ਇਨ੍ਹਾਂ ਪੰਜ ਕਾਰਨਾਂ ਕਰਕੇ ਬਾਊਂਸ ਹੁੰਦੇ ਹਨ ਚੈੱਕ

10/17/2018 3:55:26 PM

ਨਵੀਂ ਦਿੱਲੀ — ਦੇਸ਼ 'ਚ ਚੈੱਕ ਬਾਊਂਸ ਹੋਣ ਦੇ ਕੇਸ ਆਮ ਸੁਣੇ ਜਾ ਸਕਦੇ ਹਨ ਅਤੇ ਜੇਕਰ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿਚ ਦੋਸ਼ੀ ਨੂੰ ਜੇਲ ਤੱਕ ਹੋ ਸਕਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਚੈੱਕ ਦੇਣ ਵਾਲੇ ਦੇ ਖਾਤੇ ਵਿਚ ਜੇਕਰ ਲੋੜੀਂਦਾ ਬਕਾਇਆ ਨਾ ਹੋਵੇ ਸਿਰਫ ਤਾਂ ਹੀ ਚੈੱਕ ਬਾਊਂਸ ਹੁੰਦੇ ਹਨ। ਜੀ ਨਹੀਂ ਚੈੱਕ ਬਾਊਂਸ ਹੋਣ ਦੇ ਹੋਰ ਵੀ ਕਈ ਕਾਰਨ ਹਨ। ਆਓ ਜਾਣਦੇ ਹਾਂ ਉਹ 5 ਕਾਰਨ ਜਿਨ੍ਹਾਂ ਕਾਰਨਾਂ ਕਰਕੇ ਚੈੱਕ ਬਾਊਂਸ ਹੋ ਸਕਦੇ ਹਨ।

PunjabKesari

- ਖਾਤੇ ਵਿਚ ਜੇਕਰ ਚੈੱਕ 'ਚ ਦਰਜ ਰਾਸ਼ੀ ਤੋਂ ਘੱਟ ਬਕਾਇਆ ਹੋਵੇ ਤਾਂ ਚੈੱਕ ਬਾਊਂਸ ਹੋ ਜਾਂਦਾ ਹੈ।

- ਜੇਕਰ ਖਾਤਾ ਕਿਸੇ ਕਾਰਨ ਫਰੀਜ਼ ਹੋ ਚੁੱਕਾ ਹੋਵੇ, ਫਿਰ ਭਾਵੇਂ ਉਸ ਵਿਚ ਜਿੰਨੇ ਮਰਜ਼ੀ ਪੈਸੇ ਕਿਉਂ ਨਾ ਹੋਣ, ਚੈੱਕ ਸਵੀਕਾਰ ਨਹੀਂ ਕੀਤਾ ਜਾਵੇਗਾ।

- ਚੈੱਕ 'ਤੇ ਦਰਜ ਕੀਤੀ ਤਾਰੀਖ ਦੀ ਮਿਆਦ 3 ਮਹੀਨੇ ਤੋਂ ਉੱਪਰ ਹੋ ਚੁੱਕੀ ਹੋਵੇ ਯਾਨੀ ਜੇਕਰ ਤੁਸੀਂ ਤਿੰਨ ਮਹੀਨੇ ਪੁਰਾਣਾ ਚੈੱਕ ਲਗਾ ਰਹੇ ਹੋ ਤਾਂ ਵੀ ਬੈਂਕ ਚੈੱਕ ਨੂੰ ਰਿਜੈਕਟ ਕਰ ਦਿੰਦਾ ਹੈ।

PunjabKesari

- ਜੇਕਰ ਚੈੱਕ ਕੱਟਣ ਵਾਲੇ ਵਿਅਕਤੀ ਨੇ ਉਲਟੇ ਸਿੱਧੇ ਦਸਤਖਤ ਕਰ ਦਿੱਤੇ ਹਨ ਅਤੇ ਉਹ ਦਸਤਖਤ ਬੈਂਕ 'ਚ ਦਰਜ ਨਮੂਨੇ ਵਾਲੇ ਦਸਤਖਤ ਨਾਲ ਮੈਚ ਨਹੀਂ ਕਰਦੇ ਤਾਂ ਵੀ ਚੈੱਕ ਬਾਊਂਸ ਹੋ ਜਾਂਦਾ ਹੈ।

- ਜੇਕਰ ਤੁਸੀਂ ਕਿਸੇ ਵਿਅਕਤੀ ਦੇ ਨਾਂ ਦਾ ਚੈੱਕ ਕੱਟ ਕੇ ਉਸ ਦੇ ਨਾਂ ਦੀ ਥਾਂ ਕਿਸੇ ਹੋਰ ਵਿਅਕਤੀ ਦਾ ਨਾਂ ਲਿਖ ਦਿੱਤਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕਟਿੰਗ ਕੀਤੀ ਹੈ ਤਾਂ ਇਸ ਤਰ੍ਹਾਂ ਦੇ ਚੈੱਕ ਬੈਂਕ ਰਿਜੈਕਟ ਕਰ ਦਿੰਦਾ ਹੈ। ਇਥੋਂ ਤੱਕ ਧਨ ਰਾਸ਼ੀ ਵਿਚ ਤਬਦੀਲੀ ਵੀ ਸਵੀਕਾਰਯੋਗ ਨਹੀਂ ਹੈ।


Related News