ਪੰਜਾਬ ''ਚ ਭਿਆਨਕ ਹਾਦਸਾ, ESTEEM ਦੇ ਉਪਰ ਜਾ ਚੜ੍ਹੀ ਫਾਰਚੂਨਰ

Thursday, Nov 14, 2024 - 06:32 PM (IST)

ਪੰਜਾਬ ''ਚ ਭਿਆਨਕ ਹਾਦਸਾ, ESTEEM ਦੇ ਉਪਰ ਜਾ ਚੜ੍ਹੀ ਫਾਰਚੂਨਰ

ਮੋਗਾ (ਕਸ਼ਿਸ਼) : ਮੋਗਾ ਦੀ ਲੁਹਾਰਾ ਨਹਿਰ ਕੋਲ ਅੱਜ ਵੱਡਾ ਵਾਪਰਿਆ ਹਾਦਸਾ ਵਾਪਰ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਫਾਰਚੂਨਰ ਗੱਡੀ ਕਾਰ ਦੇ ਉਪਰ ਚੜ ਗਈ। ਮਿਲੀ ਜਾਣਕਾਰੀ ਮੁਤਾਬਕ ਏਸਟੀਮ ਕਾਰ ਵਿਚ ਸਵਾਰ ਕੁਝ ਬਾਬਾ ਦਾਮੂ ਸ਼ਾਹ ਲੁਹਾਰਾ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ। ਇਸ ਦੌਰਾਨ ਲੁਹਾਰਾ ਨਹਿਰ ਕੋਲ ਅਚਾਨਕ ਕਾਰ ਦਾ ਟਾਇਰ ਫਟ ਗਿਆ ਅਤੇ ਕਾਰ ਨਹਿਰ ਕਿਨਾਰੇ ਦਰੱਖਤਾਂ ਵਿਚ ਜਾ ਵੱਜੀ। 

ਇਹ ਵੀ ਪੜ੍ਹੋ : ਪੰਜਾਬ ਵਿਚ 20 ਤਾਰੀਖ਼ ਨੂੰ ਛੁੱਟੀ ਦਾ ਐਲਾਨ

ਇਸ ਦੌਰਾਨ ਪਿੱਛੋਂ ਆ ਰਹੀ ਫਾਰਚੂਨਰ ਗੱਡੀ ਏਸਟੀਮ ਨਾਲ ਟੱਕਰ ਤੋਂ ਬਾਅਦ ਉਸ ਦੇ ਉਪਰ ਚੜ੍ਹ ਗਈ। ਦੱਸਿਆ ਜਾ ਰਿਹਾ ਹੈ ਕਿ ਫਾਰਚੂਨਰ ਸਵਾਰ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ ਪਰ ਰਸਤੇ ਵਿਚ ਹੀ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਚੰਗੀ ਗੱਲ ਇਹ ਰਹੀ ਕਿ ਇਸ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੋਵਾਂ ਵਹੀਕਲਾਂ ਵਿਚ ਸਵਾਰ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। 

ਇਹ ਵੀ ਪੜ੍ਹੋ : ਬਜ਼ੁਰਗ ਦੀ ਮੌਤ ਤੋਂ ਬਾਅਦ ਪਰਿਵਾਰ ਨਾਲ ਹੋ ਗਿਆ ਕਾਂਡ, ਵਾਪਰੀ ਘਟਨਾ ਨੇ ਉਡਾ ਦਿੱਤੇ ਹੋਸ਼

 


author

Gurminder Singh

Content Editor

Related News