World Whisky Day 2020: ਜਦੋਂ ਕੀਮਤ ਵਧਣ 'ਤੇ ਲੋਕਾਂ ਨੇ ਕੀਤਾ ਵ੍ਹਿਸਕੀ ਵਿਦਰੋਹ

05/16/2020 6:04:40 PM

ਲੰਡਨ (ਬਿਊਰੋ): ਦੁਨੀਆ ਭਰ ਵਿਚ ਸ਼ਰਾਬ ਪੀਣ ਦਾ ਰੁਝਾਨ ਕਈ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਸ਼ਰਾਬ ਪ੍ਰੇਮੀ ਵ੍ਹਿਸਕੀ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ ਜਿਸ ਕਾਰਨ ਮਈ ਦੇ ਤੀਜੇ ਸ਼ਨੀਵਾਰ ਨੂੰ 'ਵਰਲਡ ਵ੍ਹਿਸਕੀ ਡੇਅ' ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 2012 ਵਿਚ ਹੋਈ ਸੀ। ਭਾਰਤ ਵਿਚ ਵੀ ਵੱਡੀ ਗਿਣਤੀ ਵਿਚ ਲੋਕ ਵ੍ਹਿਸਕੀ ਪੀਣਾ ਪਸੰਦ ਕਰਦੇ ਹਨ। ਵ੍ਹਿਸਕੀ ਇਕਲੌਤਾ ਅਜਿਹਾ ਪੀਣ ਵਾਲਾ ਪਦਾਰਥ ਹੈ ਜਿਸ ਨੂੰ ਲੈਕੇ 17ਵੀਂ ਸਦੀ ਵਿਚ ਲੋਕਾਂ ਨੇ ਵਿਦਰੋਹ ਕਰ ਦਿੱਤਾ ਸੀ।

ਇਕ ਰਿਪੋਰਟ ਦੇ ਮੁਤਾਬਕ 12ਵੀਂ ਸਦੀ ਵਿਚ ਆਇਰਲੈਂਡ ਅਤੇ ਸਕਾਟਲੈਂਡ ਵਿਚ ਡਿਸਟੀਲੇਸ਼ਨ ਦਾ ਪ੍ਰਸਾਰ ਹੋਇਆ ਸੀ ਜਿਸ ਨੂੰ ਦੇਖ ਕੇ ਬ੍ਰਿਟੇਨ ਨੇ ਵੀ ਸ਼ਰਾਬ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਕੋਲ ਅੰਗੂਰ ਵੱਡੀ ਮਾਤਰਾ ਵਿਚ ਨਹੀਂ ਸਨ। ਫਿਰ ਬ੍ਰਿਟੇਨ ਨੇ ਜੌਂ ਨਾਲ ਬੀਅਰ ਬਣਾਉਣ ਦਾ ਕੰਮ ਸ਼ੁਰੂ ਕੀਤਾ, ਜਿਸ ਦੇ ਬਾਅਦ ਵ੍ਹਿਸਕੀ ਦਾ ਵਿਕਾਸ ਹੋਇਆ। ਕੁਝ ਦਿਨਾਂ ਦੇ ਅੰਦਰ ਦੁਨੀਆ ਭਰ ਵਿਚ ਇਸ ਦੀ ਮੰਗ ਵੱਧ ਗਈ। ਅਮਰੀਕੀ ਕ੍ਰਾਂਤੀ ਦੇ ਦੌਰਾਨ ਵ੍ਹਿਸਕੀ ਨੂੰ ਮੁਦਰਾ ਦੇ ਰੂਪ ਵਿਚ ਵਰਤਿਆ ਜਾਂਦਾ ਸੀ, ਜਿਸ ਕਾਰਨ ਇਸ ਦੀ ਮੰਗ ਹੋਰ ਜ਼ਿਆਦਾ ਵੱਧ ਗਈ। ਮੰਗ ਵੱਧਦੇ ਹੀ ਇਸ 'ਤੇ ਵਧੀਕ ਆਬਕਾਰੀ ਡਿਊਟੀ ਲਗਾਈ ਗਈ, ਜਿਸ ਕਾਰਨ 1794 ਵਿਚ ਵ੍ਹਿਸਕੀ ਵਿਦਰੋਹ ਹੋਇਆ ਸੀ।

ਵ੍ਹਿਸਕੀ ਨੂੰ ਲੈ ਕੇ ਦੁਨੀਆ ਭਰ ਵਿਚ ਲੋਕਾਂ ਦੇ ਵਿਚਾਰ ਵੱਖ-ਵੱਖ ਹਨ। ਕੋਈ ਇਸ ਨੂੰ ਸਿਹਤ ਦੇ ਲਈ ਫਾਇਦੇਮੰਦ ਤਾਂ ਕੋਈ ਨੁਕਸਾਨਦਾਇਕ ਦੱਸਦਾ ਹੈ। ਜੇਕਰ ਵ੍ਹਿਸਕੀ ਸਹੀ ਮਾਤਰਾ ਵਿਚ ਲਈ ਜਾਵੇ ਤਾਂ ਡਾਈਬੀਟੀਜ਼ ਤੋਂ ਬਚਿਆ ਜਾ ਸਕਦਾ ਹੈ। ਉੱਥੇ ਵ੍ਹਿਸਕੀ ਵਜ਼ਨ ਘਟਾਉਣ ਅਤੇ ਚਿਹਰੇ ਦੀ ਚਮਕ ਵਧਾਉਣ ਵਿਚ ਸਹਾਇਕ ਸਾਬਤ ਹੁੰਦੀ ਹੈ।ਕੁਝ ਲੋਕਾਂ ਦਾ ਮੰਨਣਾ ਹੈ ਕਿ ਵ੍ਹਿਸਕੀ ਤਣਾਅ ਦੂਰ ਕਰਨ ਵਿਚ ਵੀ ਸਹਾਇਕ ਹੈ। ਇਸ ਦੇ ਉਲਟ ਲੋਕਾਂ ਦੀ ਇਕ ਹੋਰ ਵਿਚਾਰਧਾਰਾ ਹੈ ਕਿ ਵ੍ਹਿਸਕੀ ਕੈਂਸਰ ਅਤੇ ਲੀਵਰ ਦੀਆਂ ਬੀਮਾਰੀਆਂ ਨੂੰ ਵਧਾਵਾ ਦਿੰਦੀ ਹੈ।


Vandana

Content Editor

Related News