ਰੋਮ ''ਚ ਦੂਸਰਾ ਵਿਸ਼ਾਲ ਜਾਗਰਣ ਭਲਕੇ, ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣਗੇ ਸ਼ਰਧਾਲੂ

06/09/2023 4:34:44 AM

ਮਿਲਾਨ ਇਟਲੀ (ਸਾਬੀ ਚੀਨੀਆ): ਇਟਲੀ ਵੱਸਦੇ ਮਾਤਾ ਦੇ ਭਗਤਾਂ ਦੁਆਰਾ ਕਾਲੀ ਮਾਤਾ ਮੰਦਿਰ ਰੋਮ ਵਿਖੇ ਦੂਜਾ ਵਿਸ਼ਾਲ ਭਗਵਤੀ ਜਾਗਰਣ 10 ਜੂਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਾਲੀ ਮਾਤਾ ਮੰਦਿਰ ਦੇ ਸ਼ਰਧਾਲੂਆਂ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਭਗਤਾਂ ਵਿਚ ਇਸ ਸਾਲ ਕਰਵਾਏ ਜਾਣ ਵਾਲੇ ਜਾਗਰਣ ਨੂੰ ਲੈ ਕੇ ਪੂਰਾ ਉਤਸ਼ਾਹ ਹੈ ਅਤੇ ਪ੍ਰਬੰਧਕਾਂ ਵੱਲੋਂ ਲੋੜੀਂਦੀਆਂ ਤਿਆਰੀ ਆਰੰਭ ਹੋ ਚੁੱਕੀਆਂ ਹਨ।

ਇਹ ਖ਼ਬਰ ਵੀ ਪੜ੍ਹੋ - SGPC ਚੋਣਾਂ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੂੰ ਝਟਕਾ! ਮੁੜ ਇਕਜੁੱਟ ਹੋ ਸਕਦੈ ਸ਼੍ਰੋਮਣੀ ਅਕਾਲੀ ਦਲ

ਦੱਸਣਯੋਗ ਹੈ ਕਿ ਰੋਮ ਵਿਖੇ ਬਣੇ ਕਾਲੀ ਮਾਤਾ ਮੰਦਿਰ ਵਿਚ ਮੱਥਾ ਟੇਕਣ ਲਈ ਸ਼ਰਧਾਲੂ ਲੱਗ ਭਗ ਯੂਰਪ ਦੇ ਹਰ ਦੇਸ਼ ਤੋਂ ਪਹੁੰਚਦੇ ਨੇ ਤੇ ਉਮੀਦ ਹੈ ਕਿ ਜਗਰਾਤੇ ਵਾਲੇ ਦਿਨ ਵੀ ਖੂਬ ਰੌਣਕਾਂ  ਲੱਗਣਗੀਆਂ। ਇਸ ਮੌਕੇ ਮਸ਼ਹੂਰ ਗਾਇਕ ਰਾਜੂ ਚਮਕੌਰ ਸਾਹਿਬ , ਸੋਨੂੰ ਮੋਰਿਡਾ , ਵਿਜੇ ਸਫਰੀ ਅਤੇ ਪੁਜਾਰੀ ਪੰਡਿਤ ਸਾਹਿਲ ਸ਼ਰਮਾ ਭਗਤਾਂ ਨੂੰ ਮਾਤਾ ਰਾਣੀ ਦੀਆਂ ਭੇਟਾਂ ਸਣਾਉਣਗੇ। ਸ਼ਾਮ 7 ਵਜੇ ਪੂਜਾ ਸ਼ੁਰੂ ਹੋਵੇਗੀ ਤੇ 8 ਵਜੇ ਲੰਗਰ ਅਤੇ ਸਵੇਰੇ 5 ਵਜੇ ਆਰਤੀ ਹੋਵੇਗੀ। ਇਸ ਇਤਿਹਾਸਕ ਜਾਗਰਣ ਦਾ ਸਿੱਧਾ ਪ੍ਰਸਾਰਣ “ਯੂਰਪ ਨਿਊਜ਼ ਤੇ ਵਿਖਾਇਆ ਜਾਣਾ ਹੈ। ਜਾਗਰਣ ਦਾ ਪ੍ਰੰਬਧ ਕਰ ਰਹੀ ਕਮੇਟੀ ਵੱਲੋਂ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਚੜਕੇ ਆਉ ਤੇ ਜਾਗਰਣ ਦੀਆਂ ਰੌਣਕਾਂ ਨੂੰ ਵਧਾਉਂਦੇ ਹੋਏ ਮਾਤਾ ਰਾਣੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News