ 'ਚ ਸ਼ੁੱਕਰਵਾਰ ਨੂੰ ਮੇਕੁਨੂ ਤੂਫਾਨ ਦੇ ਦਸਤਕ ਦਿੱਤੀ। ਇਹ ਤੂਫਾਨ ਸ਼੍ਰੇਣੀ ਇਕ ਤੋਂ ਤਬਦੀਲ ਹੋ ਕੇ ਸ਼੍ਰੇਣੀ ਦੋ ਦੇ ਤੂਫਾਨ ਦੇ ਰੂਪ 'ਚ ਇਥੇ ਪਹੁੰਚਿਆ। ਬੁੱਧਵਾਰ ਨੂੰ ਸੋਕੋਤ੍ਰਾ ਪਹੁੰਚਣ ਤੋਂ ਬਾਅਦ ਇਸ ਦੀਆਂ ਹਵਾਵਾਂ ਕਰੀਬ 170 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਹਨ।
ਮਸਕਟ 'ਚ ਭਾਰਤੀ ਦੂਤਘਰ ਨੇ ਟਵੀਟ ਕੀਤਾ, 'ਚ-ਸਲਾਲਾਹ 'ਚ ਭਾਰਤੀ ਦੂਤਘਰ ਦੀ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਰਾਇਲ ਓਮਾਨ ਪੁਲਸ ਮੁਤਾਬਕ ਸ਼ਮਸ਼ੇਰ ਅਲੀ ਅਤੇ 2 ਲਾਪਤਾ ਭਾਰਤੀਆਂ ਦੀਆਂ ਮ੍ਰਿਤਕ ਸਰੀਰ ਬਰਾਮਦ ਕਰ ਲਏ ਹਨ ਅਤੇ ਇਕ ਹੋਰ ਦੀ ਤਲਾਸ਼ ਜਾਰੀ ਹੈ। ਹੋਰ ਕਿਸੇ ਵੀ ਪ੍ਰਵਾਸੀ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।' ਦੂਤਘਰ ਦੇ ਅਧਿਕਾਰੀਆਂ ਨੇ ਸਲਾਲਾਹ ਦੇ ਤਾਕਾਹ ਦੇ ਇਕ ਕੈਂਪ ਦਾ ਦੌਰਾ ਕੀਤਾ ਅਤੇ 460 ਲੋਕਾਂ (145 ਭਾਰਤੀਆਂ ਅਤੇ 315 ਬੰਗਲਾਦੇਸ਼ੀਆਂ) ਲਈ ਖਾਣੇ ਦਾ ਇੰਤਜ਼ਾਮ ਕੀਤਾ। ਟਵੀਟ 'ਚ ਦੱਸਿਆ ਗਿਆ, ਭਾਰਤੀ ਦੂਤਘਰ ਭਾਰਤੀ ਜਹਾਜ਼ ਦੇ ਚਾਲਕ ਦਲ ਦੇ 50 ਭਾਰਤੀ ਮੈਂਬਰਾਂ ਦਾ ਸੰਭਾਲ ਕਰ ਰਿਹਾ ਹੈ।' ਸਲਾਲਾਹ ਬੰਦਰਗਾਹ ਦੇ ਅਧਿਕਾਰੀਆਂ ਨੇ ਦੱਸਿਆ ਕਿ 4 ਭਾਰਤੀ ਸੁਮੰਦਰੀ ਤੱਟ ਦੇ ਨੇੜੇ ਡੁੱਬ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਜਹਾਜ਼ 'ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ।


Related News