ਇਥੋਪੀਆ ''ਚ PM ਮੋਦੀ ਦੇ ਸੁਆਗਤ ''ਚ ਗਾਇਆ ਗਿਆ ''ਵੰਦੇ ਮਾਤਰਮ'', ਦੱਸਿਆ ''ਦਿਲ ਛੂਹ ਲੈਣ ਵਾਲਾ''
Wednesday, Dec 17, 2025 - 01:26 PM (IST)
ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦੇਸ਼ਾਂ ਦੀ ਯਾਤਰਾ ਦੌਰਾਨ ਇਥੋਪੀਆ ਪਹੁੰਚੇ ਹੋਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਸੁਆਗਤ 'ਚ 'ਵੰਦੇ ਮਾਤਰਮ ' ਗਾਇਆ ਗਿਆ। ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਵੱਲੋਂ ਆਯੋਜਿਤ ਸਵਾਗਤ ਸਮਾਰੋਹ ਵਿੱਚ ਵੰਦੇ ਮਾਤਰਮ ਦੇ ਪ੍ਰਦਰਸ਼ਨ ਨੂੰ ਪ੍ਰਧਾਨ ਮੰਤਰੀ ਮੋਦੀ ਨੇ "ਦਿਲ ਨੂੰ ਛੂਹਣ ਵਾਲਾ" ਦੱਸਿਆ।
ਮੋਦੀ ਨੇ X 'ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਇਥੋਪੀਆਈ ਗਾਇਕਾਂ ਨੂੰ ਭਾਰਤੀ ਰਾਸ਼ਟਰੀ ਗੀਤ ਗਾਉਂਦੇ ਦਿਖਾਇਆ ਗਿਆ ਹੈ। ਪ੍ਰਧਾਨ ਮੰਤਰੀ ਅਤੇ ਭਾਰਤੀ ਵਫ਼ਦ ਦੇ ਮੈਂਬਰਾਂ ਨੂੰ ਉਤਸ਼ਾਹ ਨਾਲ ਤਾੜੀਆਂ ਵਜਾਉਂਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਪੋਸਟ 'ਚ ਲਿਖਿਆ, "ਕੱਲ੍ਹ, ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਵੱਲੋਂ ਆਯੋਜਿਤ ਇੱਕ ਰਾਤ ਦੇ ਖਾਣੇ 'ਤੇ, ਇਥੋਪੀਆਈ ਗਾਇਕਾਂ ਨੇ 'ਵੰਦੇ ਮਾਤਰਮ' ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਇਹ ਇੱਕ ਅਜਿਹੇ ਸਮੇਂ ਵਿੱਚ ਇੱਕ ਡੂੰਘਾ ਭਾਵਨਾਤਮਕ ਪਲ ਸੀ ਜਦੋਂ ਅਸੀਂ 'ਵੰਦੇ ਮਾਤਰਮ' ਦੇ 150 ਸਾਲ ਮਨਾ ਰਹੇ ਹਾਂ।"
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਚਾਰ ਦਿਨਾਂ, ਤਿੰਨ ਦੇਸ਼ਾਂ ਦੇ ਦੌਰੇ 'ਤੇ ਹਨ। ਉਹ ਮੰਗਲਵਾਰ ਨੂੰ ਜਾਰਡਨ ਤੋਂ ਇੱਥੇ ਪਹੁੰਚੇ ਅਤੇ ਓਮਾਨ ਲਈ ਰਵਾਨਾ ਹੋਣਗੇ। ਭਾਰਤ ਇਸ ਸਾਲ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜਿਸ ਮਗਰੋਂ ਇਥੋਪੀਆ 'ਚ ਪ੍ਰਧਾਨ ਮੰਤਰੀ ਦੇ ਸੁਆਗਤ 'ਚ ਵੰਦੇ ਮਾਤਰਮ ਦਾ ਗਾਇਆ ਜਾਣਾ ਹੋਰ ਖ਼ਾਸ ਬਣ ਜਾਂਦਾ ਹੈ।
