ਜ਼ਿੰਬਾਬਵੇ ''ਚ ਵਾਪਰਿਆ ਖਾਨ ਹਾਦਸਾ, 11 ਮਾਈਨਰਾਂ ਦੇ ਫਸੇ ਹੋਣ ਦਾ ਖਦਸ਼ਾ

Friday, Jan 05, 2024 - 04:04 PM (IST)

ਹਰਾਰੇ (ਯੂਐਨਆਈ):  ਜ਼ਿੰਬਾਬਵੇ ਵਿੱਚ ਇੱਕ ਸੋਨੇ ਦੀ ਖਾਨ ਵਿੱਚ ਵੀਰਵਾਰ ਨੂੰ ਇੱਕ ਸ਼ਾਫਟ ਡਿੱਗ ਪਈ। ਇਸ ਹਾਦਸੇ ਤੋਂ ਬਾਅਦ ਖਾਨ ਵਿਚ 11 ਕਾਰੀਗਰਾਂ ਦੇ ਭੂਮੀਗਤ ਫਸੇ ਹੋਣ ਦਾ ਖਦਸ਼ਾ ਹੈ। ਸਰਕਾਰੀ ਅਖ਼ਬਾਰ ਦਿ ਹੇਰਾਲਡ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਜ਼ਿੰਬਾਬਵੇ ਦੇ ਖਾਣਾਂ ਅਤੇ ਮਾਈਨਿੰਗ ਵਿਕਾਸ ਮੰਤਰੀ ਸੋਡਾ ਜ਼ੇਮੂ ਅਨੁਸਾਰ ਰੇਡਵਿੰਗ ਮਾਈਨ, ਮਨੀਕਲੈਂਡ ਪ੍ਰਾਂਤ ਦੇ ਪੇਨਹਾਲੋਂਗਾ ਵਿੱਚ ਇੱਕ ਸੋਨੇ ਦੀ ਖਾਨ ਹੈ, ਜਿੱਥੇ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਧਰਤੀ 'ਤੇ ਚੱਲ ਰਹੀਆਂ ਹਲਚਲਾਂ ਕਾਰਨ ਬਚਾਅ ਕੋਸ਼ਿਸ਼ਾਂ ਮੁਸ਼ਕਲ ਹੋ ਰਹੀਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਸਕੂਲ 'ਚ 17 ਸਾਲਾ ਮੁੰਡੇ ਨੇ ਚਲਾਈ ਗੋਲੀ, ਵਿਦਿਆਰਥੀ ਦੀ ਮੌਤ

ਜ਼ੇਮੂ ਨੇ ਕਿਹਾ, "ਸਤਿਹ ਤੋਂ ਲਗਭਗ 20 ਮੀਟਰ ਹੇਠਾਂ 11 ਲੋਕਾਂ ਦੇ ਭੂਮੀਗਤ ਫਸੇ ਹੋਣ ਦਾ ਖਦਸ਼ਾ ਹੈ। ਮਾਈਨਸ਼ਾਫਟ ਦੇ ਡਿੱਗਣ ਦਾ ਕਾਰਨ ਧਰਤੀ ਦਾ ਕੰਪਨ ਮੰਨਿਆ ਜਾ ਰਿਹਾ ਹੈ, ਜਿਸ ਦੇ ਸਰੋਤ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ"। ਜ਼ੇਮੂ ਨੇ ਕਿਹਾ ਕਿ ਫਸੇ ਹੋਏ ਮਾਈਨਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਭੂਮੀਗਤ ਟੀਮਾਂ ਨੂੰ ਇਹ ਦੇਖ ਕੇ ਪਿੱਛੇ ਹਟਣਾ ਪਿਆ ਕਿ ਜ਼ਮੀਨ ਅਜੇ ਵੀ ਅੰਦਰ ਧਸ ਰਹੀ ਹੈ। ਪੁਲਸ ਅਨੁਸਾਰ ਹਾਦਸੇ ਦੇ ਮੂਲ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News