ਜਾਣੋ ਕਿਵੇਂ ਕਰ ਸਕਦੇ ਹੋ ਆਪਣੇ ਆਧਾਰ ਨੰਬਰ ਨੂੰ ਬੈਂਕ ਖਾਤੇ ਤੋਂ ਡੀਲਿੰਕ

02/18/2019 2:06:29 PM

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਆਧਾਰ ਲਾਜ਼ਮੀ ਕਰਨ ਨੂੰ ਲੈ ਕੈ ਫੈਸਲਾ ਸੁਣਾਇਆ। ਕੋਰਟ ਨੇ ਆਧਾਰ ਨੂੰ ਸਿਰਫ ਪੈਨ ਨਾਲ ਲਿੰਕ ਕਰਵਾਉਣਾ ਲਾਜ਼ਮੀ ਕੀਤਾ ਹੈ। ਇਸ ਦੇ ਨਾਲ ਹੀ ਆਧਾਰ UGC, NEET ਅਤੇ CBSE ਪ੍ਰੀਖਿਆ ਲਈ ਲਾਜ਼ਮੀ ਨਹੀਂ ਹੈ। ਇਸ 'ਤੇ 5 ਜੱਜਾਂ ਦੀ ਬੈਂਚ ਨੇ ਫੈਸਲਾ ਸੁਣਾਇਆ ਹੈ। 

ਜ਼ਿਕਰਯੋਗ ਹੈ ਕਿ ਇਹ ਬਾਇਓਮੈਟ੍ਰਿਕ ਡਾਟਾ ਅਦਾਲਤ ਦੀ ਆਗਿਆ ਤੋਂ ਬਿਨਾਂ ਕਿਸੇ ਨਾਲ ਵੀ ਸਾਂਝਾ ਨਹੀਂ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਨੂੰ ਹੁਣ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਨਜਾਇਜ਼ ਪ੍ਰਵਾਸੀ ਨੂੰ ਆਧਾਰ ਕਾਰਡ ਨਾ ਮਿਲੇ। ਜਿੰਨਾ ਸੰਭਵ ਹੋ ਸਕੇਗਾ ਕੇਂਦਰ ਸਰਕਾਰ ਜਲਦੀ ਤੋਂ ਜਲਦੀ ਡਾਟਾ ਪ੍ਰੋਟੈਕਸ਼ਨ ਲਈ ਇਕ ਮਜ਼ਬੂਤ ਕਾਨੂੰਨ ਬਣਾਵੇਗਾ। ਇਸ ਵਿਚ ਜਸਟਿਸ ਏ.ਕੇ. ਸੀਕਰੀ, ਚੀਫ ਜਸਟਿਸ ਆਫ ਇੰਡੀਆ ਦੀਪਕ ਮਿਸ਼ਰਾ ਅਤੇ ਜਸਟਿਸ ਏ.ਐਸ. ਖਾਨਵਿਲਕਰ ਪ੍ਰਮੁੱਖ ਰੂਪ ਨਾਲ ਸ਼ਾਮਲ ਸਨ। 

ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ ਜੇਕਰ ਤੁਸੀਂ  ਵੀ ਪੇ.ਟੀ.ਐਮ., ਬੈਂਕ ਖਾਤਿਆਂ, ਮੋਬਾਇਲ ਕਨੈਕਸ਼ਨ ਅਤੇ ਹੋਰ ਥਾਵਾਂ 'ਤੇ ਦਿੱਤੇ ਆਧਾਰ ਨੂੰ ਡੀਲਿੰਕ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਸਟੈੱਪਸ ਨੂੰ ਫਾਲੋ ਕਰੋ।

