ਲੱਖਾਂ ਦੀ ਲਾਗਤ ਨਾਲ ਬਣੇ ਪੁਲ ਦੇ ਕਿਨਾਰਿਆਂ ''ਤੇ ਪਈਆਂ ਦਰਾਰਾਂ, ਕਿਸੇ ਵੇਲੇ ਵੀ ਵਾਪਰ ਸਕਦੈ ਸੜਕੀ ਹਾਦਸਾ

Thursday, Jul 31, 2025 - 04:56 AM (IST)

ਲੱਖਾਂ ਦੀ ਲਾਗਤ ਨਾਲ ਬਣੇ ਪੁਲ ਦੇ ਕਿਨਾਰਿਆਂ ''ਤੇ ਪਈਆਂ ਦਰਾਰਾਂ, ਕਿਸੇ ਵੇਲੇ ਵੀ ਵਾਪਰ ਸਕਦੈ ਸੜਕੀ ਹਾਦਸਾ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਹਲਕਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਸਧਾਣਾ ਵਿਖੇ ਨਵੇਂ ਬਣੇ ਖੱਡ ਉਪਰ ਪੁਲ ਨੂੰ ਕਰੀਬ ਇੱਕ-ਡੇਢ ਸਾਲ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਇਸ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਪਰ ਇਸ ਪੁਲ ਦੇ ਦੋਨਾਂ ਸਾਈਡਾਂ ਦੇ ਕਿਨਾਰਿਆਂ ਤੇ ਕਾਫੀ ਡੂੰਘੀਆਂ ਦਰਾਰਾਂ ਪੈਣ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਸੜਕੀ ਹਾਦਸਾ ਵਾਪਰ ਸਕਦਾ ਹੈ ਜਿਸ ਕਾਰਨ ਇਸ ਪੁਲ ਰਾਹੀਂ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਾ ਦੇਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਦਾ ਕੱਪੜਾ ਉਦਯੋਗ ‘ਮੇਕ ਇਨ ਇੰਡੀਆ’ ਦੀ ਧੜਕਣ : ਅਰਜੁਨ ਮੁੰਡਾ  

ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਪੁਲ ਲੱਖਾਂ ਰੁਪਏ ਦੀ ਲਾਗਤ ਨਾਲ ਕਰੀਬ ਇਕ-ਡੇਢ ਸਾਲ ਪਹਿਲਾਂ ਹੀ ਬਣਿਆ ਸੀ। ਇਸ ਪੁਲ ਰਾਹੀਂ ਕੋਠੇ ਭਗਵਾਨਪੁਰ, ਹੇਮਰਾਜਪੁਰ ਸਧਾਣਾ ਨੂੰ ਪੱਚੋਵਾਲ, ਰਸੂਲਪੁਰ, ਝੱੜੋਲੀ, ਬਿਆਨਪੁਰ ਅਤੇ ਚੌਂਤਾ ਆਦਿ ਕਈ ਪਿੰਡਾਂ ਨੂੰ ਆਪਸ ਵਿੱਚ  ਜੋੜਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜੇ ਇੱਕ ਹੀ ਬਰਸਾਤ ਹੋਈ ਹੈ ਜਿਸ ਕਾਰਨ ਇਸ ਪੁਲ ਦੇ ਦੋਨਾਂ ਸਾਈਡਾਂ ਤੇ ਕਾਫੀ ਲੰਬੇ ਲੰਬੇ ਖੱਡੇ ਪੈ ਗਏ ਹਨ ਜਿਸ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਸੜਕੀ ਹਾਦਸਾ ਵਾਪਰ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ। ਉਹਨਾਂ ਪ੍ਰਸ਼ਾਸਨ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਵਿੱਚ ਸੁਧਾਰ ਕੀਤਾ ਜਾਵੇ ਤਾਂ ਕਿ ਕੋਈ ਆਉਣ ਜਾਣ ਵਾਲਾ ਹਾਦਸੇ ਦਾ ਸਿਕਾਰ ਨਾ ਹੋ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News