ਸਿਆਸਤ ਤੋਂ ਲੈ ਕੇ ਵਪਾਰ, ਦੇਸ਼-ਵਿਦੇਸ਼, ਖੇਡ ਤੇ ਮਨੋਰੰਜਨ ਜਗਤ ਦੀਆਂ ਇਹ ਹਨ ਅੱਜ ਦੀਆਂ ਟਾਪ-10 ਖ਼ਬਰਾਂ

Sunday, Nov 17, 2024 - 06:01 PM (IST)

ਸਿਆਸਤ ਤੋਂ ਲੈ ਕੇ ਵਪਾਰ, ਦੇਸ਼-ਵਿਦੇਸ਼, ਖੇਡ ਤੇ ਮਨੋਰੰਜਨ ਜਗਤ ਦੀਆਂ ਇਹ ਹਨ ਅੱਜ ਦੀਆਂ ਟਾਪ-10 ਖ਼ਬਰਾਂ

ਜਲੰਧਰ - ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਦੇ ਅਸਤੀਫ਼ਾ ਦੇਣ ਮਗਰੋਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਵਿਰੋਧੀ ਧਿਰਾਂ ਵਲੋਂ ਸੁਖਬੀਰ ਬਾਦਲ ਦੇ ਅਸਤੀਫ਼ੇ 'ਤੇ ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ।  ਉੱਥੇ ਹੀ ਦੂਜੇ ਪਾਸੇ  ਦਿੱਲੀ ਵਿਚ ਦੋ ਵੱਡੇ ਸਿਆਸੀ ਘਟਨਕ੍ਰਮ ਵੇਖਣ ਨੂੰ ਮਿਲੇ। ਪਹਿਲਾ ਦਿੱਲੀ ਸਰਕਾਰ ਵਿਚ ਮੰਤਰੀ ਕੈਲਾਸ਼ ਗਹਿਲੋਤ ਨੇ 'ਆਪ' ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕੇਜਰੀਵਾਲ 'ਤੇ ਗੰਭੀਰ ਦੋਸ਼ ਲਾਏ। ਇਸ ਤੋਂ ਬਾਅਦ ਭਾਜਪਾ ਆਗੂ ਅਤੇ ਕਿਰਾੜੀ ਤੋਂ ਦੋ ਵਾਰ ਵਿਧਾਇਕ ਰਹੇ ਅਨਿਲ ਝਾਅ ਨੇ  'ਆਪ' ਪਾਰਟੀ ਦਾ ਪੱਲਾ ਫੜ ਲਿਆ ਹੈ। ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਮੰਦੀਪ ਕੌਰ ਖੁਰਾਨਾ, ਜੋ ਕਿ ਪੰਜਾਬ ਦੀ ਇੱਕ ਯੁਵਾ ਤੈਰਾਕ ਹਨ, ਨੇ ਸਿਰਫ ਇੱਕ ਸਾਲ ਵਿੱਚ ਰਾਸ਼ਟਰੀ ਤੈਰਾਕੀ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...

1. ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਝਬਾਲ (ਨਰਿੰਦਰ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਲਾਲੂ ਘੁੰਮਣ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਕਿ ਸਰਪੰਚ ਦੇ ਨਾਲ ਦਾ ਸਾਥੀ ਵੀ ਗੰਭੀਰ ਜ਼ਖ਼ਮੀ ਹੋ ਗਿਆ।
ਹੋਰ ਜਾਣਕਾਰੀ ਲਈ ਕਲਿਕ ਕਰੋ।- . ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

2. 'ਸੁਖਬੀਰ ਬਾਦਲ BJP ਨਾ ਜੁਆਇਨ ਕਰ ਲੈਣ', ਰਾਜਾ ਵੜਿੰਗ ਦਾ ਵੱਡਾ ਬਿਆਨ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਦੇ ਅਸਤੀਫ਼ਾ ਦੇਣ ਮਗਰੋਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਵਿਰੋਧੀ ਧਿਰਾਂ ਵਲੋਂ ਸੁਖਬੀਰ ਬਾਦਲ ਦੇ ਅਸਤੀਫ਼ੇ 'ਤੇ ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ। ਹੁਣ ਇਸ ਬਾਰੇ ਬੋਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਿਤੇ ਸੁਖਬੀਰ ਬਾਦਲ ਭਾਜਪਾ 'ਚ ਨਾ ਸ਼ਾਮਲ ਹੋ ਜਾਣ।
ਹੋਰ ਜਾਣਕਾਰੀ ਲਈ ਕਲਿਕ ਕਰੋ।-'ਸੁਖਬੀਰ ਬਾਦਲ BJP ਨਾ ਜੁਆਇਨ ਕਰ ਲੈਣ', ਰਾਜਾ ਵੜਿੰਗ ਦਾ ਵੱਡਾ ਬਿਆਨ (ਵੀਡੀਓ)