- ਇਸ ਨੰਬਰ 'ਤੇ (01204456456) ਪੇਟੀਐਮ ਕਸਟਮਰ ਕੇਅਰ ਨੂੰ ਕਾਲ ਕਰੋ।
- ਆਪਣੇ ਆਧਾਰ ਕਾਰਡ ਨੂੰ ਡੀਲਿੰਕ ਕਰਨ ਲਈ ਉਨ੍ਹਾਂ ਨੂੰ ਈ-ਮੇਲ ਭੇਜਣ ਲਈ ਕਹੋ।
- ਫਿਰ ਤੁਹਾਨੂੰ ਪੇਟੀਐਮ ਵਲੋਂ ਇਕ ਈ-ਮੇਲ ਮਿਲੇਗਾ, ਜਿਸ ਵਿਚ ਤੁਹਾਨੂੰ ਆਧਾਰ ਦੀ ਇਕ ਸਾਫਟ ਕਾਪੀ ਭੇਜਣ ਲਈ ਕਿਹਾ ਜਾਵੇਗਾ। ਕਾਪੀ ਭੇਜ ਦਿਓ। ਇਸ ਤੋਂ ਬਾਅਦ ਤੁਹਾਨੂੰ ਇਕ ਮੈਸੇਜ ਮਿਲੇਗਾ ਜਿਸ ਵਿਚ ਲਿਖਿਆ ਹੋਵੇਗਾ ਕਿ ਪਿਆਰੇ ਗਾਹਕ ਤੁਸੀਂ ਪੁਸ਼ਟੀ ਕਰਨ ਲਈ ਆਪਣੇ ਆਧਾਰ ਦੀ ਇਕ ਸਾਫ ਸੁਥਰੀ ਕਾਫੀ ਅਪਡੇਟ ਕਰੋ। 
- ਇਸ ਤੋਂ ਬਾਅਦ ਤੁਸੀਂ ਆਧਾਰ ਦੀ ਫੋਟੋ ਦੇ ਨਾਲ ਦੁਬਾਰਾ ਮੇਲ ਕਰੋ। 
- ਫਿਰ ਤੁਹਾਨੂੰ ਪੇਟੀਐਮ ਵਲੋਂ ਇਕ ਮੈਸੇਜ ਆਵੇਗਾ ਕਿ 72 ਘੰਟੇ ਅੰਦਰ ਤੁਹਾਡੇ ਆਧਾਰ ਨੂੰ ਡੀਲਿੰਕ ਕਰ ਦਿੱਤਾ ਜਾਵੇਗਾ।
- ਇਸ ਤੋਂ ਬਾਅਦ ਪੇਟੀਐਮ 'ਤੇ ਜਾ ਕੇ ਚੈਕ ਕਰੋ ਕਿ ਤੁਹਾਡਾ ਆਧਾਰ ਡੀਲਿੰਕ ਹੋਇਆ ਹੈ ਜਾਂ ਨਹੀਂ।

ਬੈਂਕ ਖਾਤੇ ਨਾਲ ਆਧਾਰ ਕਿਵੇਂ ਕਰੀਏ ਡੀਲਿੰਕ

- ਇਸ ਲਈ ਤੁਹਾਨੂੰ ਬੈਂਕ ਦੀ ਬ੍ਰਾਂਚ ਵਿਚ ਜਾਣਾ ਹੋਵੇਗਾ।
- ਕਸਟਮਰ ਕੇਅਰ ਕਾਊਂਟਰ 'ਤੇ ਜਾ ਕੇ ਆਧਾਰ ਨੂੰ ਡੀਲਿੰਕ ਕਰਨ ਲਈ ਫਾਰਮ ਦੀ ਮੰਗ ਕਰੋ। 
- ਫਾਰਮ ਭਰ ਕੇ ਜਮ੍ਹਾ ਕਰਵਾ ਦਿਓ
- ਬੈਂਕ ਖਾਤੇ ਵਿਚੋਂ ਆਧਾਰ ਨੰਬਰ 48 ਘੰਟਿਆਂ ਅੰਦਰ ਡੀਲਿੰਕ ਹੋ ਜਾਵੇਗਾ।
- ਆਧਾਰ ਨੰਬਰ ਬੈਂਕ ਖਾਤੇ ਵਿਚੋਂ ਡੀਲਿੰਕ ਹੋਣ ਦੀ ਪੁਸ਼ਟੀ ਕਰਨ ਲਈ ਬੈਂਕ 'ਚ ਫੋਨ ਕਰਕੇ ਵੀ ਪਤਾ ਲਗਾ ਸਕਦੇ ਹੋ।


Related News