ਡਿਲਿਵਰੀ ਬੁਆਏ ਦਾ ਹੈਰਾਨੀਜਨਕ ਕਾਰਾ, ਆਨਲਾਈਨ ਸਾਮਾਨ ਮੰਗਵਾ ਕੇ ਇੰਝ ਕਰਦਾ ਸੀ ਧੋਖਾਧੜੀ
02/18/2023 10:08:33 PM

ਨਕੋਦਰ (ਪਾਲੀ) : ਨਕੋਦਰ ਵਿਖੇ ਕੋਰੀਅਰ ਦਾ ਕੰਮ ਕਰ ਰਹੇ ਇਕ ਵਿਅਕਤੀ ਨਾਲ ਉਸ ਦੇ ਡਿਲਿਵਰੀ ਬੁਆਏ ਨੇ ਜਾਅਲੀ ਪਤੇ 'ਤੇ ਆਨਲਾਈਨ ਸਾਮਾਨ ਮੰਗਵਾ ਕੇ ਕੋਰੀਅਰ ਕੰਪਨੀ ਅਤੇ ਡੀਲਰ ਨਾਲ ਕਰੀਬ ਇੱਕ ਲੱਖ ਰੁਪਏ ਦੀ ਠੱਗੀ ਕੀਤੀ ਹੈ।ਜਿਸ ਦੀ ਸ਼ਿਕਾਇਤ ਉਨ੍ਹਾਂ ਤੁਰੰਤ ਪੁਲਸ ਨੂੰ ਦਿੱਤੀ।
ਇਹ ਵੀ ਪੜ੍ਹੋ : ਡੀ.ਜੀ.ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਪੁਲਸ ਨੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ
ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਿਤੇਸ਼ ਜੈਨ ਵਾਸੀ ਨਕੋਦਰ ਨੇ ਦੱਸਿਆ ਕਿ ਉਹ ਨਕੋਦਰ ਵਿਖੇ ਕੋਰੀਅਰ ਬੁਕਿੰਗ ਅਤੇ ਡਿਲਿਵਰੀ ਦਾ ਕੰਮ ਕਰਦੇ ਹਨ। ਪਾਰਸਲਾਂ ਦੀ ਡਿਲਿਵਰੀ ਕਰਨ ਲਈ 3 ਡਿਲਿਵਰੀ ਬੁਆਏ ਰੱਖੇ ਹੋਏ ਹਨ। ਕੰਪਨੀ ਵਲੋਂ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਇਕ ਯੂਜ਼ਰ ਆਈ. ਡੀ. ਦਿੱਤੀ ਗਈ ਸੀ ਜੋ ਮੋਬਾਇਲ ਐਪ 'ਤੇ ਰਜਿਸਟਰ ਹੈ ਅਤੇ ਇਸ ਤੋਂ ਹੀ ਪਾਰਸਲ ਡਿਲਿਵਰ ਕਰਦੇ ਹਨ। ਜੇਕਰ ਕੋਈ ਗਾਹਕ ਸਾਮਾਨ ਵਾਪਸ ਕਰਦਾ ਹੈ ਤਾਂ ਉਸੇ ਦਿੱਤੀ ਹੋਈ ਯੂਜ਼ਰ ਆਈ. ਡੀ. ਤੋਂ ਸਾਮਾਨ ਵਾਪਸ ਕੰਪਨੀ ਨੂੰ ਭੇਜਿਆ ਜਾਂਦਾ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਤਰਨਤਾਰਨ ਦੇ ਨੌਜਵਾਨ ਨਾਲ ਵਾਪਰਿਆ ਭਾਣਾ, ਮੌਤ ਦੀ ਖ਼ਬਰ ਨੇ ਘਰ 'ਚ ਪੁਆਏ ਵੈਣ
ਉਨ੍ਹਾਂ ਦੱਸਿਆ ਕਿ ਮੇਰੇ ਕੋਲ ਕੰਮ ਕਰਦੇ 3 ਡਿਲਿਵਰੀ ਬੁਆਇਜ਼ ਨੇ ਕੋਰੀਅਰ ਕੰਪਨੀ ਤੋਂ ਵੱਖ-ਵੱਖ ਜਾਅਲੀ ਪਤਿਆਂ 'ਤੇ ਆਨਲਾਈਨ ਸਾਮਾਨ ਮੰਗਵਾਇਆ। ਪਾਰਸਲਾਂ ਨੂੰ ਰਸੀਵ ਕਰਕੇ ਸਾਮਾਨ ਕੱਢ ਲੈਂਦੇ ਤੇ ਪਾਰਸਲ ਕੰਪਨੀ ਨੂੰ ਵਾਪਸ ਭੇਜ ਦਿੰਦੇ ਸਨ। ਡਿਲਿਵਰੀ ਬੁਆਇਜ਼ ਨੇ ਹਮ ਸਲਾਹ ਹੋ ਕੇ ਕਰੀਬ ਇੱਕ ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ ।ਉਨਾਂ ਡੀ. ਜੀ. ਪੀ. ਪੰਜਾਬ, ਐੱਸ. ਐੱਸ. ਪੀ. ਜਲੰਧਰ ਦਿਹਾਤੀ , ਡੀ. ਐੱਸ. ਪੀ. ਨਕੋਦਰ ਅਤੇ ਸਿਟੀ ਥਾਣਾ ਮੁਖੀ ਤੋਂ ਮੰਗ ਕੀਤੀ ਕਿ ਜਾਅਲੀ ਪਤਿਆਂ 'ਤੇ ਆਨਲਾਈਨ ਸਾਮਾਨ ਮੰਗਵਾ ਕੇ ਠੱਗੀ ਕਰਨ ਵਾਲਿਆ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।