ਤੀਹਰੇ ਕਤ.ਲਕਾਂ.ਡ ਮਾਮਲੇ 'ਚ ਨਵੀਂ ਅਪਡੇਟ, 11 ਖ਼ਿਲਾਫ਼ ਦਰਜ ਹੋਈ FIR

Monday, Nov 11, 2024 - 05:41 AM (IST)

ਤੀਹਰੇ ਕਤ.ਲਕਾਂ.ਡ ਮਾਮਲੇ 'ਚ ਨਵੀਂ ਅਪਡੇਟ, 11 ਖ਼ਿਲਾਫ਼ ਦਰਜ ਹੋਈ FIR

ਗੜ੍ਹਸ਼ੰਕਰ (ਭਾਰਦਵਾਜ)- ਮੋਰਾਂਵਾਲੀ ਪਿੰਡ ਵਿਚ ਹੋਏ ਤੀਹਰੇ ਕਤਲਕਾਂਡ ਮਾਮਲੇ ’ਚ ਮ੍ਰਿਤਕ ਮਨਪ੍ਰੀਤ ਸਿੰਘ ਉਰਫ਼ ਮਨੀ ਦੀ ਮਾਂ ਜਸਵੀਰ ਕੌਰ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਗੜ੍ਹਸ਼ੰਕਰ ਵਿਖੇ 11 ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜਸਵੀਰ ਕੌਰ ਪਤਨੀ ਲੇਟ ਬਲਵੀਰ ਸਿੰਘ ਵਾਸੀ ਮੋਰਾਂਵਾਲੀ ਨੇ ਗੜ੍ਹਸ਼ੰਕਰ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਬੀਤੀ 9 ਤਾਰੀਖ਼ ਨੂੰ ਕਰੀਬ ਸਾਢੇ ਗਿਆਰਾਂ ਵਜੇ ਆਪਣੇ ਵਾੜੇ ਵਿਚ ਸਫਾਈ ਕਰ ਕਰ ਰਹੀ ਸੀ। 

ਇਸ ਦੌਰਾਨ ਉਸ ਦਾ ਲੜਕਾ ਮਨਪ੍ਰੀਤ ਸਿੰਘ ਉਰਫ ਮਨੀ (30) ਆਪਣੇ ਦੋਸਤ ਗੁਰਸ਼ਰਨ ਸਿੰਘ ਪੁੱਤਰ ਸੁਖਜਿੰਦਰ ਸਿੰਘ (19) ਵਾਸੀ ਮੁਹੱਲਾ ਤੁੰਗਲ ਗੇਟ ਵਾਰਡ ਨੰਬਰ 8 ਬੰਗਾ, ਥਾਣਾ ਸਿਟੀ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਗੁਰਸੁਖਤਿਆਰ ਸਿੰਘ ਉਰਫ ਸੁੱਖਾ ਪੁੱਤਰ ਜਗਤਾਰ ਸਿੰਘ (20) ਵਾਸੀ ਪਿੰਡ ਮੋਰਾਂਵਾਲੀ ਬੈਠੇ ਸਨ।

ਉਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਲਜੀਤ ਸਿੰਘ, ਦਲਜੀਤ ਸਿੰਘ, ਬਲਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਜਸਵੀਰ ਸਿੰਘ ਵਾਸੀ ਮੋਰਾਂਵਾਲੀ, ਦੀਪਕਪ੍ਰੀਤ ਉਰਫ ਦੀਪਕ ਪੁੱਤਰ ਸਰਵਨ ਸਿੰਘ ਵਾਸੀ ਖੁਆਸਪੁਰ ਥਾਣਾ ਗੋਇੰਦਵਾਲ ਜ਼ਿਲਾ ਤਰਨਤਾਰਨ, ਇੰਦਰਜੀਤ ਸਿੰਘ ਉਰਫ ਭਲਵਾਨ ਪੁੱਤਰ ਜਸਵੰਤ ਸਿੰਘ ਵਾਸੀ ਪਦੀ ਸੂਰਾ ਸਿੰਘ ਥਾਣਾ ਮਾਹਿਲਪੁਰ, ਪ੍ਰਭ ਵਾਸੀ ਪੱਲੀਆਂ ਜ਼ਿਲਾ ਸ.ਭ.ਸ. ਨਗਰ, ਬੱਬੂ ਵਾਸੀ ਬਸਿਆਲਾ ਥਾਣਾ ਗੜ੍ਹਸ਼ੰਕਰ, ਗੌਰਵ ਉਰਫ ਭਾਗਾ ਵਾਸੀ ਚੱਕੋਵਾਲ ਬ੍ਰਾਹਮਣਾਂ ਥਾਣਾ ਬੁੱਲ੍ਹੋਵਾਲ, ਜੱਸੀ ਵਾਸੀ ਭੋਗ ਜਿਨ੍ਹਾਂ ਨੇ ਹੱਥਾਂ ਚ ਕਿਰਪਾਨਾਂ, ਡਾਟ, ਖੰਡੇ ਅਤੇ ਹੋਰ ਹਥਿਆਰ ਫੜੇ ਹੋਏ ਸਨ।