3. ਪੰਜਾਬ 'ਚ ਵੱਡਾ ਐਨਕਾਊਂਟਰ, ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਨੂੰ ਵੱਜੀ ਗੋਲੀ
 ਮੋਹਾਲੀ (ਵੈੱਬ ਡੈਸਕ, ਸੰਦੀਪ) : ਮੋਹਾਲੀ ਜ਼ਿਲ੍ਹੇ ਦੇ ਪਿੰਡ ਲੇਹਲੀ 'ਚ ਬਦਮਾਸ਼ਾਂ ਅਤੇ ਪੁਲਸ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਪੁਲਸ ਨੇ ਪੰਜਾਬ ਦੇ ਇਕ ਵੱਡੇ ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਸਤਪ੍ਰੀਤ ਸਿੰਘ ਉਰਫ਼ ਸੱਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਉਕਤ ਲੁਟੇਰਾ ਗਿਰੋਹ ਦੇ ਸਰਗਨਾ ਨਾਲ ਪੁਲਸ ਦਾ ਮੁਕਾਬਲਾ ਹੋਇਆ। ਇਹ ਗਿਰੋਹ ਬੰਦੂਕ ਦੀ ਨੋਕ 'ਤੇ ਲੋਕਾਂ ਨੂੰ ਲੁੱਟਦਾ ਸੀ। ਖ਼ਾਸ ਕਰਕੇ ਦੇਰ ਰਾਤ ਹਾਈਵੇਅ 'ਤੇ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ 'ਚ ਵੱਡਾ ਐਨਕਾਊਂਟਰ, ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਨੂੰ ਵੱਜੀ ਗੋਲੀ
https://jagbani.punjabkesari.in/punjab/news/big-encounter-in-punjab-1525528

4. ਮੰਦਭਾਗੀ ਖ਼ਬਰ: ਪੰਜਾਬ ਦੇ NRI ਨੌਜਵਾਨ ਦੀ ਇਟਲੀ ’ਚ ਮੌਤ, ਖੇਤਾਂ 'ਚ ਕੰਮ ਕਰਦੇ ਵਾਪਰਿਆ ਹਾਦਸਾ
ਸੁਲਤਾਨਪੁਰ ਲੋਧੀ-  ਇਟਲੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਸੁਲਤਾਨਪੁਰ ਲੋਧੀ ਦੇ ਇਕ ਨੌਜਵਾਨ ਦੀ ਖੇਤਾਂ ਵਿਚ ਕੰਮ ਕਰਦੇ ਸਮੇਂ ਟਰੈਕਟਰ ਹੇਠਾਂ ਆਉਣ ਕਰਕੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਸੂਬੇ ਕੰਪਾਨੀਆ ਦੇ ਸ਼ਹਿਰ ਬੱਤੀ ਪਾਲੀਆ (ਸਲੇਰਨੋ) ਨੇੜੇ ਪੈਂਦੇ ਇਲਾਕਾ ਇਬੋਲੀ ਦੇ ਕੰਪੋਲੌਗੋ ਵਿਖੇ ਖੇਤਾਂ ’ਚ ਕੰਮ ਕਰ ਰਹੇ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਤ ਹੋ ਗਈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਮੰਦਭਾਗੀ ਖ਼ਬਰ: ਪੰਜਾਬ ਦੇ NRI ਨੌਜਵਾਨ ਦੀ ਇਟਲੀ ’ਚ ਮੌਤ, ਖੇਤਾਂ 'ਚ ਕੰਮ ਕਰਦੇ ਵਾਪਰਿਆ ਹਾਦਸਾ

5. ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ
ਗੁਰਦਾਸਪੁਰ/ਅੰਮ੍ਰਿਤਸਰ(ਗੁਰਪ੍ਰੀਤ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਜਥੇਦਾਰ ਸੁੱਚਾ ਸਿੰਘ ਲੰਗਾਹ ਵੱਲੋਂ ਬਣਾਈ ਗਈ 31 ਮੈਂਬਰੀ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਨੂੰ ਸਮਰਥਨ ਦੇਣ ਦਾ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ ਹੈ। ਲੰਗਾਹ ਧੜੇ ਦੇ ਇਸ ਐਲਾਨ ਤੋਂ ਬਾਅਦ ਡੇਰਾ ਬਾਬਾ ਨਾਨਕ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਭਾਰੀ ਬੱਲ ਮਿਲਿਆ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਘੇ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਅਕਾਲੀ ਆਗੂਆਂ ਦੀ ਇਕ 31 ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਐਲਾਨ ਕੀਤਾ ਗਿਆ ਸੀ ਕਿ ਕੁਝ ਦਿਨ ਬਾਅਦ ਇਹ ਕਮੇਟੀ ਹਲਕੇ ਵਿੱਚ ਵਿਚਰ ਕੇ ਸਾਰੀਆਂ ਸਥਿਤੀਆਂ 'ਤੇ ਗੌਰ ਕਰਕੇ ਫੈਸਲਾ ਕਰੇਗੀ ਕਿ ਜ਼ਿਮਨੀ ਚੋਣਾਂ ਵਿੱਚ ਕਿਸ ਉਮੀਦਵਾਰ ਦਾ ਸਮਰਥਨ ਕਰਨਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ

