ਰੇਡੀਮੇਡ ਕੱਪੜਿਆਂ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

Wednesday, Jul 30, 2025 - 09:45 PM (IST)

ਰੇਡੀਮੇਡ ਕੱਪੜਿਆਂ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਦਿੜ੍ਹਬਾ ਮੰਡੀ (ਅਜੈ) : ਸਥਾਨਕ ਸ਼ਹਿਰ ਦੇ ਮੇਨ ਬਾਜ਼ਾਰ ਲਿੰਕ ਰੋਡ ਉੱਪਰ ਥੋੜੇ ਦਿਨਾਂ ਅੰਦਰ ਹੀ ਦੂਸਰੀ ਵਾਰ ਅੱਗ ਲੱਗਣ ਨਾਲ ਲੋਕਾਂ ‘ਚ ਹਾਹਾਕਾਰ ਮਚ ਗਿਆ। ਕੁਝ ਦਿਨ ਪਹਿਲਾਂ ਲਿੰਕ ਰੋਡ 'ਤੇ ਇਕ ਰੇਡੀਮੇਡ ਕੱਪੜਿਆਂ ਦੀ ਦੁਕਾਨ ‘ਚ ਅੱਗ ਲੱਗਣ ਦੀ ਘਟਨਾ ਵਾਪਰ ਗਈ ਸੀ ਜਦਕਿ ਹੁਣ ਰੇਡੀਮੇਡ ਕੱਪੜਿਆਂ ਦੇ ਗੁਦਾਮ ਨੂੰ ਅੱਗ ਲੱਗ ਗਈ ਹੈ, ਜਿਸ ਕਾਰਨ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋਇਆ ਹੈ। 

PunjabKesari

ਅੱਜ ਹੋਈ ਘਟਨਾ ਤੋਂ ਤੁਰੰਤ ਬਾਅਦ ਹੀ ਸ਼ਹਿਰ ਵਾਸੀਆਂ ਅਤੇ ਡੇਰਾ ਸਿਰਸਾ ਪ੍ਰੇਮੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ। ਜੇਕਰ ਅੱਗ ਬੁਝਾਉਣ ਵਿੱਚ ਥੋੜ੍ਹੀ ਵੀ ਦੇਰੀ ਹੋ ਜਾਂਦੀ ਤਾਂ ਇਹ ਅੱਗ ਨੇੜੇ ਦੀਆਂ ਹੋਰ ਦੁਕਾਨਾਂ ਤੇ ਰਿਹਾਇਸ਼ੀ ਇਲਾਕੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦੀ ਸੀ ਜਿਸ ਨਾਲ ਨੁਕਸਾਨ ਹੋਰ ਵੀ ਵੱਧ ਹੋ ਸਕਦਾ ਸੀ। ਉਕਤ ਗੁਦਾਮ 'ਚ ਅੱਗ ਦੇ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੰਗਰੂਰ ਅਤੇ ਸੁਨਾਮ ਸ਼ਹਿਰ ਤੋਂ ਆਉਣ ਸਮੇਂ ਤੱਕ ਲੋਕਾਂ ਨੇ ਬਹੁਤ ਹੱਦ ਤੱਕ ਅੱਗ ਉੱਤੇ ਕਾਬੂ ਪਾ ਲਿਆ ਸੀ। ਇਹ ਅੱਗ ਬਾਂਸਲ ਜਨਰਲ ਸਟੋਰ ਦੇ ਗੁਦਾਮ ਨੂੰ ਲੱਗੀ ਹੈ। 

ਇਸ ਸਬੰਧੀ ਬਾਂਸਲ ਜਨਰਲ ਸਟੋਰ ਦੇ ਮਾਲਕ ਰਾਧੇ ਸ਼ਾਮ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਦੀ ਜਰਨਲ ਸਟੋਰ ਅਤੇ ਗਾਰਮੈਂਟਸ ਦੀ ਲਿੰਕ ਰੋਡ ਉੱਤੇ ਕਾਫੀ ਪੁਰਾਣੀ ਦੁਕਾਨ ਹੈ। ਦੁਕਾਨ ਤੋਂ ਕੁਝ ਦੂਰੀ ਤੇ ਸਾਹਮਣੇ ਹੀ ਗਲੀ ਅੰਦਰ ਉਸ ਦਾ ਗਾਰਮੈਂਟਸ ਦਾ ਸਾਮਾਨ ਸਟੋਰ ਕਰਨ ਲਈ ਇੱਕ ਗੁਦਾਮ ਹੈ। ਅੱਜ ਸਵੇਰੇ 10 ਕੁ ਵਜੇ ਉਸਦੀ ਦੁਕਾਨ ਉੱਤੇ ਕੰਮ ਕਰਨ ਵਾਲੇ ਦੋ ਨੌਜਵਾਨ ਜੋਗੇਸ਼ ਕੁਮਾਰ ਅਤੇ ਕੁਲਦੀਪ ਜਦੋਂ ਸਟੋਰ ਦਾ ਸਟਰ ਖੋਲਣ ਲਈ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਸਟੋਰ ਦੇ ਸਟਰ ਥੱਲੋਂ ਧੂੰਆਂ ਨਿਕਲ ਰਿਹਾ ਹੈ ਜਦੋਂ ਉਨ੍ਹਾਂ ਨੇ ਗੁਦਾਮ ਦਾ ਸਟਰ ਖੋਲ੍ਹਿਆ ਤਾਂ ਦੋਵੇਂ ਨੌਜਵਾਨ ਅੱਗ ਦੀਆਂ ਲਪਟਾਂ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦਿਵਾਈ ਗਈ ਜਿਸ ਤੋਂ ਬਾਅਦ ਫਿਲਹਾਲ ਉਨ੍ਹਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। 

PunjabKesari

ਦੁਕਾਨ ਮਾਲਕ ਨੇ ਕਿਹਾ ਕਿ ਉਨ੍ਹਾਂ ਦੇ ਇਸ ਸਟੋਰ ਵਿੱਚ ਲੱਖਾਂ ਰੁਪਏ ਦੀ ਕੀਮਤ ਦੇ ਰੇਡੀਮੇਡ ਕੱਪੜੇ ਪਏ ਸਨ ਜੋ ਕਿ ਅੱਗ ਦੀ ਲਪੇਟ ਵਿੱਚ ਸੜ ਕੇ ਸੁਆਹ ਹੋ ਗਏ ਹਨ। ਸਹਿਰ ਦੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਸ਼ਹਿਰ ਅੰਦਰ ਦੁਕਾਨਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆ ਹਨ ਜਿਨ੍ਹਾਂ ਉੱਪਰ ਸਮੇਂ ਸਿਰ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਸਟੇਸ਼ਨ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਿੜ੍ਹਬਾ ਵਿਖੇ ਜਲਦੀ ਫਾਇਰ ਬ੍ਰਿਗੇਡ ਸਟੇਸ਼ਨ ਸਥਾਪਿਤ ਕੀਤਾ ਜਾਵੇ ਤਾਂ ਜੋ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਸਮੇਂ ਸਿਰ ਸਹਾਇਤਾ ਮਿਲਣ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਨਾਲ ਹੀ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਅੱਜ ਹੋਈ ਅੱਗ ਦੀ ਘਟਨਾ ਕਾਰਨ ਦੁਕਾਨਦਾਰ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਵੀ ਉਸ ਨੂੰ ਦਿੱਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News