ਜੀਜਾ-ਸਾਲਿਆਂ ਦੀ ਲੜਾਈ ਬਣ ਗਈ ਖੂਨੀ, ਚੱਲੇ ਤੇਜ਼ਧਾਰ ਹਥਿਆਰ
Monday, Jul 28, 2025 - 03:59 PM (IST)

ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਦੇ ਅਧੀਨ ਆਉਂਦੇ ਪਿੰਡ ਕਲੀਚਪੁਰ ਵਿਖੇ ਪਤੀ-ਪਤਨੀ ਦੇ ਝਗੜੇ ਤੋਂ ਬਾਅਦ ਸਹੁਰੇ ਪਰਿਵਾਰ ਅਤੇ ਪੇਕੇ ਪਰਿਵਾਰ ਵਿਚ ਖੂਨੀ ਝੜਪ ਹੋ ਗਈ। ਇਸ ਝੜਪ ਵਿਚ ਦੋਵਾਂ ਧਿਰਾਂ ਦੇ ਸੱਤ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਜ਼ਖਮੀ ਪਰਗਟ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਵਹੁਟੀ ਦੇ ਬੁਲਾਉਣ 'ਤੇ ਉਸਦੇ ਸਾਲਿਆਂ ਨੇ ਉਨ੍ਹਾਂ ਦੇ ਘਰ ਆ ਕੇ ਹਮਲਾ ਕਰ ਦਿੱਤਾ। ਹਮਲੇ ਵਿਚ ਉਸਦਾ ਪਿਓ ਤਰਸੇਮ ਸਿੰਘ ਅਤੇ ਭਰਾ ਸੁਖਵਿੰਦਰ ਸਿੰਘ ਜ਼ਖਮੀ ਹਨ। ਉਥੇ ਹੀ ਉਸ ਦੀ ਪਤਨੀ ਬਲਜਿੰਦਰ ਕੌਰ ਦਾ ਦੋਸ਼ ਹੈ ਕਿ ਉਸ ਨੂੰ ਦਾਜ ਲਈ ਉਸ ਦਾ ਪਤੀ ਪ੍ਰਗਟ ਸਿੰਘ ਅਤੇ ਸਹੁਰਿਆਂ ਵੱਲੋਂ ਮਾਰਿਆ ਕੁੱਟਿਆ ਜਾਂਦਾ ਹੈ। ਉਸਦੀਆਂ ਦੋ ਲੜਕੀਆਂ ਹਨ ਅਤੇ ਉਸ ਨੂੰ ਇਹ ਤਾਅਨੇ ਮਾਰੇ ਜਾਂਦੇ ਹਨ ਕਿ ਉਸਨੇ ਲੜਕਾ ਨਹੀਂ ਜੰਮਿਆ।
ਇਹ ਵੀ ਪੜ੍ਹੋ : ਅਧਾਰ ਕਾਰਡ ਵਾਲੀਆਂ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਖ਼ਤਰੇ ਦੀ ਘੰਟੀ, ਖਬਰ ਪੜ੍ਹਕੇ ਵਧੇਗੀ ਚਿੰਤਾ
ਬੀਤੀ ਰਾਤ ਵੀ ਇਸੇ ਤਰ੍ਹਾਂ ਹੀ ਉਸ ਦੀ ਮਾਰ ਕੁਟਾਈ ਤੋਂ ਬਾਅਦ ਉਸ ਦੀ ਲੜਕੀ ਨੇ ਆਪਣੇ ਮਾਮਿਆਂ ਨੂੰ ਫੋਨ ਕਰ ਦਿੱਤਾ। ਉਹ ਜਦੋਂ ਉਸ ਨੂੰ ਲੈਣ ਆਏ ਤਾਂ ਉਸ ਦੇ ਪਤੀ, ਦਿਓਰ ਅਤੇ ਸਹੁਰੇ ਅਤੇ ਉਨ੍ਹਾਂ ਵੱਲੋਂ ਬੁਲਾਏ ਹੋਰ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਵਿਚ ਉਸਦੀ ਮਾਂ ਅਤੇ ਦੋ ਭਰਾ ਜ਼ਖਮੀ ਹਨ। ਘਟਨਾ ਸਬੰਧੀ ਵਾਇਰਲ ਹੋ ਰਹੀ ਇਕ ਸੀਸੀਟੀਵੀ ਵੀਡੀਓ ਵਿਚ ਕੁਝ ਹਥਿਆਰ ਬੰਦ ਵਿਅਕਤੀ ਹਨੇਰੇ ਵਿਚ ਪਰਗਟ ਸਿੰਘ ਦੇ ਘਰ ਵੱੜਦੇ ਦਿਖਾਈ ਦੇ ਰਹੇ ਹਨ, ਉੱਥੇ ਹੀ ਦੋਵਾਂ ਧਿਰਾਂ ਵੱਲੋਂ ਪੁਲਸ ਨੂੰ ਆਪੋ-ਆਪਣੀ ਸ਼ਿਕਾਇਤ ਦਿੱਤੀ ਗਈ ਹੈ । ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ "ਚ ਇਨ੍ਹਾਂ ਵਾਹਨ ਚਾਲਕਾਂ ਦੀ ਆ ਗਈ ਸ਼ਾਮਤ, ਸ਼ੁਰੂ ਹੋ ਗਈ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e