6. ਵੱਡੀ ਖ਼ਬਰ: ਕੈਲਾਸ਼ ਗਹਿਲੋਤ ਨੇ ਛੱਡੀ ਆਮ ਆਦਮੀ ਪਾਰਟੀ
ਨਵੀਂ ਦਿੱਲੀ- ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਅਤੇ 'ਆਪ' ਆਗੂ ਕੈਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ (ਆਪ) ਛੱਡ ਦਿੱਤੀ ਹੈ। ਕੈਲਾਸ਼ ਗਹਿਲੋਤ ਨੇ ਟਰਾਂਸਪੋਰਟ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਸਤੀਫ਼ਾ ਭੇਜਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਜਰੀਵਾਲ ਨੂੰ ਚਿੱਠੀ ਵੀ ਲਿਖੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਵੱਡੀ ਖ਼ਬਰ: ਕੈਲਾਸ਼ ਗਹਿਲੋਤ ਨੇ ਛੱਡੀ ਆਮ ਆਦਮੀ ਪਾਰਟੀ

7. ਕੈਲਾਸ਼ ਗਹਿਲੋਤ ਦੇ ਅਸਤੀਫ਼ੇ ਮਗਰੋਂ ਭਾਜਪਾ ਦੇ ਇਸ ਦਿੱਗਜ਼ ਆਗੂ ਨੇ ਫੜਿਆ 'ਆਪ' ਦਾ ਪੱਲਾ
ਨਵੀਂ ਦਿੱਲੀ- ਐਤਵਾਰ ਯਾਨੀ ਕਿ ਅੱਜ ਦਿੱਲੀ ਵਿਚ ਦੋ ਵੱਡੇ ਸਿਆਸੀ ਘਟਨਕ੍ਰਮ ਵੇਖਣ ਨੂੰ ਮਿਲੇ। ਪਹਿਲਾ ਦਿੱਲੀ ਸਰਕਾਰ ਵਿਚ ਮੰਤਰੀ ਕੈਲਾਸ਼ ਗਹਿਲੋਤ ਨੇ 'ਆਪ' ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕੇਜਰੀਵਾਲ 'ਤੇ ਗੰਭੀਰ ਦੋਸ਼ ਲਾਏ। ਇਸ ਤੋਂ ਬਾਅਦ ਭਾਜਪਾ ਆਗੂ ਅਤੇ ਕਿਰਾੜੀ ਤੋਂ ਦੋ ਵਾਰ ਵਿਧਾਇਕ ਰਹੇ ਅਨਿਲ ਝਾਅ ਨੇ  'ਆਪ' ਪਾਰਟੀ ਦਾ ਪੱਲਾ ਫੜ ਲਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਕੈਲਾਸ਼ ਗਹਿਲੋਤ ਦੇ ਅਸਤੀਫ਼ੇ ਮਗਰੋਂ ਭਾਜਪਾ ਦੇ ਇਸ ਦਿੱਗਜ਼ ਆਗੂ ਨੇ ਫੜਿਆ 'ਆਪ' ਦਾ ਪੱਲਾ

