ਵੋਟਿੰਗ ਦਾ ਬਾਈਕਾਟ ਕਰਵਾਉਣ ''ਤੇ ਤੁਲਿਆ ਹੈ ਪ੍ਰਸ਼ਾਸਨ : ਉਮਰ

12/11/2020 5:00:15 PM

ਸ੍ਰੀਨਗਰ (ਵਾਰਤਾ) : ਨੈਸ਼ਨਲ ਕਾਨਫ਼ਰੰਸ ਸਰਪ੍ਰਸਤ ਅਤੇ ਜੰਮੂ-ਕਸ਼ਮੀਰ ਦੇ ਦੇ ਸਾਬਕਾ ਮੰਤਰੀ ਉਮਰ ਅਬਦੁੱਲਾ ਨੇ ਪ੍ਰਦੇਸ਼ ਪ੍ਰਸ਼ਾਸਨ 'ਤੇ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀਡੀਸੀ) ਚੋਣਾਂ 'ਚ ਵੋਟਿੰਗ ਦਾ ਬਾਈਕਾਟ ਕਰਨ ਲਈ ਜਨਤਾ 'ਤੇ ਦਬਾਅ ਪਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਕ ਸਮਾਂ ਅਜਿਹਾ ਵੀ ਰਿਹਾ ਜਦੋਂ ਸਰਕਾਰ ਚੋਣਾਂ ਨੂੰ ਲੈ ਕੇ ਲੋਕਾਂ ਨੂੰ ਉਤਸ਼ਾਹਿਤ ਕਰਦੀ ਸੀ। 

ਇਹ ਵੀ ਪੜ੍ਹੋ: ਨਾਰਕੋਟਿਕ ਸੈਲ ਤਰਨਤਾਰਨ ਨੂੰ ਮਿਲੀ ਵੱਡੀ ਸਫ਼ਲਤਾ, ਚੋਰੀ ਦੀਆਂ 6 ਗੱਡੀਆਂ ਸਮੇਤ 2 ਕਾਬੂ

ਅਬਦੁੱਲਾ ਨੇ ਟਵੀਟ ਕਰਦਿਆਂ ਲਿਖਿਆ 'ਇਕ ਸਮੇਂ ਜੰਮੂ-ਕਸ਼ਮੀਰ 'ਚ ਪ੍ਰਸ਼ਾਸਨ ਨੂੰ ਚੋਣਾਂ ਕਰਵਾਉਣ 'ਤੇ ਗਰਵ ਅਤੇ ਸੰਤੁਸ਼ਟੀ ਹੁੰਦੀ ਸੀ ਅਤੇ ਹੁਣ ਪ੍ਰਸ਼ਾਸਨ ਵੋਟਿੰਗ ਦਾ ਬਾਈਕਾਟ ਕਰਵਾਉਣ ਤੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਣ 'ਚ ਲੱਗਾ ਹੈ। 'ਨਵਾਂ ਕਸ਼ਮੀਰ' ਦਾ ਇਹ ਅਜੀਬ ਸੰਸਕਰਨ ਹੈ।  

ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ


Baljeet Kaur

Content Editor

Related News