ਮਾਂ ਵੈਸ਼ਨੋ ਦੇਵੀ ਦੇ ਦਰਬਾਰ ''ਚ ਗੁਰਦਾਸ ਮਾਨ ਅਤੇ ਸ਼੍ਰੇਆ ਘੋਸ਼ਾਲ ਕਰਨਗੇ ''ਮਾਤਾ ਰਾਣੀ'' ਦਾ ਗੁਣਗਾਣ

Friday, Oct 08, 2021 - 12:56 PM (IST)

ਮਾਂ ਵੈਸ਼ਨੋ ਦੇਵੀ ਦੇ ਦਰਬਾਰ ''ਚ ਗੁਰਦਾਸ ਮਾਨ ਅਤੇ ਸ਼੍ਰੇਆ ਘੋਸ਼ਾਲ ਕਰਨਗੇ ''ਮਾਤਾ ਰਾਣੀ'' ਦਾ ਗੁਣਗਾਣ

ਜੰਮੂ (ਬਿਊਰੋ) - ਸਰਬ ਪਿੱਤਰ ਮੱਸਿਆ ਵਾਲੇ ਦਿਨ ਸ਼ਰਾਧ ਖ਼ਤਮ ਹੋ ਗਏ ਸਨ। ਉਸ ਤੋਂ ਅਗਲੇ ਦਿਨ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਤੋਂ ਅੱਸੂ ਦੇ ਨਰਾਤੇ ਸ਼ੁਰੂ ਹੋਏ। ਸਾਲ 'ਚ ਚਾਰ ਵਾਰ ਨਰਾਤੇ ਆਉਂਦੇ ਹਨ ਪਰ ਅੱਸੂ ਮਹੀਨੇ ਦੇ ਨਰਾਤੇ ਸਭ ਤੋਂ ਸ਼ੁੱਭ ਤੇ ਖ਼ਾਸ ਹੁੰਦੇ ਹਨ। ਇਨ੍ਹਾਂ 'ਚ ਮਾਤਾ ਦੇ 9 ਰੂਪਾਂ ਦੀ ਅਰਾਧਨਾ ਨਾਲ ਉਤਸਵ ਹੁੰਦਾ ਹੈ। ਇਸ ਸਾਲ ਨਰਾਤਿਆਂ ਦਾ ਪੁਰਬ 7 ਅਕਤੂਬਰ ਤੋਂ ਸ਼ੁਰੂ ਹੋ ਕੇ 15 ਅਕਤੂਬਰ ਤਕ ਹੈ। ਸ਼ਾਸਤਰਾਂ 'ਚ ਇਸ ਦੌਰਾਨ ਕੁਝ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ, ਜਿਨ੍ਹਾਂ ਦਾ ਖ਼ਾਸ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਆਓ ਜਾਣਦੇ ਹਾਂ ਨਰਾਤਿਆਂ ਦੌਰਾਨ ਕਿਹੜੀਆਂ ਚੀਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਦੱਸ ਦਈਏ ਕਿ ਦਰਬਾਰ, ਗੁਫਾ ਤੇ ਯਾਤਰਾ ਮਾਰਗ ਨੂੰ ਦੇਸ਼ੀ-ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ ਹੈ। ਮਾਂ ਭਗਵਤੀ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਲਈ ਸ਼ਰਧਾਲੂਆਂ ਦਾ ਕਟੜਾ ਪਹੁੰਚਣਾ ਜਾਰੀ ਹੈ। ਕੋਰੋਨਾ ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚਕਾਰ ਨਰਾਤਿਆਂ ਦਾ ਤਿਉਹਾਰ ਨੂੰ ਸੀਮਿਤ ਕਰ ਦਿੱਤਾ। ਭਵਨ ਮਾਰਗ 'ਤੇ ਕਈ ਆਕਰਸ਼ਕ ਦੁਆਰ ਬਣਾਏ ਗਏ ਹਨ।

ਇਹ ਕਲਾਕਾਰ ਮਾਂ ਦੇ ਦਰਬਾਰ 'ਚ ਭੇਟਾਂ ਨਾਲ ਸੰਗਤਾਂ ਨੂੰ ਕਰਨਗੇ ਨਿਹਾਲ-
ਪਹਿਲੇ ਨਰਾਤੇ 'ਤੇ ਗਾਇਕ ਸੁਖਵਿੰਦਰ ਤੇ ਸੂਫੀ ਗਾਇਕ ਹੰਸ ਰਾਜ ਹੰਸ ਨੇ ਮਾਤਾ ਦੇ ਦਰਬਾਰ 'ਚ ਆਰਤੀ 'ਚ ਮਾਂ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਥੇ ਹੀ 9 ਅਕਤੂਬਰ ਨੂੰ ਸਵੇਰੇ ਮਾਸਟਰ ਸਲੀਮ ਅਤੇ ਸ਼ਾਮ ਲੱਖਾ ਸਿੰਘ ਸ਼ਰਧਾਲੂਆਂ ਨੂੰ ਭੇਟਾਂ ਨਾਲ ਨਿਹਾਲ ਕਰਨਗੇ। ਰਾਤ 9 ਵਜੇ ਸ਼੍ਰੇਆ ਘੋਸ਼ਾਲ ਅਤੇ ਗਾਇਕ ਗੁਰਦਾਸ ਮਾਨ ਮਾਂ ਦੀਆਂ ਭੇਟਾਂ ਦਾ ਗੁਣਗਾਣ ਕਰਨਗੇ। ਇਸ ਤੋਂ ਇਲਾਵਾ ਰਾਤ 10 ਵਜੇ ਪੰਜਾਬੀ ਬ੍ਰਦਰਸ ਲਖਵਿੰਦਰ ਵਡਾਲੀ ਸੂਫੀਆਨਾ ਅੰਦਾਜ਼ 'ਚ ਪੇਸ਼ਕਾਰੀ ਦੇਣਗੇ।
 


author

sunita

Content Editor

Related News