ਚਰਚ ਦੇ ਪਾਦਰੀ ਨੂੰ ਚਾਕੂ ਮਾਰਨ ਦੇ ਦੋਸ਼ ''ਚ ਪੰਜ ਨੌਜਵਾਨ ਹਿਰਾਸਤ ''ਚ

Thursday, Apr 25, 2024 - 01:08 PM (IST)

ਚਰਚ ਦੇ ਪਾਦਰੀ ਨੂੰ ਚਾਕੂ ਮਾਰਨ ਦੇ ਦੋਸ਼ ''ਚ ਪੰਜ ਨੌਜਵਾਨ ਹਿਰਾਸਤ ''ਚ

ਕੈਨਬਰਾ (ਯੂ. ਐਨ. ਆਈ.): ਆਸਟ੍ਰੇਲੀਆਈ ਪੁਲਸ ਨੇ 15 ਅਪ੍ਰੈਲ ਨੂੰ ਸਿਡਨੀ ਦੇ ਇਕ ਚਰਚ ਵਿਚ ਪਾਦਰੀ ਨੂੰ ਚਾਕੂ ਮਾਰਨ ਦੀ ਘਟਨਾ ਦੀ ਜਾਂਚ ਤੋਂ ਬਾਅਦ 14-17 ਸਾਲ ਦੀ ਉਮਰ ਦੇ ਪੰਜ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਆਸਟ੍ਰੇਲੀਆਈ ਨਿਊਜ਼ ਮੀਡੀਆ ਅਨੁਸਾਰ ਅੱਲੜ੍ਹ ਉਮਰ ਦੇ ਨੌਜਵਾਨ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ। ਇਹ ਦੋਸ਼ੀ ਬੁੱਧਵਾਰ ਨੂੰ ਦੱਖਣ-ਪੱਛਮੀ ਸਿਡਨੀ ਵਿੱਚ ਇੱਕ ਵੱਡੇ ਸੰਯੁਕਤ ਅੱਤਵਾਦ ਵਿਰੋਧੀ ਆਪ੍ਰੇਸ਼ਨ ਵਿੱਚ ਗ੍ਰਿਫਤਾਰ ਕੀਤੇ ਗਏ ਸੱਤ ਨੌਜਵਾਨਾਂ  ਵਿੱਚ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖ਼ਬਰ-PM ਸੁਨਕ ਦੀ ਸਖ਼ਤੀ, ਬ੍ਰਿਟੇਨ ਪਹੁੰਚੇ 5000 ਭਾਰਤੀ ਭੇਜੇ ਜਾਣਗੇ ਰਵਾਂਡਾ

ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ 16-17 ਸਾਲ ਦੇ ਦੋ ਨੌਜਵਾਨਾਂ 'ਤੇ ਅੱਤਵਾਦੀ ਕਾਰਵਾਈ ਕਰਨ ਜਾਂ ਇਸ ਵਿੱਚ ਹਿੱਸਾ ਲੈਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਨੇ ਕਿਹਾ ਕਿ ਤਿੰਨ ਹੋਰ ਨੌਜਵਾਨਾਂ ਅਤੇ ਦੋ ਆਦਮੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਹਾਲਾਂਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਸ ਮੁਤਾਬਕ ਹਾਲ ਹੀ 'ਚ ਇਕ ਨੌਜਵਾਨ ਨੇ ਅਚਾਨਕ ਚਰਚ ਦੇ ਪਾਦਰੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News