10,000 ਦਾ ਮਾਸਿਕ ਨਿਵੇਸ਼ ਬਣ ਸਕਦੈ ਲੱਖਾਂ ਦਾ ਫੰਡ, ਸਾਲਾਨਾ ਲਗਭਗ 14 ਫੀਸਦੀ ਰਿਟਰਨ

Friday, Jul 19, 2019 - 12:58 PM (IST)

10,000 ਦਾ ਮਾਸਿਕ ਨਿਵੇਸ਼ ਬਣ ਸਕਦੈ ਲੱਖਾਂ ਦਾ ਫੰਡ, ਸਾਲਾਨਾ ਲਗਭਗ 14 ਫੀਸਦੀ ਰਿਟਰਨ

ਨਵੀਂ ਦਿੱਲੀ — ਜੇਕਰ ਤੁਸੀਂ ਇਕ ਯਕੀਨੀ ਰਿਟਰਨ ਚਾਹੁੰਦੇ ਹੋ ਤਾਂ ਤੁਹਾਨੂੰ ਮਿਊਚੁਅਲ ਫੰਡਾਂ ਦੇ SIP ਦਾ ਰਸਤਾ ਅਪਣਾਉਣਾ ਚਾਹੀਦਾ ਹੈ। ਜਦੋਂ ਵੀ ਗੱਲ ਸ਼ੇਅਰਾਂ ਵਿਚ ਨਿਵੇਸ਼ ਦੀ ਹੋਵੇ ਤਾਂ ਨਿਵੇਸ਼ਕਾਂ ਨੂੰ ਮਲਟੀਕੈਪ ਫੰਡਾਂ ਦੀ ਚੋਣ ਕਰਨੀ ਚਾਹੀਦੀ ਹੈ। ਅਜਿਹਾ ਇਸ ਲਈ ਕਿਉਂਕਿ ਮਲਟੀਕੈਪ ਫੰਡ ਬਜ਼ਾਰ ਦੀ ਹਰੇਕ ਤਰ੍ਹਾਂ ਦੀ ਪੂੰਜੀਕਰਨ ਵਾਲੀ ਕੰਪਨੀਆਂ ਨੂੰ ਮਿਲਾ ਕੇ ਕਈ ਸੈਕਟਰ ਵਿਚ ਨਿਵੇਸ਼ ਕਰਦੇ ਹਨ ਜਿਸਦਾ ਲਾਭ ਲੰਮੀ ਮਿਆਦ 'ਚ ਨਿਵੇਸ਼ਕਾਂ ਨੂੰ ਮਿਲਦਾ ਹੈ। ਮਲਟੀਕੈਪ ਦੇ ਅੰਕੜੇ ਦੱਸਦੇ ਹਨ ਕਿ ਜੇਕਰ ਕਿਸੇ ਨੇ 10 ਹਜ਼ਾਰ ਮਹੀਨਾਵਾਰ ਦਾ SIP ਕੀਤਾ ਹੋਵੇਗਾ ਤਾਂ ਉਹ 15 ਸਾਲ ਵਿਚ ਵਧ ਕੇ 55,08,141.63 ਰੁਪਏ ਹੋ ਗਿਆ, ਜਦੋਂਕਿ ਕੁੱਲ ਨਿਵੇਸ਼ 18 ਲੱਖ ਤੋਂ ਕੁਝ ਜ਼ਿਆਦਾ ਦਾ ਰਿਹਾ ਹੈ। 
ਬੈਂਚਮਾਰਕ ਯਾਨੀ ਐਸ.ਐਂਡ.ਪੀ., ਬੀ.ਏ.ਸੀ. 500 ਟੀ.ਆਰ.ਆਈ. ਨਾਲ ਇਸ ਦੀ ਤੁਲਨਾ ਕੀਤੀ ਜਾਵੇ ਤਾਂ ਇਸਨੇ 12.5 ਫੀਸਦੀ ਸੀ.ਏ.ਜੀ.ਆਰ. ਦੀ ਦਰ ਨਾਲ ਰਿਟਰਨ ਦਿੱਤਾ ਹੈ।

