ਅਮਰੀਕਾ 'ਚ ਹੋਈ ਸੀ ਨੌਜਵਾਨ ਦੀ ਮੌਤ, ਦੇਖਣ ਗਏ ਰਿਸ਼ਤੇਦਾਰ ਨਾਲ ਵੀ ਵਾਪਰ ਗਿਆ ਭਾਣਾ, ਹਾਦਸੇ 'ਚ ਗਈ ਜਾਨ

Friday, Feb 16, 2024 - 04:08 AM (IST)

ਅਮਰੀਕਾ 'ਚ ਹੋਈ ਸੀ ਨੌਜਵਾਨ ਦੀ ਮੌਤ, ਦੇਖਣ ਗਏ ਰਿਸ਼ਤੇਦਾਰ ਨਾਲ ਵੀ ਵਾਪਰ ਗਿਆ ਭਾਣਾ, ਹਾਦਸੇ 'ਚ ਗਈ ਜਾਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਅਮਰੀਕਾ ਦੇ ਇੰਡੀਆਨਾ ਵਿਚ ਵਿਚ ਹੋਏ ਸੜਕ ਹਾਦਸੇ ਦੌਰਾਨ ਪਿੰਡ ਜਹੂਰਾ ਵਾਸੀ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਦੌਰਾਨ ਉਸ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਉਸ ਦੇ ਰਿਸ਼ਤੇਦਾਰ ਨਾਲ ਵੀ ਰਸਤੇ 'ਚ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਸ ਦੂਜੇ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। 

ਮਿਲੀ ਜਾਣਕਾਰੀ ਮੁਤਾਬਕ 13 ਫਰਵਰੀ ਨੂੰ ਜਹੂਰਾ ਵਾਸੀ 20 ਵਰ੍ਹਿਆਂ ਦਾ ਨੌਜਵਾਨ ਵਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਜਦੋਂ ਇੰਡੀਆਨਾ ਵਿਖੇ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਹਾਈਵੇ 'ਤੇ ਉਸ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਰਿੰਦਰ ਸਿੰਘ 11 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਅਜੇ ਕੁਆਰਾ ਸੀ।

ਇਹ ਵੀ ਪੜ੍ਹੋ- ਟਾਇਰ ਫਟਣ ਕਾਰਨ ਪਲਟ ਗਈ ਗੱਡੀ, 4 ਨੌਜਵਾਨਾਂ ਦੀ ਹੋਈ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਉਧਰ ਇਸ ਹਾਦਸੇ ਤੋਂ ਬਾਅਦ ਸੂਚਨਾ ਮਿਲਣ 'ਤੇ ਇੰਡਿਆਨਾ ਕੁਝ ਦੂਰ ਰਹਿੰਦਾ ਵਰਿੰਦਰ ਦੇ ਤਾਏ ਦਾ ਪੁੱਤਰ ਲਖਵਿੰਦਰ ਸਿੰਘ ਆਪਣੇ ਮਾਮੇ ਦੇ ਲੜਕੇ ਪ੍ਰਭਜੋਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਤਲਵੰਡੀ ਡੱਡੀਆਂ ਨੂੰ ਨਾਲ ਲੈ ਕੇ ਵਰਿੰਦਰ ਨੂੰ ਦੇਖਣ ਆ ਰਹੇ ਸਨ ਤਾਂ ਬੀਤੇ ਦਿਨ ਉਨ੍ਹਾਂ ਦੀ ਕਾਰ ਵੀ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਪ੍ਰਭਜੋਤ ਦੀ ਮੌਤ ਹੋ ਗਈ ਅਤੇ ਲਖਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਨ੍ਹਾਂ ਹਾਦਸਿਆਂ ਤੋਂ ਬਾਅਦ ਦੋਹਾਂ ਪਰਿਵਾਰਾ ਦੇ ਮੈਂਬਰ ਸਦਮੇ ਵਿਚ ਹਨ। ਵਰਿੰਦਰ ਅਤੇ ਪ੍ਰਭਜੋਤ ਦੇ ਮਾਪਿਆਂ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News