ਵਿਸ਼ਵ ਨੂੰ ਮਨੁੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਫਗਾਨਿਸਤਾਨ ਨਾਲ ਜੁੜਨਾ ਚਾਹੀਦਾ : ਇਮਰਾਨ ਖਾਨ

Sunday, Sep 05, 2021 - 01:41 AM (IST)

ਵਿਸ਼ਵ ਨੂੰ ਮਨੁੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਫਗਾਨਿਸਤਾਨ ਨਾਲ ਜੁੜਨਾ ਚਾਹੀਦਾ : ਇਮਰਾਨ ਖਾਨ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਦੁਨੀਆ ਨੂੰ ਮਨੁੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਫਗਾਨਿਸਤਾਨ ਨਾਲ ਜੁੜਨਾ ਚਾਹੀਦਾ ਅਤੇ ਯੁੱਧਗ੍ਰਸਤ ਦੇਸ਼ 'ਚ ਸ਼ਰਨਾਰਥੀ ਸੰਕਟ ਨੂੰ ਰੋਕਣ ਲਈ ਆਰਥਿਕ ਸਥਿਰਤਾ ਪ੍ਰਦਾਨ ਕਰਨੀ ਚਾਹੀਦੀ ਹੈ। ਖਾਨ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੀਨੀਓ ਗੁਤਾਰੇਸ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਮਨੁੱਖੀ ਸਥਿਰਤਾ 'ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਅਫਗਾਨਿਸਤਾਨ ਦੇ ਘਟਨਾਕ੍ਰਮ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ : ਯੂਰਪ 'ਚ ਡੇਢ ਸਾਲ ਬਾਅਦ ਸਕੂਲਾਂ 'ਚ ਪਰਤ ਰਹੇ ਹਨ ਬੱਚੇ

ਪ੍ਰਧਾਨ ਮੰਤਰੀ ਦਫਤਰ ਦੇ ਇਕ ਬਿਆਨ ਮੁਤਾਬਕ ਖਾਨ ਨੇ ਮਨੁੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਆਰਥਿਕ ਸਥਿਰਤਾ ਯਕੀਨੀ ਕਰਨ ਲਈ ਅੰਤਰਰਾਸ਼ਟਰੀ ਸਮੂਹ ਦੇ ਅਫਗਾਨਿਸਤਾਨ ਨਾਲ ਅਤੇ ਜ਼ਿਆਦਾ ਜੁੜਾਅ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਨਾ ਸਿਰਫ ਸੁਰੱਖਿਆ ਮਜ਼ਬੂਤ ਹੋਵੇਗਾ ਸਗੋਂ ਅਫਗਾਨਾਂ ਦਾ ਉਨ੍ਹਾਂ ਦੇ ਦੇਸ਼ ਨਾਲ ਵੱਡੇ ਪੱਧਰ 'ਤੇ ਪਲਾਇਨ ਵੀ ਰੁਕੇਗਾ। ਇਸ ਤਰ੍ਹਾਂ ਅਫਗਾਨਿਸਤਾਨ ਤੋਂ ਪੈਦਾ ਹੋਣ ਵਾਲੇ ਸ਼ਰਨਾਰਥੀ ਸੰਕਟ ਨੋ ਰੋਕਿਆ ਜਾ ਸਕੇਗਾ। ਖਾਨ ਨੇ ਅਫਗਾਨਿਸਤਾਨ 'ਚ ਸ਼ਾਂਤੀ, ਸਥਿਰਤਾ ਅਤੇ ਇਕ ਸਮਾਵੇਸ਼ੀ ਸਿਆਸੀ ਹੱਲ ਦੇ ਮਹੱਤਵ 'ਤੇ ਚਾਨਣਾ ਪਾਇਆ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News