ਮਲਟੀਕੈਪ ਮੂਲ ਰੂਪ ਨਾਲ ਅਜਿਹਾ ਫੰਡ ਹੁੰਦਾ ਹੈ ਜਿਸ ਵਿਚ ਕਦੀ ਵੀ ਨਿਵੇਸ਼ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਬਜ਼ਾਰ ਦੇ ਹਰ ਚੱਕਰ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਹਨ। ਮਲਟੀਕੈਪ ਫੰਡ ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ ਹੀ ਤਰ੍ਹਾਂ ਦੀਆਂ ਕੰਪਨੀਆਂ 'ਚ ਆਪਣੇ ਨਿਵੇਸ਼ ਨੂੰ ਡਾਇਵਰਸੀਫਾਈ ਕਰਦੇ ਹਨ। ਇਨ੍ਹਾਂ ਤਿੰਨਾਂ ਵਰਗਾਂ ਦੇ ਆਪਣੇ-ਆਪਣੇ ਮੌਕੇ ਅਤੇ ਜੋਖਮ ਹੁੰਦੇ ਹਨ ਜਿਨ੍ਹਾਂ ਨੂੰ ਮਲਟੀ ਕੈਪ ਆਪਣੇ ਹਿਸਾਬ ਨਾਲ ਸ਼ਾਮਲ ਕਰਦਾ ਹੈ। ਸੇਬੀ ਦੇ ਨਿਯਮਾਂ ਮੁਤਾਬਕ ਬਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਚੋਟੀ ਦੀਆਂ 100 ਕੰਪਨੀਆਂ ਲਾਰਜ ਕੈਪ ਹੁੰਦੀਆਂ ਹਨ ਜਦੋਂਕਿ ਉਸ ਦੇ ਬਾਅਦ ਮਿਡ ਕੈਪ ਅਤੇ ਸਮਾਲ ਕੈਪ ਹੁੰਦੀਆਂ ਹਨ। 

ਮਾਹਰਾਂ ਅਨੁਸਾਰ ਨਿਵੇਸ਼ਕਾਂ ਨੂੰ ਹਰ ਤਰ੍ਹਾਂ ਦੇ ਮਿਲੇ-ਜੁਲੇ ਵਾਲੇ ਪੂੰਜੀਕਰਣ ਦੇ ਫੰਡਾਂ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਲੰਮੀ ਮਿਆਦ ਲਈ ਨਿਵੇਸ਼ ਕਰਨਾ ਚਾਹੀਦਾ ਹੈ। ਵਰਤਮਾਨ ਸਮੇਂ 'ਚ ਇਹ ਸਕੀਮ ਆਇਲ ਐਂਡ ਗੈਸ, ਮੈਟਲਸ, ਟੈਲੀਕਾਮ, ਪਾਵਰ ਅਤੇ ਉਪਭੋਗਤਾ ਓਰੀਐਂਟਿਡ ਸੈਕਟਰਾਂ ਦਾ ਇਕ ਮਿਲਿਆ ਜੁਲਿਆ ਪੋਰਟਫੋਲਿਓ  ਹੈ ਜਿਹੜਾ ਕਿ ਫੇਅਰ ਵੈਲਿਊਏਸ਼ਨ 'ਤੇ ਉਪਲੱਬਧ ਹੈ। ਹੁਣ ਜਿਹੇ ਮਿਡ ਕੈਪ ਅਤੇ ਸਮਾਲ ਕੈਪ 'ਚ ਗਿਰਾਵਟ ਦੇ ਕਾਰਨ ਇਹ ਸੈਕਟਰ ਲੰਮੀ ਮਿਆਦ ਦੇ ਨਿਵੇਸ਼ ਲਈ ਇਕ ਆਕਰਸ਼ਕ ਮੁੱਲ 'ਤੇ ਆ ਗਿਆ ਹੈ।


Related News