Apple ਦੀ ਇਕ ਹੋਰ ਫੈਕਟਰੀ ਆਪਣੇ ਨਾਂ ਕਰਨ ਦੀ ਤਿਆਰੀ 'ਚ 'Tata Group'

04/09/2024 6:36:25 PM

ਨਵੀਂ ਦਿੱਲੀ (ਇੰਟ) - ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰੀ ਸਮੂਹ ਟਾਟਾ ਗਰੁੱਪ ਜਲਦ ਹੀ ਐਪਲ ਦੀ ਇਕ ਹੋਰ ਫੈਕਟਰੀ ਆਪਣੇ ਨਾਮ ਕਰ ਸਕਦਾ ਹੈ। ਹਾਲ ਹੀ ’ਚ ਭਾਰਤ ਸਰਕਾਰ ਨੇ ਦੇਸ਼ ’ਚ ਮੋਬਾਈਲ ਮੈਨੂਫੈਕਚਰਿੰਗ ਨੂੰ ਬੜ੍ਹਾਵਾ ਦੇਣ ਦੀਆਂ ਕਈ ਨੀਤੀਆਂ ’ਤੇ ਕੰਮ ਕੀਤਾ ਹੈ, ਜਿਸ ’ਚ ਐਪਲ ਦੇ ਪ੍ਰੋਡਕਟਸ ਨੂੰ ਬਣਾਉਣ ’ਚ ਟਾਟਾ ਗਰੁੱਪ ਸਭ ਤੋਂ ਅੱਗੇ ਰਿਹਾ ਹੈ। ਐਪਲ ਵੀ ਚੀਨ ਤੋਂ ਇਲਾਵਾ ਦੁਨੀਆ ਦੇ ਹੋਰ ਦੇਸ਼ਾਂ ’ਚ ਆਪਣੇ ਪ੍ਰੋਡਕਟਸ ਦੀ ਮੈਨੂਫੈਕਚਰਿੰਗ ’ਤੇ ਧਿਆਨ ਦੇ ਰਿਹਾ ਹੈ। ਦਰਅਸਲ ਟਾਟਾ ਗਰੁੱਪ ਤਾਈਵਾਨ ਦੀ ਕੰਪਨੀ ਪੈਗਾਟ੍ਰਾਨ ਨਾਲ ਉਸ ਦੀ ਚੇਨਈ ਵਾਲੀ ਫੈਕਟਰੀ ’ਚ ਬਹੁਮਤ ਹਿੱਸੇਦਾਰੀ (ਮਿਜਾਰਿਟੀ ਸਟੈਕ) ਲੈਣ ਲਈ ਗੱਲਬਾਤ ਕਰ ਰਿਹਾ ਹੈ। ਪੈਗਾਟ੍ਰਾਨ ਇਸ ਫੈਕਟਰੀ ’ਚ ਆਪਣੀ ਹਿੱਸੇਦਾਰੀ ਵੇਚ ਕੇ ਐਪਲ ਦੇ ਨਾਲ ਆਪਣੀ ਪਾਰਟਨਰਸ਼ਿਪ ਨੂੰ ਸੀਮਿਤ ਕਰਨ ’ਤੇ ਧਿਆਨ ਦੇ ਰਿਹਾ ਹੈ।

ਇਹ ਵੀ ਪੜ੍ਹੋ - ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਇੰਝ ਉਤਾਰ ਦਿੱਤਾ ਮੌਤ ਦੇ ਘਾਟ

