ਪੰਜਾਬੀਓ ਕਰ ਲਿਓ ਤਿਆਰੀ! ਭਲਕੇ ਪੰਜਾਬ 'ਚ ਲੱਗੇਗਾ ਲੰਬਾ Power Cut, ਇਹ ਇਲਾਕੇ ਹੋਣਗੇ ਪ੍ਰਭਾਵਿਤ

Saturday, Jan 03, 2026 - 06:12 PM (IST)

ਪੰਜਾਬੀਓ ਕਰ ਲਿਓ ਤਿਆਰੀ! ਭਲਕੇ ਪੰਜਾਬ 'ਚ ਲੱਗੇਗਾ ਲੰਬਾ Power Cut, ਇਹ ਇਲਾਕੇ ਹੋਣਗੇ ਪ੍ਰਭਾਵਿਤ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਐਤਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਟਾਂਡਾ 'ਚ ਰਹੇਗੀ ਬਿਜਲੀ ਬੰਦ
ਟਾਂਡਾ ਉੜਮੁੜ (ਮੋਮੀ)-ਪੰਜਾਬ ਪਾਵਰ ਕਾਮ ਕਾਰਪੋਰੇਸ਼ਨ ਅਧੀਨ ਚਲਦੇ 132 ਕੇ. ਵੀ. ਸਬ ਸਟੇਸ਼ਨ ਟਾਂਡਾ ਤੋਂ ਚਲਦੇ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ 4 ਜਨਵਰੀ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ 132 ਕੇ. ਵੀ. ਸਬ ਡਿਵੀਜ਼ਨ ਟਾਂਡਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਐੱਫ਼. ਸੀ. ਆਈ. ਗੁਦਾਮ ਟਾਂਡਾ ਵਿੱਚ ਜ਼ਰੂਰੀ ਕੰਮ ਕਾਰਨ 11 ਕੇ. ਵੀ. ਸ਼ਹਿਰੀ ਟਾਂਡਾ, 11 ਕੇ. ਵੀ. ਸੱਲਾਂ, ਯੂ. ਪੀ. ਐੱਸ. ਅਤੇ 11 ਕੇ. ਵੀ. ਸਾਹਿਬਾਜਪੁਰ ਅਤੇ ਡੱਡੀਆਂ ਫੀਡਰਾਂ ਤੋਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਉਨ੍ਹਾਂ ਹੋਰ ਦੱਸਿਆ ਕਿ ਇਸੇ ਦੌਰਾਨ ਹੀ ਦਸ਼ਮੇਸ਼ ਨਗਰ ਟਾਂਡਾ, ਬਸ ਸਟੈਂਡ ਟਾਂਡਾ, ਪਿੰਡ ਝਾਂਸ, ਘੁਲਾਂ ਖੱਖ, ਤਲਵੰਡੀ ਡੱਡੀਆਂ, ਤਲਵੰਡੀ ਸੱਲਾ, ਠਾਕਰੀ, ਬਹਾਦਰਪੁਰ, ਪ੍ਰੇਮਪੁਰ, ਮੀਰਾਪੁਰ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਬੰਦ ਦੀ ਸਪਲਾਈ ਦੌਰਾਨ ਉਨ੍ਹਾਂ ਨੇ ਖ਼ਪਤਕਾਰਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: LPU ਦੇ ਬਾਹਰ ਪੈ ਗਿਆ ਰੌਲਾ! ਵੀਡੀਓ 'ਚ ਪੂਰਾ ਮਾਮਲਾ ਵੇਖ ਉੱਡਣਗੇ ਹੋਸ਼

ਨਵਾਂਸ਼ਹਿਰ 'ਚ ਬਿਜਲੀ ਸਪਲਾਈ ਬੰਦ ਰਹੇਗੀ
ਨਵਾਂਸ਼ਹਿਰ (ਤ੍ਰਿਪਾਠੀ)-ਸ਼ਹਿਰੀ ਸਬ-ਡਿਵੀਜ਼ਨ ਨਵਾਂਸ਼ਹਿਰ ਦੇ ਸਹਾਇਕ ਇੰਜੀਨੀਅਰ ਨੇ ਇਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ 132 ਕੇ. ਵੀ. ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚਲਦੇ 11 ਕੇ. ਵੀ. ਚੰਡੀਗੜ੍ਹ ਰੋਡ ਫੀਡਰ ’ਤੇ ਜ਼ਰੂਰੀ ਮੈਂਟੀਨੈਂਸ ਦੇ ਕੰਮ ਕਾਰਨ 4 ਜਨਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਡੀ. ਸੀ. ਕੰਪਲੈਕਸ, ਤਹਿਸੀਲ ਕੰਪਲੈਕਸ, ਸਿਵਲ ਸਰਜਨ ਦਫ਼ਤਰ, ਲੱਖਦਾਤਾ ਪੀਰ ਸਟਰੀਟ, ਬੱਸ ਸਟੈਂਡ, ਚੰਡੀਗੜ੍ਹ ਚੌਕ, ਬਾਗ ਕਾਲੋਨੀ, ਗੜ੍ਹਸ਼ੰਕਰ ਰੋਡ ਅਤੇ ਫੀਡਰ ਅਧੀਨ ਆਉਣ ਵਾਲੇ ਹੋਰ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਰੂਸ-ਯੂਕਰੇਨ ਦੀ ਜੰਗ 'ਚ ਜਲੰਧਰ ਦੇ ਮੁੰਡੇ ਦੀ ਮੌਤ

