ਸਿਡਨੀ ਬਾਂਡੀ ਬੀਚ ਗੋਲੀਬਾਰੀ: ਦੋਸ਼ੀ ’ਤੇ ਕਤਲ ਦੇ 15 ਦੋਸ਼
Thursday, Dec 18, 2025 - 02:57 AM (IST)
ਸਿਡਨੀ (ਭਾਸ਼ਾ) - ਸਿਡਨੀ ਦੇ ਬਾਂਡੀ ਬੀਚ ’ਤੇ ਹਨੁੱਕਾ ਤਿਉਹਾਰ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ’ਚ 24 ਸਾਲਾ ਮੁਲਜ਼ਮ ’ਤੇ ਕਤਲ ਦੇ 15 ਅਤੇ ਕੁੱਲ 59 ਦੋਸ਼ ਲਾਏ ਗਏ ਹਨ। ਘਟਨਾ ’ਚ ਇਕ ਬੱਚੇ ਸਮੇਤ 15 ਲੋਕ ਮਾਰੇ ਗਏ ਸਨ। ਪੁਲਸ ਨੇ ਕਿਹਾ ਕਿ ਮੁਲਜ਼ਮ ਹਸਪਤਾਲ ’ਚ ਦਾਖਲ ਹੈ ਅਤੇ ਉਸ ਦੇ 50 ਸਾਲਾ ਪਿਤਾ ਦੀ ਪੁਲਸ ਕਾਰਵਾਈ ’ਚ ਮੌਤ ਹੋ ਗਈ। ਆਸਟ੍ਰੇਲੀਆ ਦੇ ਸੰਘੀ ਪੁਲਸ ਕਮਿਸ਼ਨਰ ਨੇ ਹਮਲੇ ਨੂੰ ‘ਇਸਲਾਮਿਕ ਸਟੇਟ ਤੋਂ ਪ੍ਰੇਰਿਤ ਅੱਤਵਾਦੀ ਹਮਲਾ’ ਦੱਸਿਆ।
ਨਿਊ ਸਾਊਥ ਵੇਲਜ਼ ਪੁਲਸ ਦੇ ਅਨੁਸਾਰ, ਹਮਲੇ ਵਿੱਚ 15 ਲੋਕ ਮਾਰੇ ਗਏ ਸਨ। ਮ੍ਰਿਤਕਾਂ ਵਿੱਚ ਇੱਕ 10 ਸਾਲ ਦੀ ਕੁੜੀ ਵੀ ਸ਼ਾਮਲ ਸੀ। ਬਾਂਡੀ ਬੀਚ ਗੋਲੀਬਾਰੀ ਦੇ ਪਿੱਛੇ ਦੋ ਸ਼ੱਕੀ ਹਮਲਾਵਰਾਂ ਦੀ ਪਛਾਣ ਸੋਮਵਾਰ ਸਵੇਰੇ (ਸਥਾਨਕ ਸਮੇਂ ਅਨੁਸਾਰ) ਕੀਤੀ ਗਈ। ਪੁਲਸ ਨੇ ਕਿਹਾ ਕਿ ਦੋ ਆਦਮੀ, ਇੱਕ 50 ਸਾਲਾ ਅਤੇ ਇੱਕ 24 ਸਾਲਾ, ਹਮਲੇ ਵਿੱਚ ਸ਼ਾਮਲ ਇਕੱਲੇ ਨਿਸ਼ਾਨੇਬਾਜ਼ ਸਨ।