ਇਹ ਵੀ ਪੜ੍ਹੋ- ਰੰਗ 'ਚ ਪੈ ਗਿਆ ਭੰਗ ; ਵਿਆਹ 'ਚ ਵਿਦਾਈ ਸਮੇਂ ਹੋ ਗਏ ਫਾ.ਇਰ, ਲਾੜੀ ਦੇ ਮੱਥੇ 'ਚ ਜਾ ਵੱਜੀ ਗੋ.ਲ਼ੀ

ਇਹ ਸਾਰੇ ਉਨ੍ਹਾਂ ਦੇ ਵਾੜੇ ਅੰਦਰ ਆ ਗਏ ਤੇ ਮਨਪ੍ਰੀਤ ਸਿੰਘ ਅਤੇ ਉਸ ਦੇ ਦੋਹਾਂ ਦੋਸਤਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਮ੍ਰਿਤਕ ਦੀ ਮਾਂ ਜਸਵੀਰ ਕੌਰ ਨੇ ਦੱਸਿਆ ਕਿ ਇਨ੍ਹਾਂ ਹਮਲਾਵਰਾਂ ਨੇ ਹਥਿਆਰਾਂ ਨਾਲ ਹਮਲਾ ਕਰ ਉਨ੍ਹਾਂ ਦੇ ਸਿਰਾਂ ਤੇ ਸਰੀਰ ਤੇ ਵਾਰ ਕਰ ਕੇ ਫੱਟੜ ਕਰ ਦਿੱਤਾ ਅਤੇ ਉਥੇ ਰੱਖੇ ਸਾਮਾਨ ਦੀ ਭੰਨ੍ਹ-ਤੋੜ ਕੀਤੀ। ਮਨਪ੍ਰੀਤ ਸਿੰਘ ਅਤੇ ਉਸ ਦੇ ਦੋਸਤਾਂ ਨੇ ਹਮਲਾਵਰਾਂ ਤੋਂ ਬਚਣ ਲਈ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਹਮਲਾਵਰਾਂ ਨੇ ਉਨ੍ਹਾਂ ਨੂੰ ਹਥਿਆਰਾਂ ਨਾਲ ਵੱਢ ਦਿਤਾ।

ਜਸਵੀਰ ਕੌਰ ਨੇ ਦੱਸਿਆ ਕਿ ਉਹ ਇਨ੍ਹਾਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਆਏ ਤਾਂ ਡਿਊਟੀ ’ਤੇ ਹਾਜ਼ਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਗੜ੍ਹਸ਼ੰਕਰ ਪੁਲਸ ਵੱਲੋਂ ਜਸਵੀਰ ਕੌਰ ਦੇ ਬਿਆਨ ਅਨੁਸਾਰ ਕਾਰਵਾਈ ਕਰਦੇ ਹੋਏ ਉਕਤ 11 ਮੁਲਜ਼ਮਾਂ ਦੇ ਖਿਲਾਫ ਧਾਰਾ 103 (1), 324 (4), 333,3 (5) ਬੀ. ਐੱਨ. ਐੱਸ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਭਰਾ ਦਾ ਭਾਬੀ ਨਾਲ ਰਹਿੰਦਾ ਸੀ ਕਲੇਸ਼, 'ਚੁੱਕ' ਦੇ ਸ਼ੱਕ 'ਚ ਨੌਜਵਾਨ ਨੇ ਭਰਾ ਦੀ ਸੱਸ ਦਾ ਘਰ 'ਚ ਵੜ ਕੇ ਕਰ'ਤਾ ਕਤ.ਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News