ਇੰਝ ਚੈੱਕ ਕਰੋ ਆਪਣਾ ਇਨਕਮ ਟੈਕਸ ਰਿਫੰਡ ਸਟੇਟਸ, ਜਾਣੋ ਪੂਰਾ ਪ੍ਰੋਸੈੱਸ

07/07/2019 2:45:22 PM

ਨਵੀਂ ਦਿੱਲੀ—ਜੁਲਾਈ ਉਨ੍ਹਾਂ ਟੈਕਸਦਾਤਾ ਲਈ ਜ਼ਰੂਰੀ ਸਮਾਂ ਹੈ ਜਿਨ੍ਹਾਂ ਨੂੰ ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨਾ ਬਾਕੀ ਹੈ। 31 ਜੁਲਾਈ 2019 ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਆਖਿਰੀ ਤਾਰੀਕ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਡਿਪਾਰਟਮੈਂਟ ਟੈਕਸਦਾਤਾਵਾਂ ਨੂੰ ਹੋਰ ਸਮਾਂ ਦੇਣ ਲਈ ਆਖਿਰੀ ਤਾਰੀਕ ਨੂੰ ਅੱਗੇ ਵਧਾ ਸਕਦਾ ਹੈ। 
ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਇਨਕਮ ਟੈਕਸ ਰਿਟਰਨ ਦਾਖਲ ਕੀਤਾ ਹੈ ਉਹ ਆਈ.ਟੀ. ਸੰਬੰਧਤ ਫਾਈਨਾਂਸ਼ੀਅਲ ਸਾਲ 'ਚ ਕੁੱਲ ਇਨਕਮ ਟੈਕਸ ਜ਼ਿੰਮੇਵਾਰੀ ਤੋਂ ਜ਼ਿਆਦਾ ਹੋਣ 'ਤੇ ਇਨਕਮ ਟੈਕਸ ਰਿਫੰਡ ਲਈ ਕਲੇਮ ਕਰਨ ਲਈ ਪਾਤਰ ਹੈ। ਇਨਕਮ ਟੈਕਸ ਰਿਫੰਡ ਦੀ ਸੰਭਾਵਨਾ ਉਦੋਂ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਨੇ ਅੱਗੇ ਇਨਕਮ ਟੈਕਸ ਰਿਟਰਨ ਦਾਖਲ ਕੀਤਾ ਹੈ ਅਤੇ ਨਿਯੋਕਤਾ ਨੇ ਡਿਡਕਟ ਟੈਕਸ ਐਟ ਸੋਰਸ ਘਟਾ ਦਿੱਤਾ ਹੈ ਜੋ ਭੁਗਤਾਨ ਕੀਤਾ ਗਿਆ ਕੁੱਲ ਇਨਕਮ ਟੈਕਸ ਸੰਬੰਧਤ ਸਮੇਂ 'ਚ ਲਾਗੂ ਇਨਕਮ ਟੈਕਸ ਜ਼ਿੰਮੇਵਾਰੀ ਤੋਂ ਜ਼ਿਆਦਾ ਹੈ। ਇਨਕਮ ਟੈਕਸ ਰਿਟਰਨ ਦਾਖਲ ਕਰਦੇ ਸਮੇਂ ਇਨਕਮ ਟੈਕਸ ਰਿਫੰਡ ਲਈ ਦਾਅਵਾ ਕੀਤਾ ਸਕਦਾ ਹੈ।
ਇਨਕਮ ਟੈਕਸ ਡਿਪਾਰਟਮੈਂਟ ਦੇ ਅਨੁਸਾਰ ਕਿਸੇ ਵਿਅਕਤੀ ਨੂੰ ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਫੰਡ ਦਾ ਕਲੇਮ ਕਰਨ ਲਈ 31 ਜੁਲਾਈ ਤੋਂ ਪਹਿਲਾਂ ਇਨਕਮ ਟੈਕਸ ਰਿਟਰਨ ਦਾਖਲ ਕਰਨਾ ਜ਼ਰੂਰੀ ਹੈ। ਇਨਕਮ ਟੈਕਸ ਡਿਪਾਰਟਮੈਂਟ ਦੇ ਟੈਕਸ ਇੰਫਰਮੇਂਸ਼ਨ ਨੈੱਟਵਰਕ ਦੇ ਅਨੁਸਾਰ, ਸੀ.ਪੀ.ਸੀ. ਬੇਂਗਲੁਰੂ/ਅਸੇਸਿੰਗ ਅਫਸਰ ਵਲੋਂ ਇਨਕਮ ਟੈਕਸ ਰਿਟਰਨ ਦੀ ਪ੍ਰੋਸੈਸਿੰਗ ਕਰਨ ਦੇ ਬਾਅਦ ਜੇਕਰ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲੇ ਕਿਸੇ ਵਿਅਕਤੀ ਦਾ ਰਿਫੰਡ ਬਣਦਾ ਹੈ ਤਾਂ ਉਸ ਨੂੰ ਸਟੇਟ ਬੈਂਕ ਆਫ ਇੰਡੀਆ, ਸੀ.ਐੱਮ.ਪੀ. ਬ੍ਰਾਂਚ ਭੇਜਿਆ ਜਾਂਦਾ ਹੈ। ਫਿਰ ਇਸ ਨੂੰ ਟੈਕਸਦਾਤਾਵਾਂ 'ਚ ਵਿਤਰਕ ਕਰ ਦਿੱਤਾ ਜਾਂਦਾ ਹੈ। 
ਜਦੋਂ ਰਿਫੰਡ ਨੂੰ ਅਸੇਸਿੰਗ ਅਫਸਰ ਨੇ ਰਿਫੰਡ ਬੈਂਕਰ ਨੂੰ ਭੇਜਿਆ ਹੈ ਤਾਂ ਉਸ ਦੇ ਬਾਅਦ ਇਨਕਮ ਟੈਕਸ ਰਿਫੰਡ ਦਾ ਸਟੇਟਸ 10 ਦਿਨਾਂ ਦੇ ਬਾਅਦ ਦੇਖਿਆ ਜਾ ਸਕਦਾ ਹੈ। ਫਾਰਮ 26ਏਐੱਸ 'ਚ ਟੈਕਸ ਕ੍ਰੈਡਿਟ ਦੀ ਪੇਮੈਂਟ ਕੀਤੀ ਜਾ ਸਕਦੀ ਹੈ। ਇਕ ਟੈਕਸਦਾਤਾ ਟੈਕਸ ਇੰਫਰਮੇਂਸ਼ਨ ਨੈੱਟਵਰਕ ਦੇ ਪੋਰਟਲ 'ਤੇ ਪੈਨ ਅਤੇ ਅਸੇਸਮੈਂਟ ਸਾਲ ਪਾ ਕੇ ਆਪਣੇ ਟੈਕਸ ਰਿਫੰਡ ਦੀ ਜਾਂਚ ਕਰ ਸਕਦਾ ਹੈ।


Aarti dhillon

Content Editor

Related News