ਮੁੱਲਾਂਪੁਰ ਦਾਖਾ ਵਿਚ ਬਿਜਲੀ ਬੰਦ ਰਹੇਗੀ
ਮੁੱਲਾਂਪੁਰ ਦਾਖਾ (ਕਾਲੀਆ)- ਬਿਜਲੀ ਬੋਰਡ ਗਰਿੱਡ ਅੱਡਾ ਦਾਖਾ ਵੱਲੋਂ 66 ਕੇ. ਵੀ. ਸਬ-ਸਟੇਸ਼ਨ ਦੀ ਜ਼ਰੂਰੀ ਮੁਰੰਮਤ ਨੂੰ ਲੈ ਕੇ 4 ਜਨਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ । ਇਹ ਜਾਣਕਾਰੀ ਦਿੰਦਿਆਂ ਐਕਸੀਅਨ ਰਵੀ ਚੋਪੜਾ ਨੇ ਦੱਸਿਆ ਕਿ 66 ਕੇ. ਵੀ. ਗਰਿੱਡ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ ਫੀਡਰਾਂ ਜਿਵੇਂ ਫੀਡਰ ਦਾਖਾ ਸ਼ਹਿਰੀ, ਹਵੇਲੀ, ਮੁਸ਼ਕੀਆਣਾ ਸਾਹਿਬ, ਅਜੀਤਸਰ, ਰੁੜਕਾ, ਸ਼ਹਿਰੀ, ਭਨੋਹੜ, ਆਈ. ਟੀ. ਬੀ. ਪੀ, ਮੋਹੀ, ਬੱਦੋਵਾਲ, ਹਸਨਪੁਰ ਆਦਿ ਫੀਡਰਾਂ ਤੋਂ ਚੱਲਣ ਵਾਲੀ ਸਪਲਾਈ ਐਤਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮੀਂ 5 ਵਜੇ ਤੱਕ ਬੰਦ ਰਹੇਗੀ ।

ਹਰਿਆਣਾ ਵਿਚ ਬਿਜਲੀ ਬੰਦ ਰਹੇਗੀ
ਹਰਿਆਣਾ (ਰੱਤੀ)- ਪੀ. ਐੱਸ. ਪੀ. ਸੀ. ਐੱਲ. ਹਰਿਆਣਾ ਦੇ ਉੱਪ ਮੰਡਲ ਅਫ਼ਸਰ ਇੰਜੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦੇ ਦਸਿਆ ਕਿ ਮਿਤੀ 4 ਜਨਵਰੀ ਨੂੰ ਜ਼ਰੂਰੀ ਮੁਰੰਮਤ ਕਰਕੇ 66 ਕੇ. ਵੀ.ਹਰਿਆਣਾ ਤੋਂ ਚਲਦੇ 11 ਕੇ. ਵੀ. ਰਹਿਮਾਪੁਰ ਅਤੇ ਕੈਲੋ, ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ,  ਜਿਸ ਨਾਲ ਇਨ੍ਹਾਂ ਫੀਡਰਾਂ 'ਤੇ ਚਲਦੇ ਘਰਾਂ, ਦੁਕਾਨਾਂ ਅਤੇ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। 

ਇਹ ਵੀ ਪੜ੍ਹੋ: ਪੰਜਾਬ 'ਚ Red Alert ਜਾਰੀ! ਮੌਸਮ ਦੀ ਪੜ੍ਹੋ ਨਵੀਂ ਅਪਡੇਟ, ਵਿਭਾਗ ਨੇ 7 ਜਨਵਰੀ ਤੱਕ ਕੀਤੀ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News