ਗਲਾਸਗੋ ''ਚ ਦਿਖੀ ਭਾਈਚਾਰਕ ਸਾਂਝ, ਰਲ-ਮਿਲ ਕੇ ਮਨਾਈ ਈਦ ਤੇ ਵਿਸਾਖੀ

Saturday, Apr 20, 2024 - 04:50 PM (IST)

ਗਲਾਸਗੋ ''ਚ ਦਿਖੀ ਭਾਈਚਾਰਕ ਸਾਂਝ, ਰਲ-ਮਿਲ ਕੇ ਮਨਾਈ ਈਦ ਤੇ ਵਿਸਾਖੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਦੇ ਅਧੀਨ ਪੈਂਦੇ ਕਸਬੇ ਨਿਊਟਨ ਮੈਅਰਨਜ਼ ਵਿਖੇ ਭਾਈਚਾਰਕ ਸਾਂਝ ਤੇ ਆਪਸੀ ਪਿਆਰ ਓਦੋਂ ਦੇਖਣ ਨੂੰ ਮਿਲਿਆ, ਜਦੋਂ ਵੱਖ-ਵੱਖ ਧਰਮਾਂ, ਫਿਰਕਿਆਂ,  ਨਸਲਾਂ ਨਾਲ ਸਬੰਧਤ ਲੋਕਾਂ ਵੱਲੋਂ ਈਦ ਤੇ ਵਿਸਾਖੀ ਰਲ ਮਿਲ ਕੇ ਮਨਾਈ ਗਈ। ਫੇਅਰਵੈਦਰ ਡਰੌਪ ਇਨ ਸੰਸਥਾ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਪ੍ਰੋਵੈਸਟ ਮੇਰੀ ਮੌਂਟੇਗਿਊ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੂੰ ਉਹਨਾਂ ਜਿੱਥੇ ਈਦ ਤੇ ਵਿਸਾਖੀ ਦੀ ਵਧਾਈ ਦਿੱਤੀ, ਉੱਥੇ ਹੀ ਸਕਾਟਲੈਂਡ ਦੇ ਮਾਹੌਲ ਨੂੰ ਭਾਈਚਾਰਕ ਏਕਤਾ ਨਾਲ ਹੋਰ ਵਧੇਰੇ ਖੁਸ਼ਗਵਾਰ ਬਣਾਉਣ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਰਾਜਪਾਲ ਬਾਠ ਨਿਊਜਰਸੀ ਇੰਡੀਆ ਕਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਨਿਯੁਕਤ

PunjabKesari

ਇਸ ਸਮੇਂ ਜਨਰਲ ਸਕੱਤਰ ਜਗਦੀਸ਼ ਸਿੰਘ ਪਨਫੇਰ ਵੱਲੋਂ ਈਦ ਤੇ ਵਿਸਾਖੀ ਦੀ ਮੱਹਤਤਾ ਬਾਰੇ ਬਹੁਤ ਹੀ ਬਾਰੀਕੀ ਨਾਲ ਦੱਸਿਆ ਗਿਆ। ਇਸ ਤੋਂ ਇਲਾਵਾ ਚੇਅਰ ਪਰਸਨ ਰਖਸ਼ਿੰਦਾ ਖਾਸ ਵੱਲੋਂ ਹਾਜ਼ਰੀਨ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਈਸਟ ਰੈਨਫਰਿਊਸਾਇਰ ਦੇ ਕੇਅਰਰ ਡਿਪਾਰਟਮੈਂਟ ਵੱਲੋਂ ਫਰਹਾ ਨੇ ਡਮੈਂਸੀਆ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਸਮਾਗਮ ਦੀ ਖੂਬਸੂਰਤੀ ਇਹ ਸੀ ਕਿ ਦੋਵਾਂ ਤਿਉਹਾਰਾਂ ਸਬੰਧੀ ਕੇਕ ਵੀ ਸਾਂਝੇ ਤੌਰ 'ਤੇ ਕੱਟਿਆ ਗਿਆ। ਅੰਤ ਵਿੱਚ ਹਾਜ਼ਰੀਨ ਨੇ ਇਕੱਠਿਆਂ ਸੁਆਦਲੇ ਭੋਜਨ ਦਾ ਆਨੰਦ ਮਾਣਿਆ।

PunjabKesari

ਇਹ ਵੀ ਪੜ੍ਹੋ: ਸਿਡਨੀ ਮਾਲ ਹਮਲੇ ਦੌਰਾਨ ਹੀਰੋ ਬਣ ਕੇ ਉਭਰੇ ਫਰਾਂਸੀਸੀ ਨਾਗਰਿਕ ਨੂੰ ਮਿਲੀ ਆਸਟ੍ਰੇਲੀਆ ਦੀ ਨਾਗਰਿਕਤਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News