8. Canada ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ
ਟੋਰਾਂਟੋ: ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਅਪਡੇਟ ਜਾਰੀ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕਈ ਨਵੇਂ ਐਲਾਨ ਕੀਤੇ ਹਨ। ਐਲਾਨ ਵਿਚ ਵਿਦਿਆਰਥੀਆਂ ਨੂੰ ਹਫ਼ਤੇ ਵਿਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਨਾਲ ਹੀ ਕਾਲਜ ਬਦਲਣ ਦੇ ਇੱਛੁਕ ਕੌਮਾਂਤਰੀ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਲਈ ਅਪਲਾਈ ਕਰਨ ਦਾ ਨਿਯਮ ਵੀ ਲਾਗੂ ਕਰ ਦਿੱਤਾ। ਨਿਯਮ ਤੋੜਨ ਵਾਲਿਆਂ ਨੂੰ ਇਕ ਸਾਲ ਲਈ ਕਿਸੇ ਵੀ ਕਾਲਜ-ਯੂਨੀਵਰਸਿਟੀ ਵਿਚ ਦਾਖਲਾ ਨਹੀਂ ਮਿਲੇਗਾ। ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਨਵੇਂ ਨਿਯਮ 15 ਨਵੰਬਰ ਤੋਂ ਹੀ ਲਾਗੂ ਮੰਨੇ ਜਾਣਗੇ।
ਹੋਰ ਜਾਣਕਾਰੀ ਲਈ ਕਲਿਕ ਕਰੋ।-Canada ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ

9. ਮੰਦੀਪ ਕੌਰ ਖੁਰਾਨਾ : ਇੱਕ ਸਾਲ ਵਿੱਚ ਨੌਸਿਖਿਆ ਤੋਂ ਰਾਸ਼ਟਰੀ ਤੈਰਾਕ ਬਣਨ ਤੱਕ
ਸਪੋਰਟਸ ਡੈਸਕ- ਮੰਦੀਪ ਕੌਰ ਖੁਰਾਨਾ, ਜੋ ਕਿ ਪੰਜਾਬ ਦੀ ਇੱਕ ਯੁਵਾ ਤੈਰਾਕ ਹਨ, ਨੇ ਸਿਰਫ ਇੱਕ ਸਾਲ ਵਿੱਚ ਰਾਸ਼ਟਰੀ ਤੈਰਾਕੀ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ। ਦੇਸ਼ ਭਰ ਤੋਂ ਆਏ 800 ਤੋਂ ਵੱਧ ਤੈਰਾਕਾਂ ਦੇ ਵਿਚਕਾਰ ਮੁਕਾਬਲੇ ਵਿੱਚ ਹਿਸਾ ਲੈ ਕੇ, ਮੰਦੀਪ ਨੇ ਨਾ ਸਿਰਫ ਆਪਣੀ ਪ੍ਰਦਰਸ਼ਨ ਨਾਲ ਧਿਆਨ ਖਿੱਚਿਆ, ਸਗੋਂ ਪੰਜਾਬ ਦੀ ਇਕੱਲੀ ਔਰਤ ਤੈਰਾਕ ਵਜੋਂ ਵੀ ਆਪਣੀ ਹਾਜ਼ਰੀ ਦਰਜ ਕਰਵਾਈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਮੰਦੀਪ ਕੌਰ ਖੁਰਾਨਾ : ਇੱਕ ਸਾਲ ਵਿੱਚ ਨੌਸਿਖਿਆ ਤੋਂ ਰਾਸ਼ਟਰੀ ਤੈਰਾਕ ਬਣਨ ਤੱਕ

10. ਪੰਜਾਬੀ ਕਲਾਕਾਰਾਂ ਦੇ ਗੁੱਟਾਂ 'ਚ ਵੱਡੀ ਵਾਰ...ਦਾਤ, ਠਾਹ ਠਾਹ ਚਲਾ'ਤੀਆਂ ਗੋ...ਲੀਆਂ
ਐਂਟਰਟੇਨਮੈਂਟ ਡੈਸਕ : ਇਸ ਵੇਲੇ ਦੀ ਵੱਡੀ ਖ਼ਬਰ ਸੰਗੀਤ ਜਗਤ ਤੋਂ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਕੈਨੇਡਾ ਦੇ ਟੋਰਾਂਟੋ 'ਚ ਇੱਕ ਸੰਗੀਤ ਰਿਕਾਰਡਿੰਗ ਸਟੂਡੀਓ ਦੇ ਬਾਹਰ ਘੱਟੋ-ਘੱਟ 100 ਰਾਉਂਡ ਫਾਇਰ ਕੀਤੇ ਗਏ। ਸੋਮਵਾਰ ਦੇਰ ਰਾਤ ਹੋਈ ਗੋਲੀਬਾਰੀ 'ਚ 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 2 ਅਸਾਲਟ ਸਟਾਈਲ ਰਾਈਫਲਾਂ ਸਣੇ 16 ਹਥਿਆਰ ਜ਼ਬਤ ਕੀਤੇ ਗਏ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬੀ ਕਲਾਕਾਰਾਂ ਦੇ ਗੁੱਟਾਂ 'ਚ ਵੱਡੀ ਵਾਰ...ਦਾਤ, ਠਾਹ ਠਾਹ ਚਲਾ'ਤੀਆਂ ਗੋ...ਲੀਆਂ


author

Sunaina

Content Editor

Related News