ਡੀਲ ਤੋਂ ਬਾਅਦ ਟਾਟਾ ਗਰੁੱਪ ਦੀ ਹੋਵੇਗੀ 65 ਫ਼ੀਸਦੀ ਹਿੱਸੇਦਾਰੀ
ਜੇਕਰ ਦੋਵਾਂ ਗਰੁੱਪਾਂ ਵਿਚਕਾਰ ਡੀਲ ਹੋ ਜਾਂਦੀ ਹੈ, ਤਾਂ ਟਾਟਾ ਗਰੁੱਪ ਦੇ ਇਸ ਜੁਆਇੰਟ ਵੈਂਚਰ ’ਚ 65 ਫ਼ੀਸਦੀ ਹਿੱਸੇਦਾਰੀ ਹੋਵੇਗੀ। ਪੈਗਾਟ੍ਰਾਨ ਇਸ ਪਲਾਂਟ ਨੂੰ ਚਲਾਉਣ ਲਈ ਟੈਕਨੀਕਲ ਸਪੋਰਟ ਦੇਵੇਗੀ, ਜਦੋਂਕਿ ਟਾਟਾ ਗਰੁੱਪ ਇਸ ਨੂੰ ਪੂਰੀ ਤਰ੍ਹਾਂ ਆਪ੍ਰੇਟ ਕਰੇਗਾ। ਐਪਲ ਨੂੰ ਵੀ ਇਸ ਡੀਲ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ। ਟਾਟਾ ਗਰੁੱਪ ਇਸ ਜੁਆਇੰਟ ਵੈਂਚਰ ਨੂੰ ਆਪਣੀ ਕੰਪਨੀ ਟਾਟਾ ਇਲੈਕਟ੍ਰਾਨਿਕਸ ਦੇ ਨਾਲ ਮਿਲ ਕੇ ਪੂਰਾ ਕਰ ਸਕਦਾ ਹੈ। ਪੈਗਾਟ੍ਰਾਨ ਦੇ ਇਸ ਪਲਾਂਟ ’ਚ ਕਰੀਬ 10,000 ਲੋਕ ਕੰਮ ਕਰਦੇ ਹਨ ਅਤੇ ਇਥੇ ਹਰ ਸਾਲ 50 ਲੱਖ ਆਈਫੋਨ ਤਿਆਰ ਹੁੰਦੇ ਹਨ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਚੀਨ ਤੋਂ ਐਪਲ ਬਣਾ ਰਿਹਾ ਦੂਰੀ
ਆਈਫੋਨ ਬ੍ਰਾਂਡ ਦੀ ਮਾਲਿਕ ਕੰਪਨੀ ਐਪਲ ਵੀ ਚੀਨ ਅਤੇ ਅਮਰੀਕਾ ਵਿਚਕਾਰ ਵੱਧਦੇ ਤਣਾਅ ਕਾਰਨ ਆਪਣੀ ਸਪਲਾਈ ਚੇਨ ਨੂੰ ਡਾਇਵਰਸੀਫਾਈ ਕਰ ਰਹੀ ਹੈ। ਉਹ ਚੀਨ ਤੋਂ ਇਲਾਵਾ ਹੋਰ ਦੇਸ਼ਾਂ ’ਚ ਆਪਣੀ ਪ੍ਰੋਡਕਸ਼ਨ ਲਾਈਨ ਬਣਾਉਣ ’ਚ ਫੋਕਸ ਵਧਾ ਰਹੀ ਹੈ। ਟਾਟਾ ਲਈ ਵੀ ਆਈਫੋਨ ਮੈਨੂਫੈਕਚਰਿੰਗ ਦੀ ਇਹ ਡੀਲ ਉਸ ਦੇ ਐਪਲ ਆਈਫੋਨ ਬਣਾਉਣ ਦੇ ਪਲਾਨਸ ’ਚ ਇਕ ਵੱਡਾ ਤੋਹਫ਼ਾ ਹੋਵੇਗੀ। ਟਾਟਾ ਗਰੁੱਪ ਨੇ ਪਿਛਲੇ ਸਾਲ ਹੀ ਕਰਨਾਟਕ ’ਚ ਇਕ ਐਪਲ ਆਈਫੋਨ ਮੈਨੂਫੈਕਚਰਿੰਗ ਪਲਾਂਟ ਆਪ੍ਰੇਟ ਕਰਨਾ ਸ਼ੁਰੂ ਕੀਤਾ ਸੀ। ਇਸ ਨੂੰ ਉਸ ਨੇ ਤਾਈਵਾਨ ਦੀ ਕੰਪਨੀ ਵਿਸਟ੍ਰਾਨ ਤੋਂ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਗਰੁੱਪ ਤਮਿਲਨਾਡੂ ’ਚ ਹੋਸਰ ਕੋਲ ਇਕ ਹੋਰ ਪਲਾਂਟ ਲੱਗ ਰਿਹਾ ਹੈ। ਇਸ ਫੈਕਟਰੀ ’ਚ ਵੀ ਪੈਗਾਟ੍ਰਾਨ, ਟਾਟਾ ਗਰੁੱਪ ਦਾ ਪਾਰਟਨਰ ਬਣ ਸਕਦਾ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News