ਡਿੱਗ ਗਿਆ ਬ੍ਰਾਜ਼ੀਲ ਦਾ ‘ਸਟੈਚੂ ਆਫ਼ ਲਿਬਰਟੀ’
Wednesday, Dec 17, 2025 - 03:02 AM (IST)
ਇੰਟਰਨੈਸ਼ਨਲ ਡੈਸਕ - ਬ੍ਰਾਜ਼ੀਲ ਦੇ ਰੀਓ ਗ੍ਰਾਂਡੇ ਡੋ ਸੁਲ ਦੇ ਗੁਆਇਬਾ ਸ਼ਹਿਰ ਵਿਚ ਤੂਫ਼ਾਨ ਕਾਰਨ ‘ਸਟੈਚੂ ਆਫ਼ ਲਿਬਰਟੀ’ ਦੀ ਨਕਲ ਢਹਿ ਗਈ। ਇਹ ਨਕਲ ਹਾਵਨ ਰਿਟੇਲ ਕੰਪਨੀ ਦੇ ਮੈਗਾਸਟੋਰ ਦੇ ਬਾਹਰ ਲਗਾਈ ਗਈ ਸੀ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਤੂਫਾਨ ਕਾਰਨ ਇਹ ਨਕਲ ਪਹਿਲਾਂ ਹੌਲੀ-ਹੌਲੀ ਅੱਗੇ ਵੱਲ ਝੁਕਦੀ ਹੈ ਅਤੇ ਫਿਰ ਪੂਰੀ ਤਰ੍ਹਾਂ ਇਕ ਖਾਲੀ ਪਾਰਕਿੰਗ ਵਿਚ ਡਿੱਗ ਜਾਂਦੀ ਹੈ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
