ਅਣਖ ਖਾਤਿਰ ਆਪਣੀ ਪਤਨੀ ਤੇ ਧੀ ਦਾ ਕਤਲ

Sunday, Dec 07, 2025 - 08:28 PM (IST)

ਅਣਖ ਖਾਤਿਰ ਆਪਣੀ ਪਤਨੀ ਤੇ ਧੀ ਦਾ ਕਤਲ

ਗੁਰਦਾਸਪੁਰ/ਕਰਾਚੀ, (ਵਿਨੋਦ)- ਪਾਕਿਸਤਾਨ ਦੇ ਕਰਾਚੀ ਵਿਚ ਇਕ ਵਿਅਕਤੀ ਨੇ ਅਣਖ ਖਾਤਿਰ ਆਪਣੀ ਪਤਨੀ ਅਤੇ ਧੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ।

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਘਟਨਾ ਕਰਾਚੀ ਦੇ ਗਿਜ਼ਰੀ ਇਲਾਕੇ ਵਿਚ ਵਾਪਰੀ। ਮ੍ਰਿਤਕਾਂ ਦੀ ਪਛਾਣ ਕੁਲਸੂਮ (43) ਅਤੇ ਉਸ ਦੀ ਧੀ ਮਰੀਅਮ (11) ਵਜੋਂ ਹੋਈ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋਹਰੇ ਕਤਲ ਵਿਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਹੈ।        

ਮ੍ਰਿਤਕਾ ਦੇ ਭਰਾ ਫੈਜ਼ਲ ਖਾਨ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਨੇ ਅਪਰਾਧ ਕਬੂਲ ਕਰਦਿਆਂ ਕਿਹਾ ਕਿ ਉਸ ਦੀ ਪਤਨੀ ਗਲਤ ਰਸਤੇ ’ਤੇ ਪਈ ਸੀ ਅਤੇ ਉਸ ਦੀ ਧੀ ਨੂੰ ਵੀ ਅਜਿਹਾ ਕਰਨ ਲਈ ਉਕਸਾਉਂਦੀ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੂੰ ਲੱਗਭਗ ਢਾਈ ਮਹੀਨੇ ਪਹਿਲਾਂ ਇਕ ਹੋਰ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਲੱਗਭਗ ਤਿੰਨ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।


author

Rakesh

Content Editor

Related News