ਰੂਸੀ ਮੀਡੀਆ ਦਾ ਦਾਅਵਾ, ਯੂਕ੍ਰੇਨ ਛੱਡ ਕੇ ਪੋਲੈਂਡ ਪਹੁੰਚੇ ਜ਼ੇਲੇਂਸਕੀ
Saturday, Mar 05, 2022 - 02:24 AM (IST)
ਇੰਟਰਨੈਸ਼ਨਲ ਡੈਸਕ : ਰੂਸੀ ਫੌਜ ਯੂਕ੍ਰੇਨ 'ਤੇ ਲਗਾਤਾਰ ਬੰਬਾਰੀ ਅਤੇ ਮਿਜ਼ਾਈਲ ਹਮਲੇ ਕਰ ਰਹੀ ਹੈ। ਯੁੱਧ ਦਰਮਿਆਨ ਰੂਸੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇਸ਼ ਛੱਡ ਕੇ ਪੋਲੈਂਡ ਭੱਜ ਗਏ ਹਨ। ਇਸ ਤੋਂ ਪਹਿਲਾਂ, ਇਕ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਪਿਛਲੇ ਇਕ ਹਫ਼ਤੇ 'ਚ ਤਿੰਨ ਵਾਰ ਕਤਲ ਦੀ ਕੋਸ਼ਿਸ਼ ਹੋ ਚੁੱਕੀ ਹੈ। ਹਾਲਾਂਕਿ, ਕਤਲ ਦੀ ਇਹ ਕੋਸ਼ਿਸ਼ ਰੂਸੀ ਏਜੰਸੀ ਦੀ ਮਦਦ ਨਾਲ ਹੀ ਅਸਫ਼ਲ ਕੀਤੀ ਗਈ, ਕਿਉਂਕਿ ਉਹ ਯੂਕ੍ਰੇਨ ਨਾਲ ਜੰਗ ਦੇ ਵਿਰੁੱਧ ਹਨ।
ਇਹ ਵੀ ਪੜ੍ਹੋ : Russia Ukraine War: ਰੂਸ ਨੇ ਫੇਸਬੁੱਕ 'ਤੇ ਲਾਈ ਪਾਬੰਦੀ
ਭਾਰਤ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ.ਐੱਨ.ਐੱਚ.ਆਰ.ਸੀ.) ਦੀ ਵੋਟ ਵਿਚ ਹਿੱਸਾ ਨਹੀਂ ਲਿਆ ਜਿਸ 'ਚ ਯੂਕ੍ਰੇਨ ਵਿਰੁੱਧ ਰੂਸ ਦੀ ਫੌਜੀ ਕਾਰਵਾਈ ਦੇ ਨਤੀਜੇ ਵਜੋਂ ਤੁਰੰਤ ਇਕ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਮਿਸ਼ਨ ਸਥਾਪਤ ਕਰਨ ਦਾ ਫੈਸਲਾ ਕੀਤਾ। ਸੰਰਾ ਦੀ 47 ਮੈਂਬਰੀ ਸੰਯੁਕਤ ਰਾਸ਼ਟਰ ਪ੍ਰੀਸ਼ਦ 'ਚ ਯੂਕ੍ਰੇਨ 'ਚ ਮਨੁੱਖੀ ਅਧਿਕਾਰਾਂ ਦੀ ਸਥਿਤੀ 'ਤੇ ਇਕ ਡਰਾਫਟ ਪ੍ਰਸਤਾਵ 'ਤੇ ਵੋਟਿੰਗ ਹੋਈ ਅਤੇ ਪ੍ਰਸਤਾਵ ਪਾਸ ਕੀਤਾ ਗਿਆ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਯੂਕ੍ਰੇਨੀ ਨਾਗਰਿਕਾਂ ਲਈ ਫੈਮਿਲੀ ਵੀਜ਼ਾ ਯੋਜਨਾ ਕੀਤੀ ਸ਼ੁਰੂ
ਪ੍ਰਸਤਾਵ ਦੇ ਹੱਕ 'ਚ 32 ਵੋਟਾਂ ਪਈਆਂ ਜਦਕਿ ਦੋ ਵੋਟਾਂ (ਰੂਸ ਅਤੇ ਇਰੀਟਰੀਆ) ਇਸ ਦੇ ਵਿਰੁੱਧ ਪਾਈਆਂ, ਜਦੋਂ ਕਿ ਭਾਰਤ, ਚੀਨ, ਪਾਕਿਸਤਾਨ, ਸੂਡਾਨ ਅਤੇ ਵੈਨੇਜ਼ੁਏਲਾ ਸਮੇਤ 13 ਦੇਸ਼ਾਂ ਨੇ ਵੋਟਿੰਗ 'ਚ ਹਿੱਸਾ ਨਹੀਂ ਲਿਆ। ਪ੍ਰਸਤਾਵ ਦੇ ਹੱਕ 'ਚ ਵੋਟ ਪਾਉਣ ਵਾਲੇ ਦੇਸ਼ਾਂ ਵਿੱਚ ਫਰਾਂਸ, ਜਰਮਨੀ, ਜਾਪਾਨ, ਨੇਪਾਲ, ਸੰਯੁਕਤ ਅਰਬ ਅਮੀਰਾਤ,ਬਿਟੇਨ ਅਤੇ ਸੰਯੁਕਤ ਰਾਜ ਸ਼ਾਮਲ ਹਨ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ਦੇ ਜੰਗਲਾਂ 'ਚ ਲੱਗੀ ਅੱਗ, ਹਜ਼ਾਰਾਂ ਲੋਕ ਹੋਏ ਆਪਣੇ ਘਰ ਛੱਡਣ ਨੂੰ ਮਜਬੂਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