ਆਧਾਰ ਕਾਰਡ 'ਚ ਨਾਂ,ਪਤਾ ਅਤੇ ਹੋਰ ਅਪਡੇਟਸ ਲਈ ਜਾਣੋ ਕਿੰਨਾ ਆਉਂਦਾ ਹੈ ਖਰਚ

09/08/2019 11:47:09 AM

ਨਵੀਂ ਦਿੱਲੀ—ਹੁਣ ਤੁਹਾਨੂੰ ਆਪਣੇ ਆਧਾਰ ਕਾਰਡ 'ਚ ਕੋਈ ਬਦਲਾਅ ਕਰਨਾ ਹੋਵੇਗਾ ਤਾਂ ਇਸ ਦੇ ਲਈ ਤੁਹਾਨੂੰ ਪਹਿਲਾਂ ਤੋਂ ਜ਼ਿਆਦਾ ਪੈਸੇ ਚੁਕਾਉਣੇ ਹੋਣਗੇ। ਯੂ.ਆਈ.ਡੀ.ਏ.ਆਈ. ਵਲੋਂ ਜਾਰੀ ਸਰਕੁਲਰ ਮੁਤਾਬਕ ਜੇਕਰ ਕੋਈ ਵਿਅਕਤੀ ਆਪਣੇ ਆਧਾਰ ਕਾਰਡ 'ਚ ਪਤਾ, ਮੋਬਾਇਲ ਨੰਬਰ ਅਤੇ ਬਾਇਓਮੈਟਰਿਕਸ 'ਚ ਕੋਈ ਬਦਲਾਅ ਕਰਵਾਉਂਦਾ ਹੈ ਤਾਂ ਉਸ ਲਈ ਨਵੀਂ ਕੀਮਤ ਵਸੂਲੀ ਜਾਵੇਗੀ। ਜਾਰੀ ਸਰਕੁਲਰ ਮੁਤਾਬਕ ਹੁਣ ਨਾਂ, ਪਤਾ, ਜੈਂਡਰ, ਈਮੇਲ,ਆਈ.ਡੀ., ਮੋਬਾਇਲ ਨੰਬਰ 'ਚ ਬਦਲਾਅ ਕਰਵਾਉਣ 'ਤੇ 50 ਰੁਪਏ ਦੇਣੇ ਹੋਣਗੇ। ਪਹਿਲਾਂ ਇਸ ਲਈ 25 ਰੁਪਏ ਦੇਣੇ ਪੈਂਦੇ ਸਨ। ਇਸ 'ਚ ਸਭ ਤਰ੍ਹਾਂ ਦੇ ਟੈਕਸ ਸ਼ਾਮਲ ਹਨ। ਇਸ ਦੇ ਇਲਾਵਾ ਫੋਟੋਗ੍ਰਾਫਰ, ਫਿੰਗਰਪ੍ਰਿੰਟਸ ਅਤੇ ਆਈਰਿਸ ਦੇ ਬਦਲਾਅ 'ਤੇ ਵੀ 50 ਰੁਪਏ ਚੁਕਾਉਣੇ ਹੋਣਗੇ।
ਜੇਕਰ ਕੋਈ ਵਿਅਕਤੀ ਯੂ.ਆਈ.ਡੀ.ਏ.ਆਈ.ਦੀ ਵੈੱਬਸਾਈਟ ਤੋਂ ਆਪਣੇ ਆਧਾਰ ਕਾਰਡ 'ਚ ਕੋਈ ਅਪਡੇਟ ਕਰਦਾ ਹੈ ਤਾਂ ਇਸ ਲਈ ਉਸ ਨੂੰ ਕੋਈ ਚਾਰਜ ਨਹੀਂ ਦੇਣਾ ਹੋਵੇਗਾ। ਇਸ ਦੇ ਇਲਾਵਾ ਜੇਕਰ ਆਧਾਰ ਸੈਂਟਰ ਤੋਂ ਕੋਈ ਅਪਡੇਟ ਹੁੰਦਾ ਹੈ ਤਾਂ ਇਸ ਲਈ ਚਾਰਜ ਲੱਗੇਗਾ। ਜੇਕਰ ਯੂ.ਆਈ.ਡੀ.ਏ.ਆਈ. ਦੀ ਵੈੱਬਸਾਈਡ ਤੋਂ ਆਧਾਰ ਕਾਰਡ ਨੂੰ ਰੀਪ੍ਰਿੰਟ ਕੀਤਾ ਜਾਂਦਾ ਹੈ ਤਾਂ ਇਸ ਲਈ ਵੀ ਚਾਰਜ ਦੇਣਾ ਹੋਵੇਗਾ।
ਆਧਾਰ ਕਾਰਡ ਰੀਪ੍ਰਿੰਟ ਕਰਵਾਉਣ 'ਤੇ ਇਸ ਲਈ 50 ਰੁਪਏ ਚੁਕਾਉਂਦੇ ਹੋਣਗੇ। ਇਸ 'ਚ ਕਾਰਡ ਦਾ ਪਿੰ੍ਰਟ, ਸਪੀਡ ਪੋਸਟ ਦਾ ਖਰਚ ਅਤੇ ਜੀ.ਐੱਸ.ਟੀ. ਵੀ ਸ਼ਾਮਲ ਹੈ। ਇਸ ਲਈ ਤੁਸੀਂ ਆਨਲਾਈਨ ਪੇਮੈਂਟ ਕਰ ਸਕਦੇ ਹੋ। ਤੁਸੀਂ ਚਾਹੇ ਤਾਂ ਨੈੱਟ ਬੈਂਕਿੰਗ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਯੂ.ਪੀ.ਆਈ. ਦੇ ਰਾਹੀਂ ਪੇਮੈਂਟ ਕਰ ਸਕਦੇ ਹੋ।
ਜੇਕਰ ਤੁਸੀਂ ਪਹਿਲੀ ਵਾਰ ਆਧਾਰ ਦੇ ਐਨਰੋਲਮੈਂਟ ਲਈ ਅਪਲਾਈ ਕਰ ਰਹੇ ਹੋ ਤਾਂ ਇਸ ਦੇ ਲਈ ਤੁਹਾਨੂੰ ਕੋਈ ਡਿਊਟੀ ਨਹੀਂ ਦੇਣੀ ਹੋਵੇਗੀ। ਇਸ ਦੇ ਇਲਾਵਾ ਕਿਸੇ ਬੱਚੇ ਦੀ ਉਮਰ 5 ਸਾਲ ਤੋਂ 15 ਸਾਲ ਦੇ ਵਿਚਕਾਰ ਹੁੰਦੀ ਹੈ ਤਾਂ ਉਸ ਦਾ ਬਾਇਓਮੈਟਰਿਕ ਅਪਡੇਟ ਹੁੰਦਾ ਹੈ ਤਾਂ ਇਸ 'ਤੇ ਵੀ ਕੋਈ ਡਿਊਟੀ ਨਹੀਂ ਦੇਣੀ ਹੁੰਦੀ ਹੈ।


Aarti dhillon

Content Editor

Related News