ਘੱਟ ਵੋਟਿੰਗ ਤੋਂ ਫਿਕਰਮੰਦ ਭਾਜਪਾ, ਦੇਰ ਰਾਤ ਕੀਤੀ ਬੈਠਕ, ਪੰਨਾ ਮੁਖੀਆਂ ਨੂੰ ਜਾਰੀ ਕੀਤੇ ਸੁਨੇਹੇ

04/24/2024 11:57:13 AM

ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਹੋਈ ਘੱਟ ਵੋਟਿੰਗ ਨੇ ਭਾਜਪਾ ਨੂੰ ਫਿਕਰ ’ਚ ਪਾ ਦਿੱਤਾ ਹੈ। ਭਾਜਪਾ ਇਸ ਮਸਲੇ ਨੂੰ ਲੈ ਕੇ ਇੰਨੀ ਗੰਭੀਰ ਹੈ ਕਿ ਪਾਰਟੀ ਨੇ ਸੋਮਵਾਰ ਦੇਰ ਰਾਤ ਬੈਠਕ ਕੀਤੀ ਅਤੇ ਬਾਅਦ ’ਚ ਵਰਕਰਾਂ ਤੇ ਪੰਨਾ ਮੁਖੀਆਂ ਨੂੰ ਵੋਟਰਾਂ ਨੂੰ ਘਰੋਂ ਕੱਢ ਕੇ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨ ਦਾ ਸੁਨੇਹਾ ਜਾਰੀ ਕੀਤਾ। ਬੈਠਕ ਵਿਚ ਜੇ. ਪੀ. ਨੱਢਾ, ਅਮਿਤ ਸ਼ਾਹ ਤੇ ਕੌਮੀ ਜਨਰਲ ਸਕੱਤਰ ਮੌਜੂਦ ਰਹੇ। ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ’ਚ ਵੀ ਆਪਣੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੱਟ ਵੋਟਿੰਗ ਹੋਣ ਦਾ ਜ਼ਿਕਰ ਕੀਤਾ ਸੀ। 2014 ’ਚ ਜਦੋਂ ਭਾਜਪਾ ਸੱਤਾ ਵਿਚ ਆਈ ਸੀ ਤਾਂ 66 ਫੀਸਦੀ ਵੋਟਿੰਗ ਹੋਈ ਸੀ। ਇਸ ਤੋਂ ਪਹਿਲਾਂ 2009 ’ਚ ਸਿਰਫ 58 ਫੀਸਦੀ ਵੋਟਿੰਗ ਹੋਈ ਸੀ। 2019 ’ਚ ਵੋਟਿੰਗ ਵਧ ਕੇ 67.40 ਫੀਸਦੀ ’ਤੇ ਪਹੁੰਚੀ ਸੀ। ਹਾਲਾਂਕਿ ਇਸ ਵਾਰ ਪਹਿਲੇ ਪੜਾਅ ਦੀ ਵੋਟਿੰਗ ਸਿਰਫ 63 ਫੀਸਦੀ ਰਹੀ ਅਤੇ ਇਸ ਕਾਰਨ ਪਾਰਟੀ ਅੰਦਰ ਚਿੰਤਾ ਦਾ ਮਾਹੌਲ ਹੈ।

ਚੋਣ ਕਮਿਸ਼ਨ ਨੇ ਵੀ ਜ਼ਮੀਨੀ ਪੱਧਰ ’ਤੇ ਸ਼ੁਰੂ ਕੀਤੀ ਮੁਹਿੰਮ

ਇਸ ਵਿਚਾਲੇ ਚੋਣ ਕਮਿਸ਼ਨ ਨੇ ਵੀ ਅਗਲੇ 6 ਪੜਾਵਾਂ ਵਿਚ ਵੋਟਿੰਗ ਵਧਾਉਣ ਲਈ ਆਪਣੇ ਪੱਧਰ ’ਤੇ ਤਿਆਰੀ ਕੀਤੀ ਹੈ। ਕਮਿਸ਼ਨ ਵੱਲੋਂ ਬਾਕਾਇਦਾ ਮੌਸਮ ਵਿਭਾਗ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਦੂਜੇ ਪੜਾਅ ਦੀ ਪੋਲਿੰਗ ਦੌਰਾਨ ਦੇਸ਼ ਵਿਚ ਮੌਸਮ ਆਮ ਵਰਗਾ ਰਹੇਗਾ। ਇਸ ਤੋਂ ਇਲਾਵਾ ਵੋਟ ਫੀਸਦੀ ਵਧਾਉਣ ਲਈ ਚੋਣ ਕਮਿਸ਼ਨ ਇਸ ਵਾਰ ਵੱਡੇ ਪੱਧਰ ’ਤੇ ਵੋਟਰ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ। ਇਸ ਵਿਚ ਨੌਜਵਾਨਾਂ ਤੋਂ ਲੈ ਕੇ ਸਮਾਜ ਦੇ ਹਰ ਵਰਗ ਨੂੰ ਜੋੜਿਆ ਜਾ ਰਿਹਾ ਹੈ। ਵੱਖ-ਵੱਖ ਸੰਸਥਾਵਾਂ, ਸੰਗਠਨਾਂ ਤੇ ਸਮੂਹਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੀ ਇਸ ਮਹਾ ਮੁਹਿੰਮ ਨਾਲ ਜੁੜਨ ਅਤੇ ਲੋਕਤੰਤਰ ਦੇ ਮਹਾਨ ਉਤਸਵ ’ਚ ਸੌ ਫੀਸਦੀ ਵੋਟਿੰਗ ਲਈ ਲੋਕਾਂ ਨੂੰ ਪ੍ਰੇਰਿਤ ਕਰਨ। ਇੰਟਰਨੈੱਟ ਮੀਡੀਆ ’ਤੇ ਵੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਵਿਚ ਕਈ ਇਨੋਵੇਟਿਵ ਆਈਡੀਆਜ਼ ਤਹਿਤ ਵੀ ਕੰਮ ਹੋ ਰਹੇ ਹਨ। ਨੌਜਵਾਨ ਇਸ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਉਨ੍ਹਾਂ ਦੀਆਂ ਰੀਲਾਂ, ਵੀਡੀਓ ਤੇ ਸ਼ਾਰਟ ਫਿਲਮਾਂ ਵੇਖ ਕੇ ਲੋਕਾਂ ਪ੍ਰੇਰਿਤ ਵੀ ਹੋ ਰਹੇ ਹਨ ਅਤੇ ਆਨੰਦ ਵੀ ਲੈ ਰਹੇ ਹਨ। ਜਾਗਰੂਕਤਾ ਵੈਨਾਂ ਵੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਇਲਾਕਿਆਂ ਵਿਚ ਘੁੰਮ ਰਹੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਮੁਕਾਬਲਿਆਂ ਤੇ ਆਯੋਜਨਾਂ ਦੇ ਮਾਧਿਅਮ ਰਾਹੀਂ ਵੀ ਇਸ ਮੁਹਿੰਮ ਨਾਲ ਲੋਕਾਂ ਨੂੰ ਜੋੜਿਆ ਜਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News