ਬੱਚਿਆਂ ਨੇ ਗਿੱਧਾ-ਭੰਗਡ਼ਾ ਪਾ ਕੇ ਮਨਾਈ ਲੋਹਡ਼ੀ

01/12/2019 5:06:10 PM

ਕਪੂਰਥਲਾ (ਧੀਰ/ਜੋਸ਼ੀ)-ਅਕਾਲ ਗਰੁੱਪ ਆਫ ਇੰਸਟੀਚਿਊਟ ਦੇ ਅਕਾਲ ਅਕੈਡਮੀ ਇੰਟਰਨੈਸ਼ਨਲ ਤੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ’ਚ ਲੋਹਡ਼ੀ ਦੇ ਤਿਉਹਾਰ ਸਬੰਧੀ ਸਕੂਲ ਕੈਂਪਸ ’ਚ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਪ੍ਰੈਜ਼ੀਡੈਂਟ ਗੁਰਦੀਪ ਸਿੰਘ ਜੱਜ ਨੇ ਲੋਹਡ਼ੀ ਬਾਲਣ ਦੀ ਰਸਮ ਨਾਲ ਕੀਤੀ। ਇਸ ਪ੍ਰੋਗਰਾਮ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਲੋਹਡ਼ੀ ਦੇ ਗੀਤ ਤੇ ਗਿੱਧੇ-ਭੰਗਡ਼ੇ ਰਾਹੀਂ ਲੋਹਡ਼ੀ ਦਾ ਤਿਉਹਾਰ ਮਨਾਇਆ। ਇਸ ਮੌਕੇ ਅਕਾਲ ਗਰੁੱਪ ਦੇ ਡਾਇਰੈਕਟਰ ਸੁਖਦੇਵ ਸਿੰਘ ਜੱਜ, ਵਾਈਸ ਡਾਇਰੈਕਟਰ ਕੁਲਵਿੰਦਰ ਸਿੰਘ ਜੱਜ, ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਪ੍ਰਿੰ. ਗਗਨਦੀਪ ਕੌਰ, ਅਕਾਲ ਗਲੈਕਸੀ ਦੇ ਪ੍ਰਿੰਸੀਪਲ, ਦੋਵਾਂ ਸਕੂਲਾਂ ਦੇ ਕੋਆਰਡੀਨੇਟਰਜ਼, ਹਾਊਸ ਇੰਚਾਰਜ, ਐਕਟੀਵਿਟੀ ਇੰਚਾਰਜ ਤੇ ਸਮੂਹ ਸਟਾਫ ਵੀ ਵਿਦਿਆਰਥੀਆਂ ਨਾਲ ਹਾਜ਼ਰ ਸਨ।


Related News