ਰਸ਼ਦੀ ''ਤੇ ਹਮਲਾ ਕਰਨ ਵਾਲਾ ਨੌਜਵਾਨ ਕਤਲ ਦੀ ਕੋਸ਼ਿਸ਼ ਦਾ ਪਾਇਆ ਗਿਆ ਦੋਸ਼ੀ
Saturday, Feb 22, 2025 - 05:31 PM (IST)

ਮੇਵਿਲ (ਏਜੰਜੀ)- ਨਿਊ ਜਰਸੀ ਦੇ ਇੱਕ ਨੌਜਵਾਨ ਨੂੰ 2022 ਵਿੱਚ ਨਿਊਯਾਰਕ ਵਿੱਚ ਇੱਕ ਸਮਾਗਮ ਦੌਰਾਨ ਲੇਖਕ ਸਲਮਾਨ ਰਸ਼ਦੀ ਨੂੰ ਵਾਰ-ਵਾਰ ਚਾਕੂ ਮਾਰਨ ਦੇ ਦੋਸ਼ ਵਿੱਚ ਸ਼ੁੱਕਰਵਾਰ ਨੂੰ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਗਿਆ। ਚੌਟਾਉਕਾ ਕਾਉਂਟੀ ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਲਗਭਗ 2 ਘੰਟੇ ਤੱਕ ਚੱਲੀ ਬਹਿਸ ਮਗਰੋਂ ਜੱਜਾਂ ਨੇ 27 ਸਾਲਾ ਹਾਦੀ ਮਾਤਰ ਨੂੰ ਦੋਸ਼ੀ ਪਾਇਆ।
12 ਅਗਸਤ 2022 ਨੂੰ ਮਾਤਰ ਨੇ ਰਸ਼ਦੀ ਦੇ ਭਾਸ਼ਣ ਦੌਰਾਨ ਚੌਟਾਉਕਾ ਸੰਸਥਾ ਦੀ ਸਟੇਜ 'ਤੇ ਚੜ੍ਹ ਕੇ ਦਰਸ਼ਕਾਂ ਦੇ ਸਾਹਮਣੇ ਰਸ਼ਦੀ 'ਤੇ 10 ਤੋਂ ਵੱਧ ਵਾਰ ਚਾਕੂ ਨਾਲ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 77 ਸਾਲਾ ਪੁਰਸਕਾਰ ਜੇਤੂ ਨਾਵਲਕਾਰ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ ਸੀ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਸੀ। ਮਾਤਰ ਨੂੰ 25 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।