ਇਟਲੀ ਵਿਚ ਇਕ ਔਰਤ ਨੂੰ ਨਕਲੀ ਲਾਇਸੈਂਸ ਕਾਰਨ ਕੀਤਾ ਗਿਆ 5000 ਯੂਰੋ ਦਾ ਯੁਰਮਾਨਾ

12/20/2023 1:40:09 AM

ਰੋਮ (ਦਲਵੀਰ ਕੈਂਥ): ਬੀਤੇ ਦਿਨੀਂ ਇਟਲੀ ਦੇ ਇਲਾਕੇ ਯੂਨੀਅਨ ਰੂਬੀਕੋਨੇ ਏ ਮਾਰੇ ਵਿਖੇ ਲੋਕਲ ਪੁਲਿਸ ਵੱਲੋਂ ਸਾਵੀਯਨਾਨੋ ਸੁਲ ਰੂਬੀਕੋਨੇ ਦੇ ਇਕ ਸਕੂਲ ਦੇ ਬਾਹਰ ਇਕ ਔਰਤ ਨੂੰ ਗਲਤ ਤਰੀਕੇ ਨਾਲ ਕਾਰ ਚਲਾਉਂਣ ਕਾਰਨ ਰੋਕਿਆ ਗਿਆ। ਜੋ ਕਿ ਇਕ ਛੋਟੀ ਬੱਚੀ ਨੂੰ ਸਕੂਲ ਛੱਡਣ ਆਈ ਸੀ। ਔਰਤ ਦੀ ਉਮਰ 52 ਸਾਲ ਸੀ ਅਤੇ ਉਹ ਮੂਲ ਰੂਪ ਵਿਚ ਫਿਲਿਪਾਈਨ ਦੇਸ਼ ਦੀ ਨਾਗਰਿਕ ਸੀ। ਦਸਤਾਵੇਜ਼ਾਂ ਦੀ ਜਾਂਚ ਦੌਰਾਨ ਪੁਲਸ ਦੇ ਅਧਿਕਾਰੀਆਂ ਨੇ ਕਾਰ ਚਾਲਕ ਦਾ ਡਰਾਈਵਿੰਗ ਲਾਇਸੈਂਸ ਜਾਅਲੀ ਹੋਣ ਦੀ ਪੁਸ਼ਟੀ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਗੁਰੂ ਨਗਰੀ ਅੰਮ੍ਰਿਤਸਰ 'ਚ ਹੋਈ ਬੇਅਦਬੀ, ਸੰਗਤ ਨੇ ਦੋਸ਼ੀ ਨੂੰ ਕਾਬੂ ਕਰ ਕੇ ਕੀਤਾ ਪੁਲਸ ਹਵਾਲੇ

ਇਸ ਕੇਸ ਵਿਚ ਸਖ਼ਤੀ ਵਰਤਦੇ ਹੋਏ ਗੱਡੀ ਨੂੰ ਮੌਕੇ 'ਤੇ ਜ਼ਬਤ ਕਰ ਲਿਆ ਗਿਆ ਅਤੇ ਔਰਤ ਦੇ ਖ਼ਿਲਾਫ਼ ਜਾਅਲੀ ਦਸਤਾਵੇਜ਼ ਬਣਾਉਣ ਕਾਰਨ ਕੇਸ ਦਰਜ਼ ਕੀਤਾ ਗਿਆ। ਇਸ ਤੋਂ ਵੀ ਅੱਗੇ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਉਣ ਕਾਰਨ ਕਾਰ ਚਾਲਕ ਨੂੰ 5.000 ਯੂਰੋ ਦਾ ਭਾਰੀ ਜੁਰਮਾਨਾ ਵੀ ਕੀਤਾ ਗਿਆ। ਯਾਦ ਰਹੇ ਕਿ ਇਟਲੀ ਦੀ ਪੁਲਸ ਸੜਕ ਸੁਰੱਖਿਆ ਕਨੂੰਨਾਂ ਵਿਚ ਬਹੁਤ ਸਖ਼ਤ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਬਹੁਤ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਪੰਜਾਬੀ ਭਾਈਚਾਰੇ ਨੂੰ ਵੀ ਤਾਕੀਦ ਹੈ ਕਿ ਡਰਾਈਵਿੰਗ ਲਾਇਸੈਂਸ ਸਿਰਫ ਪੜ੍ਹਾਈ ਕਰਕੇ ਹੀ ਲਵੋ ਤਾਂ ਕਿ ਭਾਰੀ ਜੁਰਮਾਨਿਆਂ ਤੋਂ ਬਚਿਆ ਜਾ ਸਕੇ। ਇਟਲੀ ਪੁਲਸ ਇਸ ਤੋਂ ਪਹਿਲਾਂ ਵੀ ਕਈ ਪ੍ਰਵਾਸੀਆਂ ਨੂੰ ਇਸ ਜੁਰਮ ਵਿਚ ਸਜ਼ਾ ਕਰ ਚੁੱਕੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News